25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਈਦ -ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਵਧੇਰੇ ਮਜ਼ਬੂਤ ਕਰਦਾ ਹੈ-ਰਾਜੂ ਖੰਨਾ

ਅਜੀਤ ਡੈਸਕ 29-05-2026
ਅਮਲੋਹ, 28 ਮਈ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਈਦ -ਉਲ-ਅਜਹਾ ਬਕਰੀਦ ਦੇ ਪਵਿੱਤਰ ਤਿਉਹਾਰ ਤੇ ਪਿੰਡ ਪਹੇੜੀ, ਧਰਮਗੜ੍ਹ, ਨਰੈਣਗੜ ਅਤੇ ਅਮਲੋਹ ਦੀਆਂ ਵੱਖ-ਵੱਖ ਮਸਜਿਦਾਂ ਵਿਚ ਜਾ ਕੇ ਮੁਸਲਿਮ ਭਾਈਚਾਰੇ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਰਾਜੂ ਖੰਨਾ ਨੇ ਵੱਖ-ਵੱਖ ਸਮਾਗਮਾਂ ਵਿਚ ਬੋਲਦਿਆਂ ਕਿਹਾ ਕਿ ਇਹ ਤਿਉਹਾਰ ਸਭਨਾਂ ਧਰਮਾਂ ਵਿਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੀ ਮਜ਼ਬੂਤ ਨਹੀਂ ਕਰਦਾ, ਸਗੋਂ ਇਹ ਆਪਸੀ ਸਾਂਝ ਦੁੱਖ-ਸੁੱਖ ਦੀ ਸ਼ਰੀਕ ਵੀ ਬਣਦੀ ਹੈ | ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿੱਥੇ ਲੋਕ ਆਪਸੀ ਪਿਆਰ ਭਾਵਨਾ ਨਾਲ ਜੁੜ ਕੇ ਰਹਿੰਦੇ ਹਨ | ਜਿਸ ਦੀ ਮਿਸ਼ਾਲ ਕਿਧਰੇ ਨਹੀਂ ਮਿਲਦੀ | ਅੱਜ ਪੰਜਾਬ ਅੰਦਰ ਹਰ ਧਰਮ ਤੇ ਮਜ਼ਹਬਾਂ ਦਾ ਵਿਅਕਤੀ ਅਮਨ ਸ਼ਾਂਤੀ ਦਾ ਸੁਨੇਹਾ ਦਿੰਦਾ ਹੋਇਆ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਦੀਆਂ ਮਨੋਭਾਵਨਾਵਾਂ ਕਰਦਾ ਹੈ | ਰਾਜੂ ਖੰਨਾ ਨੇ ਪਿੰਡ ਪਹੇੜੀ, ਧਰਮਗੜ੍ਹ ਨਰੈਣਗੜ ਤੇ ਸਮੁੱਚੇ ਹਲਕੇ ਦੇ ਮੁਸਲਿਮ ਭਾਈਚਾਰੇ ਨੂੰ ਇਸ ਪਵਿੱਤਰ ਤਿਉਹਾਰ 'ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਮਨੋਕਾਮਨਾਵਾਂ ਦੀ ਪੂਰਤੀ ਲਈ ਵੀ ਅਰਦਾਸ ਕੀਤੀ | ਇਸ ਮੌਕੇ 'ਤੇ ਜਥੇਦਾਰ ਰਣਜੀਤ ਪਹੇੜੀ, ਨੀਟਾ ਪਹੇੜੀ, ਬੱਗਾ ਸਿੰਘ ਪਹੇੜੀ, ਜਾਵੇਦ ਖਾ, ਪੱਪੂ ਖਾਂ, ਨਮੇਜਾ ਖਾ ਪ੍ਰਧਾਨ, ਯੂਸਫ਼ ਖਾਨ, ਨਾਨਕ ਖਾ, ਮੁਸ਼ਤਾਖ਼ ਖ਼ਾਂ, ਅਮੀਰ ਖਾ, ਅਕਬਰ ਖ਼ਾਨ, ਜਰਨੈਲ ਸਿੰਘ, ਸ਼ਨੀ ਖਾ, ਸਲੀਮ ਖਾ, ਕੇਵਲ ਖਾਂ ਧਰਮਗੜ੍ਹ, ਪਵਿੱਤਰ ਸਿੰਘ, ਨਿਰਮਲ ਸਿੰਘ ਧਰਮਗੜ੍ਹ, ਵੈਦ ਮੌਸਿਮ, ਸੁਰਾਜਦੀਨ, ਵਜ਼ੀਰ ਖਾ, ਸਿਤਾਰ ਖਾਂ, ਦਿਲਬਰ ਖਾਂ, ਗੁਰਦੀਪ ਖਾ, ਅਕਬਰ ਖਾ, ਸਿਕੰਦਰ ਖਾਂ, ਸ਼ਮਸ਼ਾਦ ਅਲੀ, ਪ੍ਰਧਾਨ ਮੁਹੰਮਦ ਹਨੀਫ਼, ਸਦੀਕ ਮੁਹੰਮਦ, ਬਸ਼ੀਰ ਮੁਹੰਮਦ, ਦਿਲਦਾਰ ਮੁਹੰਮਦ, ਅਮਾਨਤ ਅਲੀ, ਮੱਲ ਬਹਾਦਰ ਖਾਨ, ਆਸਿਫ਼ ਅਲੀ, ਨਵਜੋਤ ਸਿੰਘ ਨਰੈਣਗੜ, ਗੁਰਜੋਤ ਸਿੰਘ ਧਾਰਨੀ, ਖੁਸ਼ਪ੍ਰੀਤ ਸਿੰਘ ਧਾਰਨੀ, ਸੁਖਚੈਨ ਸਿੰਘ, ਲਛਮਣ ਸਿੰਘ, ਅਮਰੀਕ ਸਿੰਘ ਕਾਹਲੋ, ਹਰਵਿੰਦਰ ਸਿੰਘ ਸੰਧੂ, ਹਰਨੇਕ ਸਿੰਘ ਧਾਰਨੀ, ਰਾਮਧੰਨ ਸਿੰਘ, ਕਾਕਾ ਸਿੰਘ, ਗੁਰਮੀਤ ਸਿੰਘ ਸਿੱਧੂ ਅਤੇ ਕੁਲਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਅੱਜ ਖੁੱਲ੍ਹੇਗੀ 28 ਵਾਰਡਾਂ ਦੇ ਉਮੀਦਵਾਰਾਂ ਦੀ ਕਿਸਮਤ ਅਗਲੀ ਖ਼ਬਰ ਸਿਵਲ ਸਰਜਨ ਨੇ ਜੀ. ਟੀ. ਰੋਡ ਹਾਦਸੇ 'ਚ ਜ਼ਖ਼ਮੀ ਹੋਏ ਮਰੀਜ਼ਾਂ ਦਾ ਹਾਲਚਾਲ ਪੁੱਛਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।