26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭਾਜਪਾ ਦੇ ਮਨਜਿੰਦਰ ਸਿੰਘ ਰੋਮੀ ਨੇ ਵਾਰਡ ਨੰ. 4 ਤੋਂ ਉਮੀਦਵਾਰ ਹਰਸ਼ਦੀਪ ਸ਼ਰਮਾ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਅਜੀਤ ਡੈਸਕ 24-05-2026
ਬਸੀ ਪਠਾਣਾਂ, 23 ਮਈ (ਐਚ.ਐਸ. ਗੌਤਮ)-ਭਾਜਪਾ ਦੇ ਐਨ.ਜੀ.ਓ. ਸੈੱਲ ਦੇ ਸੂਬਾ ਕਨਵੀਨਰ ਮਨਜਿੰਦਰ ਸਿੰਘ ਰੋਮੀ ਵਲੋਂ ਬਸੀ ਪਠਾਣਾਂ ਨਗਰ ਕੌਂਸਲ ਚੋਣਾਂ ਵਿਚ ਪਾਰਟੀ ਦੇ ਵਾਰਡ ਨੰ. 4 ਤੋਂ ਉਮੀਦਵਾਰ ਹਰਸ਼ਦੀਪ ਸ਼ਰਮਾ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ | ਰੋਮੀ ਨੇ ਦੱਸਿਆ ਕਿ ਪ੍ਰਚਾਰ ਦੌਰਾਨ ਇਲਾਕਾ ਨਿਵਾਸੀਆਂ ਨੇ ਆਪਣੇ ਵਾਰਡ ਵਿਚ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਲੋਕਾਂ ਨੇ ਦੱਸਿਆ ਕਿ ਸ਼ਹਿਰ ਵਿਕਾਸ ਪੱਖੋਂ ਹੁਣ ਤੱਕ ਵਾਂਝਾ ਰਿਹਾ ਹੈ | ਸ਼ਹਿਰ ਵਿਚ ਕੂੜੇ ਅਤੇ ਗੰਦਗੀ ਦੀ ਭਰਮਾਰ ਹੈ ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਇਸ ਦੌਰਾਨ ਭਾਜਪਾ ਉਮੀਦਵਾਰ ਹਰਸ਼ਦੀਪ ਸ਼ਰਮਾ, ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ, ਐਨ.ਜੀ.ਓ. ਸੈੱਲ ਦੇ ਸੂਬਾ ਕੋ-ਕਨਵੀਨਰ ਅਰੁਨ ਗੁਸਾਈ, ਕੁਲਦੀਪ ਸਹੋਤਾ, ਜੋਨੀ ਧੀਮਾਨ, ਸਈਯਮ ਪਾਠਕ, ਪਰਵਿੰਦਰ ਸੋਢੀ, ਪਰਵੀਨ ਸੱਪਲ, ਮਹਿੰਦਰ ਸਿੰਘ, ਰਾਜਾ ਅਤੇ ਗੋਗੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅਕਾਲੀ ਦਲ ਸਰਗਰਮ ਅਗਲੀ ਖ਼ਬਰ ਵਿਧਾਇਕ ਰਾਏ ਨੇ ਵਾਰਡ ਨੰ. 17 ਦੀ ਉਮੀਦਵਾਰ ਮਨਪ੍ਰੀਤ ਕੌਰ ਦੇ ਹੱਕ 'ਚ ਕੀਤਾ ਘਰ-ਘਰ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।