30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਐਮ.ਜੀ. ਅਸ਼ੋਕਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਟੈਲੇਂਟ ਹੰਟ ਪੋ੍ਰਗਰਾਮ ਕਰਵਾਇਆ

ਅਜੀਤ ਡੈਸਕ 20-05-2026
ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)-ਐਮ.ਜੀ.ਅਸ਼ੋਕਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਪਿ੍ੰਸੀਪਲ ਅੰਜੂ ਕੌੜਾ ਦੀ ਅਗਵਾਈ ਹੇਠ ਵਿਦਿਆਰਥਣਾਂ ਅੰਦਰ ਲੁਕੇ ਹੁਨਰ ਨੂੰ ਉਭਾਰਨ ਲਈ ਟੈਲੇਂਾਟ ਹੰਟ ਪੋ੍ਰਗਰਾਮ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਛੇਵੀਂ ਤੋਂ ਬਾਰ•ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਟੈਲੇਂਾਟ ਹੰਟ ਵਿਚ ਵਿਦਿਆਰਥਣਾਂ ਨੇ ਸਟੇਜ ਸੰਚਾਲਨ, ਗਾਇਣ, ਸੋਲੋ ਡਾਂਸ, ਗਰੁੱਪ ਡਾਂਸ, ਨਾਟਕ, ਕਵਿਤਾ ਪਾਠ, ਭਾਸ਼ਣ, ਗਿੱਧਾ, ਭੰਗੜਾ ਵੀ ਪੇਸ਼ ਕੀਤੇ | ਨਵੀਆਂ ਵਿਦਿਆਰਥਣਾਂ ਨੇ ਪੂਰੇ ਆਤਮ ਵਿਸ਼ਵਾਸ ਨਾਲ ਮੰਚ 'ਤੇ ਆਪਣੇ ਹੁਨਰ ਦੀ ਪੇਸ਼ਕਾਰੀ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਅੰਜੂ ਕੌੜਾ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥਣਾਂ ਲਈ ਇਹ ਟੈਲੇਂਟ ਹੰਟ ਹਰ ਸਾਲ ਕਰਵਾਇਆ ਜਾਂਦਾ ਹੈ | ਫਰੈਸ਼ਰ ਵਿਦਿਆਰਥਣਾਂ ਲਈ ਟੈਲੇਂਟ ਹੰਟ ਕਰਵਾਉਣ ਦਾ ਮਕਸਦ ਨਵੇਂ ਟੈਲੇਂਟ ਨੂੰ ਸਭ ਦੇ ਸਾਹਮਣੇ ਲਿਆਉਣਾ ਅਤੇ ਵਿਦਿਆਰਥਣਾਂ ਦੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਨਾ ਹੈ ਤਾਂ ਜੋ ਉਹ ਹਰ ਪ੍ਰੋਗਰਾਮ ਵਿਚ ਵੱਧ-ਚੜ ਕੇ ਹਿੱਸਾ ਲੈ ਸਕਣ | ਉਨਾਂ ਨੇ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਨਾਂ ਨੇ ਉਨਾਂ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ, ਜਿਨਾਂ ਨੇ ਬਿਨਾ ਝਿਜਕ ਪੂਰੇ ਆਤਮ ਵਿਸ਼ਵਾਸ ਨਾਲ ਸਟੇਜ 'ਤੇ ਆਪਣੀ ਪ੍ਰਸਤੁਤੀ ਦਿੱਤੀ | ਉਨਾਂ ਅਨੁਸਾਰ ਹਰ ਬੱਚੇ ਵਿਚ ਕੋਈ ਨਾ ਕੋਈ ਵਿਲੱਖਣ ਗੁਣ ਹੁੰਦਾ ਹੈ ਅਤੇ ਟੈਲੇਂਟ ਹੰਟ ਵਰਗੇ ਮੰਚ ਉਸ ਵਿਚ ਛੁਪੇ ਹੋਏ ਗੁਣ ਨੂੰ ਪਛਾਣਨ ਵਿਚ ਮਦਦ ਕਰਦੇ ਹਨ | ਇਹ ਪ੍ਰੋਗ੍ਰਾਮ ਸਟੇਜ ਕੋਆਰਡੀਨੇਟਰ ਰੋਜ਼ੀ ਸਿੰਗਲਾ ਅਤੇ ਅਨੀਤਾ ਅਰੋੜਾ ਦੀ ਦੇਖ-ਰੇਖ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਇਆ ਗਿਆ | ਉਨ•ਾਂ ਨੇ ਕਿਹਾ ਕਿ ਅਜਿਹੇ ਪੋ੍ਰਗਰਾਮ ਵਿਦਿਆਰਥਣਾਂ ਦੇ ਅੰਦਰੋਂ ਸਟੇਜ ਦਾ ਡਰ ਦੂਰ ਕਰਕੇ ਆਤਮ-ਵਿਸ਼ਵਾਸ ਪੈਦਾ ਕਰਦੇ ਹਨ | ਇਸ ਦੌਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਆਕਾਸ਼ਦੀਪ ਅਤੇ ਹਰਲੀਨ ਨੇ ਬਖ਼ੂਬੀ ਨਿਭਾਈ | ਅਸ਼ੋਕਾ ਐਜੂਕੇਸ਼ਨਲ ਟਰੱਸਟ ਵਲੋਂ ਵਿਦਿਆਰਥਣਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਅਗਸਤ 2026 'ਚ ਸੁਪਰੀਮ ਕੋਰਟ ਵਿਖੇ ਹੋਣ ਵਾਲੀ ਵਿਸ਼ੇਸ਼ ਲੋਕ ਅਦਾਲਤ ਲਈ ਪ੍ਰੀ-ਲੋਕ ਅਦਾਲਤਾਂ ਸ਼ੁਰੂ- ਜ਼ਿਲ੍ਹਾ ਤੇ ਸੈਸ਼... ਅਗਲੀ ਖ਼ਬਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ-ਡਾ. ਰੋਹਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।