ਖਮਾਣੋਂ, 19 ਮਈ (ਜੋਗਿੰਦਰ ਪਾਲ)- ਜ਼ਿਲਾ ਕਾਂਗਰਸ ਕਮੇਟੀ ਫ਼ਤਹਿਗੜ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ ਅਤੇ ਬਲਾਕ ਪ੍ਰਧਾਨ ਖਮਾਣੋਂ ਸਰਬਜੀਤ ਸਿੰਘ ਜੀਤੀ ਨੇ ਦੱਸਿਆ ਕਿ ਨਗਰ ਪੰਚਾਇਤ ਖਮਾਣੋਂ ਦੀਆਂ ਚੋਣਾਂ ਸਬੰਧੀ ਪਾਰਟੀ ਵਲੋਂ ਵੱਖ-ਵੱਖ ਵਾਰਡਾਂ ਵਿਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਉਨਾਂ ਦੱਸਿਆ ਕਿ ਵਾਰਡ ਨੰ. 1 ਤੋਂ ਪੂਨਮ, ਵਾਰਡ ਨੰ. 3 ਮਨਦੀਪ ਕੌਰ, ਵਾਰਡ ਨੰ. 4 ਤੋਂ ਰਾਜਵਿੰਦਰ ਕੌਰ, ਵਾਰਡ ਨੰ. 5 ਤੋਂ ਮਨਦੀਪ ਕੌਰ, ਵਾਰਡ ਨੰ. 6 (ਐਸ.ਸੀ) ਤੋਂ ਗਗਨਦੀਪ ਸਿੰਘ, ਐਸ.ਸੀ. (ਇਸਤਰੀ) ਇੰਦੂ ਰਾਣੀ ਵਾਰਡ ਨੰ. 7, ਵਾਰਡ ਨੰ. 8 (ਰਾਖਵਾਂ) ਪਰਮਜੀਤ ਸਿੰਘ ਬਾਗੜੀ, ਵਾਰਡ ਨੰ. 9 ਮੀਨੂ ਗਾਬਾ, ਵਾਰਡ ਨੰ. 10 (ਰਾਖਵਾਂ ਇਸਤਰੀ) ਕਮਲਜੀਤ ਕੌਰ, ਵਾਰਡ ਨੰ. 11 ਸੁਖਵਿੰਦਰ ਸਿੰਘ, ਵਾਰਡ ਨੰ. 12 ਬੀ.ਸੀ. ਰਵਿੰਦਰ ਕੁਮਾਰ, ਵਾਰਡ ਨੰ. 13 ਤੋਂ ਗੁਰਿੰਦਰ ਸਿੰਘ ਸੋਨੀ ਨੂੰ ਪਾਰਟੀ ਵਲੋਂ ਟਿਕਟ ਦਿੱਤੀ ਗਈ ਹੈ | ਜ਼ਿਲਾ ਪ੍ਰਧਾਨ ਰਾਮਗੜ ਨੇ ਕਿਹਾ ਕਿ ਵੱਖ-ਵੱਖ ਵਾਰਡਾਂ ਵਿਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਰਾਂ ਵਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ | ਉਨਾਂ ਕਿਹਾ ਕਿ ਕਾਂਗਰਸ ਨਗਰ ਪੰਚਾਇਤ ਦੀਆਂ ਇਨਾਂ ਚੋਣਾਂ ਵਿਚ ਸ਼ਾਨਦਾਰ ਜਿੱਤ ਦਰਜ ਕਰੇਗੀ, ਕਿਉਂਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੰਤਾਂ ਦੇ ਦੁਖੀ ਹਨ ਅਤੇ ਇਨਾਂ ਦੇ ਕਾਰਜਕਾਲ ਦੌਰਾਨ ਖਮਾਣੋਂ ਦੇ ਵੱਖ-ਵੱਖ ਵਾਰਡਾਂ ਵਿਚ ਕਿਸੇ ਕਿਸਮ ਦਾ ਵੀ ਕੋਈ ਵਿਕਾਸ ਕੰਮ ਨਹੀਂ ਹੋਇਆ | ਇਸ ਮੌਕੇ ਡਾ. ਅਮਨਦੀਪ ਕੌਰ ਢੋਲੇਵਾਲ, ਡਾ. ਨਰੇਸ਼ ਚੌਹਾਨ, ਡਾ. ਅਮਰਜੀਤ ਸੋਹਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਮਾਣੋਂ, ਨੰਬਰਦਾਰ ਨੱਥੂ ਰਾਮ ਨੰਗਲਾਂ ਜ਼ਿਲਾ ਵਾਈਸ ਪ੍ਰਧਾਨ, ਨਾਜਰ ਸਿੰਘ ਰੱਤੋਂ, ਬੂਟਾ ਸਿੰਘ, ਪਰਮਿੰਦਰ ਕੌਰ ਕੰਗ, ਸ਼ਸ਼ੀਪਾਲ, ਮੀਨੂ ਗਾਬਾ, ਕਿਸ਼ੋਰੀ ਲਾਲ ਗਾਬਾ ਪ੍ਰਧਾਨ ਬਲਾਕ ਸ਼ਹਿਰੀ, ਨਰਿੰਦਰ ਕੁਮਾਰ ਸ਼ਰਮਾ ਫਰੌਰ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |