29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਾਬੂ ਕਬੀਰ ਦਾਸ ਅਤੇ ਤੇਜਬੀਰ ਸਿੰਘ ਖਾਂਗ ਵਲੋਂ ਵਾਰਡ ਨੰਬਰ 9 ਅਤੇ 11 ਅੰਦਰ ਉਮੀਦਵਾਰਾਂ ਨੂੰ ਵੰਡੀ ਚੋਣ ਸਮੱਗਰੀ

ਅਜੀਤ ਡੈਸਕ 20-05-2026
ਪਾਤੜਾਂ, 19 ਮਈ (ਗੁਰਇਕਬਾਲ ਸਿੰਘ ਖਾਲਸਾ)-ਨਗਰ ਕੌਂਸਲ ਪਾਤੜਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾਂ ਦੇ ਇੰਚਾਰਜ ਬਾਬੂ ਕਬੀਰ ਦਾਸ ਅਤੇ ਯੂਥ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਤੇਜ਼ਬੀਰ ਸਿੰਘ ਖਾਂਗ ਵਲੋਂ ਪਾਤੜਾਂ ਦੇ ਵਾਰਡ ਨੰਬਰ 9 ਦੇ ਉਮੀਦਵਾਰ ਰਾਮ ਬਖਸ਼ ਦੁਗਲ ਅਤੇ ਵਾਰਡ ਨੰਬਰ 11 ਦੀ ਉਮੀਦਵਾਰ ਸੁਖਬੀਰ ਕੌਰ ਸਮੇਤ ਵੱਖ-ਵੱਖ ਅਕਾਲੀ ਉਮੀਦਵਾਰਾਂ ਨੂੰ ਚੋਣ ਸਮਗਰੀ ਵੰਡੀ | ਇਸ ਮੌਕੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਅਤੇ ਯੂਥ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਤੇਜ਼ਬੀਰ ਸਿੰਘ ਖਾਂਗ ਨੇ ਗੱਲਬਾਤ ਕਰਦਿਆ ਕਿਹਾ ਕਿ ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਰਾਂ ਵਲੋਂ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ | ਉਨਾਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਗੁੰਡਾਗਰਦੀ ਦੇ ਸਿਰ ਤੇ ਜਿੱਤਣਾ ਚਾਹੁੰਦੀ ਹੈ ਪਰ ਆਮ ਆਦਮੀ ਪਾਰਟੀ ਨੂੰ ਚੋਣਾਂ ਵਿਚ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਇਸ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ | ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਗੁੰਡਾਗਰਦੀ ਦਾ ਮੁਕਾਬਲਾ ਕਰਨ ਲਈ ਤਿਆਰ ਬੈਠੇ ਹਨ | ਇਸ ਮੌਕੇ ਇੱਥੇ ਸਾਬਕਾ ਚੇਅਰਮੈਨ ਜਥੇਦਾਰ ਗੁਰਬਚਨ ਸਿੰਘ ਮੌਲਵੀਵਾਲਾ, ਸਰਕਲ ਪ੍ਰਧਾਨ ਜੋਗਿੰਦਰ ਸਿੰਘ ਬਾਵਾ, ਯੂਥ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬਾਬਾ ਸ਼ੇਰਗੜ, ਜਤਿੰਦਰ ਸਿੰਘ ਹਣੀ ਸਿੱਧੂ, ਹਰਪਾਲ ਸਿੰਘ, ਰਾਮ ਬਖਸ਼ ਦੁਗਲ, ਸੁਖਬੀਰ ਕੌਰ ਸਮੇਤ ਵੱਖ ਵੱਖ ਅਕਾਲੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ-ਰਾਮਗੜ੍ਹ, ਜੀਤੀ ਅਗਲੀ ਖ਼ਬਰ ਨਾਭਾ ਨਗਰ ਕੌਂਸਲ ਚੋਣਾਂ 99 ਉਮੀਦਵਾਰ ਹੋਣਗੇ ਚੋਣ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।