31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਵੇਰਕਾ ਮਿਲਕ ਪਲਾਂਟ ਨੇ ਦੁਧਾਰੂ ਪਸ਼ੂਆਂ ਦੀ ਕੁਦਰਤੀ ਮੌਤ ਦੇ ਮੁਆਵਜ਼ੇ ਵਜੋਂ 2 ਲੱਖ 10 ਹਜ਼ਾਰ ਰੁਪਏ ਦੇ ਚੈੱਕ ਪਸ਼ੂ ਪਾਲਕਾਂ ਨੂੰ ਵੰਡੇ

ਅਜੀਤ ਡੈਸਕ 20-05-2026
ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)-ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਡਾਇਰੈਕਟਰ ਮਨਿੰਦਰਪਾਲ ਸਿੰਘ ਬਾਜਵਾ, ਦੀ ਕਰੀਮਪੁਰਾ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਸੋਨੂੰ ਚੀਮਾ ਅਤੇ ਮੋਹਾਲੀ ਦੀ ਟੀਮ ਵਲੋਂ ਆਏ ਗੁਰਪ੍ਰਤਾਪ ਸਿੰਘ ਬਾਜਵਾ ਏਰੀਆ ਇੰਚਾਰਜ, ਐਮ.ਪੀ.ਏ ਜਸਪਾਲ ਸਿੰਘ, ਅਮਨਦੀਪ ਕੌਰ, ਦਵਿੰਦਰ ਸਿੰਘ, ਸਰਪੰਚ, ਸਕੱਤਰ ਕੰਵਲਜੀਤ ਸਿੰਘ ਵਲੋਂ ਦੁਧਾਰੂ ਪਸ਼ੂਆਂ ਦੀ ਕੁਦਰਤੀ ਮੌਤ ਦੇ ਮੁਆਵਜ਼ੇ ਦੇ ਚੈੱਕ ਪਸ਼ੂ ਪਾਲਕਾਂ ਨੂੰ ਵੰਡੇ ਗਏ ਤਾਂ ਜੋ ਦੁੱਧ ਉਤਪਾਦਕਾਂ ਨੂੰ ਨਵੇਂ ਪਸ਼ੂ ਖ਼ਰੀਦ ਕਰਨ ਸਮੇਂ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਉਨਾਂ ਦੀ ਸਹਾਇਤਾ ਹੋ ਸਕੇ | ਇਸ ਮੌਕੇ ਸੋਨੂੰ ਚੀਮਾ ਨੇ ਦੱਸਿਆ ਕਿ ਅੱਜ ਕੁੱਲ ਰਕਮ 2 ਲੱਖ 10 ਹਜ਼ਾਰ ਰੁਪਏ ਦੇ ਚੈੱਕ ਵੰਡੇ ਗਏ ਹਨ | ਉਨਾਂ ਦੱਸਿਆ ਕਿ ਸੁਖਜੀਤ ਕੌਰ ਖਾਨਪੁਰ ਨੂੰ 40 ਹਜ਼ਾਰ, ਲਖਵਿੰਦਰ ਸਿੰਘ ਗੁਣੀਆਂ ਮਾਜਰੀ 30 ਹਜ਼ਾਰ ਰੁਪਏ, ਗੁਰਪ੍ਰੀਤ ਸਿੰਘ ਅੱਤੇਵਾਲੀ ਨੂੰ 40 ਹਜ਼ਾਰ ਰੁਪਏ, ਪਰਵਿੰਦਰ ਸਿੰਘ ਅੱਤੇਵਾਲੀ ਨੂੰ 30 ਹਜ਼ਾਰ ਰੁਪਏ, ਹਰਚੰਦ ਸਿੰਘ ਮੈਣ ਮਾਜਰੀ ਨੂੰ 30 ਹਜ਼ਾਰ ਰੁਪਏ ਅਤੇ ਗੁਰਜਿੰਦਰ ਸਿੰਘ ਮੈਣ ਮਾਜਰੀ ਨੂੰ 40 ਹਜ਼ਾਰ ਰੁਪਏ ਦੇ ਚੈੱਕ ਸਹਾਇਤਾ ਰਾਸ਼ੀ ਵਜੋਂ ਵੰਡੇ ਗਏ ਹਨ | ਇਸ ਮੌਕੇ 'ਤੇ ਹਰਮੋਹਿਤ ਸਿੰਘ ਅਤੇ ਅਮਰਜੀਤ ਸਿੰਘ ਚਮਕੀਲਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮਜ਼ਦੂਰਾਂ ਦੀ ਆਰਥਿਕ ਲੁੱਟ ਖ਼ਿਲਾਫ਼ ਕਿਸਾਨ ਮਜ਼ਦੂਰ ਐਸੋਸੀਏਸ਼ਨ ਨੇ ਡੀ.ਸੀ. ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕਾਂਗਰਸ ਦੀ ਜਿੱਤ ਨਾਲ ਵਿਕਾਸ ਕਾਰਜਾਂ ਨੂੰ ਮਿਲੇਗੀ ਨਵੀਂ ਰਫ਼ਤਾਰ-ਬੀਬੀ ਨਾਗਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।