29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਾਤੜਾਂ ਨਗਰ ਕੌਂਸਲ ਚੋਣਾਂ 'ਚ ਆਮ ਆਦਮੀ ਪਾਰਟੀ ਦੇ 4 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

ਅਜੀਤ ਡੈਸਕ 20-05-2026
ਪਾਤੜਾਂ, 19 ਮਈ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖ਼ਾਲਸਾ)-ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਲਈ 84 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਜਿਨਾਂ ਵਿਚੋਂ ਕਾਗ਼ਜ਼ ਰੱਦ ਹੋਣ ਅਤੇ ਕਾਗ਼ਜ਼ ਵਾਪਸ ਲਏ ਜਾਣ ਮਗਰੋਂ ਹੁਣ 57 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਵਾਰਡ ਨੰਬਰ 1 ਦੇ ਕਾਗ਼ਜ਼ ਰੱਦ ਹੋਣ ਅਤੇ ਇਕ ਵਲੋਂ ਵਾਪਸ ਲੈ ਲਏ ਜਾਣ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਥਿੰਦ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ | ਵਾਰਡ ਨੰਬਰ 4 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਮਿ੍ਤਪਾਲ ਸਿੰਘ ਕਾਲੇਕਾ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ, ਉਨ•ਾਂ ਦੇ ਖ਼ਿਲਾਫ਼ ਕਿਸੇ ਵਲੋਂ ਨਾਮਜ਼ਦਗੀ ਦਾਖਲ ਨਹੀਂ ਕੀਤੇ ਗਈ ਸੀ | ਇਸ ਤਰਾਂ ਹੀ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨੁਵਿੰਦਰ ਸਿੰਘ ਕਰਮਾਂ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਹਨ | ਵਾਰਡ ਨੰਬਰ 17 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਵਿੰਦਰ ਕੌਰ ਵੀ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ | ਇਸ ਵਾਰਡ ਦੇ ਬਾਕੀ ਉਮੀਦਵਾਰਾਂ ਦੇ ਕਾਗ਼ਜ਼ ਪੜਤਾਲ ਮਗਰੋਂ ਰੱਦ ਕਰ ਦਿੱਤੇ ਗਏ ਸਨ | ਕਾਂਗਰਸ ਪਾਰਟੀ ਦੇ ਵਾਰਡ ਨੰਬਰ 3 ਅਤੇ 15 ਵਿਚ ਕੋਈ ਉਮੀਦਵਾਰ ਨਹੀਂ ਰਿਹਾ ਜਦੋਂ ਕਿ ਅਕਾਲੀ ਦਲ ਦਾ 2, 5, 6, 7, 13 ਅਤੇ 14 ਵਿਚ ਕੋਈ ਉਮੀਦਵਾਰ ਨਾਂ ਹੋਣ ਕਾਰਨ ਇਨ•ਾਂ ਵਾਰਡਾਂ ਵਿਚ ਤਿਕੌਣਾ ਮੁਕਾਬਲਾ ਹੋਣ ਦੀ ਸੰਭਾਵਨਾ ਲਾਈ ਜਾ ਰਹੀ ਹੈ | ਕਾਂਗਰਸ ਦੇ ਹਲਕਾ ਮੁਖੀ ਦਰਬਾਰਾ ਸਿੰਘ ਬੰਨਵਾਲਾ ਨੇ ਕਾਂਗਰਸ ਦੇ 1,3, 4 ਅਤੇ 15 ਨੰਬਰ ਵਾਰਡ ਵਿਚ ਕਾਂਗਰਸ ਦਾ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਸੀ ਜਦੋਂ ਕਿ ਬਾਕੀ ਵਾਰਡਾਂ ਵਿਚ ਸਾਡੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾ ਕੇ 'ਆਪ' ਦੇ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ | ਅਕਾਲੀ ਦਲ ਦੇ ਹਲਕਾ ਮੁਖੀ ਬਾਬੂ ਕਬੀਰ ਦਾਸ ਨੇ ਕਿਹਾ ਹੈ ਸਾਡੇ ਉਮੀਦਵਾਰਾਂ ਦੇ ਕਾਗ਼ਜ਼ ਧੱਕੇ ਨਾਲ ਰੱਦ ਕੀਤੇ ਗਏ ਹਨ |
ਪਿਛਲੀ ਖ਼ਬਰ ਨਾਭਾ ਨਗਰ ਕੌਂਸਲ ਚੋਣਾਂ 99 ਉਮੀਦਵਾਰ ਹੋਣਗੇ ਚੋਣ ਮੈਦਾਨ 'ਚ ਅਗਲੀ ਖ਼ਬਰ ਪਿੰਡ ਤਾਜਲਪੁਰ ਦੇ ਸੈਂਕੜੇ ਲੋਕ ਰਣਜੋਧ ਹਡਾਣਾ ਦੇ ਹੱਕ 'ਚ ਨਿੱਤਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।