20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਉਮੀਦਵਾਰਾਂ ਨਾਲ ਕੀਤੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਵੇਗਾ ਸ਼੍ਰੋ.ਅ.ਦਲ-ਰਾਜੂ ਖੰਨਾ

ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰ. 3 ਪ੍ਰੇਮ ਨਗਰ ਵਿਚ ਧੰਨਵਾਦੀ ਮੀਟਿੰਗ ਕਰਨ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਬੀਬੀ ਪਿੰਕੀ ਰਾਣੀ ਤੇ ਵੱਡੀ ਗਿਣਤੀ ਵਾਰਡ ਵਾਸੀ | (ਸੱਜੇ) ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰ. 29 ਰਾਮ ਨਗਰ ਵਿਚ ਧੰਨਵਾਦੀ ਮੀਟਿੰਗ ਕਰਨ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜੋਗਿੰਦਰ ਸਿੰਘ ਮੈਣੀ, ਭਿੰਦਰ ਸਿੰਘ, ਜਰਨੈਲ ਸਿੰਘ ਮਾਜਰੀ, ਬੀਬੀ ਊਸ਼ਾ ਸਿੰਘ, ਰਾਜਨ ਭਾਬਰੀ ਤੇ ਵਾਰਡ ਵਾਸੀ | ਅਜੀਤ ਤਸਵੀਰਾਂ <br/> 01-06-2026
ਮੰਡੀ ਗੋਬਿੰਦਗੜ੍ਹ, 31 ਮਈ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਨਾਲ ਮੀਟਿੰਗਾਂ ਕੀਤੀਆਂ | ਇਹ ਮੀਟਿੰਗਾਂ ਉਮੀਦਵਾਰਾਂ ਦੀ ਹੌਂਸਲਾ-ਅਫ਼ਜ਼ਾਈ ਕਰਨ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਦੁੱਗਣੀ ਮਿਹਨਤ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਬੁਲਾਈਆਂ ਗਈਆਂ | ਵੱਖ-ਵੱਖ ਵਾਰਡਾਂ ਵਿਚ ਇਕੱਠਾ ਨੂੰ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤੀ ਨਾਲ ਜੁੜੇ ਰਹਿਣ ਅਤੇ ਲੋਕਾਂ ਦੀ ਸੇਵਾ ਦੇ ਪਾਰਟੀ ਦੇ ਮੂਲ ਮਿਸ਼ਨ ਤੋਂ ਕਦੇ ਨਾ ਭਟਕਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸਾਡੀ ਸਭ ਤੋਂ ਵੱਡੀ ਸੰਪਤੀ ਹਨ ਅਤੇ ਉਨ੍ਹਾਂ ਦੀ ਲਗਨ ਅਤੇ ਅਣਥੱਕ ਸੇਵਾ ਹੀ ਇਸ ਪਾਰਟੀ ਨੂੰ ਪਹਿਲਾਂ ਨਾਲੋਂ ਵੱਧ ਮਜ਼ਬੂਤ ਬਣਾਵੇਗੀ | ਉਨ੍ਹਾਂ ਹਰ ਆਗੂ ਅਤੇ ਕਾਰਕੁਨ ਨੂੰ ਲੋਕਾਂ ਲਈ ਹਮੇਸ਼ਾ ਪਹੁੰਚਯੋਗ ਰਹਿਣ, ਇਮਾਨਦਾਰੀ ਨਾਲ ਕੰਮ ਕਰਨ ਅਤੇ ਲੋਕਾਂ ਦੀ ਭਲਾਈ ਲਈ ਸਦਾ ਤਿਆਰ ਰਹਿਣ ਦਾ ਸੱਦਾ ਦਿੱਤਾ | ਇਨ੍ਹਾਂ ਮੀਟਿੰਗਾਂ ਸਮੇਂ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਸੀਨੀਅਰ ਆਗੂ ਭਿੰਦਰ ਸਿੰਘ ਮੰਡੀ, ਜਥੇਦਾਰ ਜਰਨੈਲ ਸਿੰਘ ਮਾਜਰੀ,ਐਸ ਓ ਆਈ ਦੇ ਸੂਬਾ ਮੀਤ ਪ੍ਰਧਾਨ ਗੁਰਕੀਰਤ ਸਿੰਘ ਪਨਾਗ , ਐਸ ਸੀ ਵਿੰਗ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਲਾਣਾ, ਅਮਰਜੀਤ ਸਿੰਘ ਭੰਗੂ, ਬੀਬੀ ਰੁਪਿੰਦਰ ਕੌਰ, ਗੁਰਜੀਤ ਸਿੰਘ ਮੰਗਾ, ਨਿਰਮਲ ਸਿੰਘ ਮੰਡੀ, ਬੀਬੀ ਊਸ਼ਾ ਸਿੰਘ, ਰਾਜਨ ਭਾਬਰੀ, ਜਥੇਦਾਰ ਹਰਮੀਤ ਸਿੰਘ ਖਾਲਸਾ, ਅਨਮੋਲ ਸਿੰਘ ਖਾਲਸਾ, ਬੀਬੀ ਪਿੰਕੀ ਰਾਣੀ, ਸੁਨੀਲ ਬਰਾੜ, ਅਰੁਣ ਕੁਮਾਰ, ਗੌਤਮ ਘਈ, ਸੋਮਨਾਥ ਅਜਨਾਲੀ, ਦੀਦਾਰ ਸਿੰਘ, ਹਰਜੀਤ ਸਿੰਘ, ਗੋਰਾ ਅਜਨਾਲੀ, ਬੀਬੀ ਖੁਸ਼ਵਿੰਦਰ ਕੌਰ ਅੰਬੇਮਾਜਰਾ, ਹਰਤੇਜਪਾਲ ਸਿੰਘ ਸਰਪੰਚ, ਬਲਜਿੰਦਰ ਸਿੰਘ ਅੰਬੇਮਾਜਰਾ, ਅਮਰਿੰਦਰ ਸਿੰਘ ਚੀਮਾ, ਬਲਜੀਤ ਸਿੰਘ ਅੰਬੇਮਾਜਰਾ ਤੋਂ ਇਲਾਵਾ ਵਾਰਡਾਂ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ |
ਪਿਛਲੀ ਖ਼ਬਰ ਬਦਹਾਲ ਸੜਕ ਬਣੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ… ਅਗਲੀ ਖ਼ਬਰ ਕੇਂਦਰ ਸਰਕਾਰ ਲੋਕਾਂ ਦਾ ਕਚੂਮਰ ਕੱਢਣ 'ਤੇ ਤੁਲੀ ਹੋਈ ਹੈ-ਰਣਜੀਤ ਸਿੰਘ ਤਰਖਾਣ ਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।