25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡਿਵਾਈਨ ਲਾਈਟ ਸਕੂਲ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਮਨੋਰੰਜਨ ਦੌਰਾ ਕਰਵਾਇਆ

ਅਜੀਤ ਡੈਸਕ 29-05-2026
ਫ਼ਤਹਿਗੜ੍ਹ ਸਾਹਿਬ, 28 ਮਈ (ਬਲਜਿੰਦਰ ਸਿੰਘ)-ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਨੂੰ ਧਿਆਨ ਵਿਚ ਰੱਖਦੇ ਹੋਏ ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ, ਸਰਹਿੰਦ ਵਲੋਂ ਇਕ ਰੋਜ਼ਾ ਫਨ ਸਿਟੀ ਦਾ ਦੋਰਾ ਕਰਵਾਇਆ ਗਿਆ | ਇਸ ਦੋਰੇ ਵਿਚ ਪਹਿਲੀ ਜਮਾਤ ਤੋਂ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਝੂਲਿਆਂ ਦਾ ਆਨੰਦ ਮਾਣਿਆ ਅਤੇ ਵਾਟਰ ਪਾਰਕ ਵਿਚ ਖ਼ੂਬ ਮੌਜ-ਮਸਤੀ ਕੀਤੀ | ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਸੇਵਾਦਾਰਾਂ ਨੇ ਪੂਰੇ ਦੌਰੇ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਨਿਗਰਾਨੀ ਦਾ ਵਿਸ਼ੇਸ਼ ਧਿਆਨ ਰੱਖਿਆ | ਸਕੂਲ ਵਲੋਂ ਵਿਦਿਆਰਥੀਆਂ ਲਈ ਬ੍ਰੇਕਫਾਸਟ ਅਤੇ ਲੰਚ ਦਾ ਵਧੀਆ ਪ੍ਰਬੰਧ ਕੀਤਾ ਗਿਆ | ਵਾਪਸੀ ਸਮੇਂ ਮੈਕਡੋਨਲਡ ਵਿਚ ਵੀ ਬੱਚਿਆਂ ਲਈ ਖਾਣ-ਪੀਣ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ, ਜਿਸ ਨਾਲ ਵਿਦਿਆਰਥੀਆਂ ਦੀ ਖ਼ੁਸ਼ੀ ਦੋਗੁਣੀ ਹੋ ਗਈ | ਇਸ ਮੌਕੇ ਸਕੂਲ ਦੀ ਸੈਕਟਰੀ-ਕਮ-ਖ਼ਜ਼ਾਨਚੀ ਪਿ੍ਆ ਅਰੋੜਾ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਸਿੱਖਿਆ ਦੇ ਨਾਲ ਮਨੋਰੰਜਨ ਵੀ ਬਹੁਤ ਜ਼ਰੂਰੀ ਹੈ | ਅਜਿਹੇ ਟਿ੍ਪ ਵਿਦਿਆਰਥੀਆਂ ਦੇ ਆਤਮਵਿਸ਼ਵਾਸ, ਸਮਾਜਿਕ ਵਿਕਾਸ ਅਤੇ ਰਚਨਾਤਮਿਕ ਸੋਚ ਨੂੰ ਨਿਖਾਰਦੇ ਹਨ | ਸਕੂਲ ਦੇ ਪਿ੍ੰਸੀਪਲ ਡਾ. ਬਬੀਤਾ ਚੋਪੜਾ ਨੇ ਕਿਹਾ ਕਿ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਪ੍ਰਯੋਗਾਤਮਿਕ ਅਤੇ ਮਨੋਰੰਜਕ ਗਤੀਵਿਧੀਆਂ ਵੀ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹਨ | ਅਜਿਹੇ ਟਿ੍ਪ ਬੱਚਿਆਂ ਦੇ ਮਨ ਨੂੰ ਤਰੋ-ਤਾਜ਼ਾ ਕਰਨ ਦੇ ਨਾਲ ਉਨਾਂ ਵਿਚ ਟੀਮ ਵਰਕ, ਅਨੁਸ਼ਾਸਨ ਅਤੇ ਆਤਮਨਿਰਭਰਤਾ ਦੀ ਭਾਵਨਾ ਪੈਦਾ ਕਰਦੇ ਹਨ |
ਪਿਛਲੀ ਖ਼ਬਰ ਭਾਰਤ ਵਿਕਾਸ ਪਰਿਸ਼ਦ ਸਰਹਿੰਦ ਸ਼ੁਰੂ ਕਰੇਗੀ ਮੁਫ਼ਤ ਕੰਪਿਊਟਰ ਕੋਰਸ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਲੋਂ ਪਿੰਡ ਰਾਮਗੜ੍ਹ ਵਿਖੇ 9ਵਾਂ ਬਾਲ ਸੰਸਕਾਰ ਕੇਂਦਰ ਖੋਲਿ੍ਹਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।