ਸੰਘੋਲ, 3 ਜੂਨ (ਗੁਰਨਾਮ ਸਿੰਘ ਚੀਨਾ)-ਮੁਲਾਜ਼ਮ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਫ਼ਤਹਿਗੜ੍ਹ ਸਾਹਿਬ ਨੇ ਵਾਟਰ ਵਰਕਸ ਕਾਲੇਵਾਲ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ 39 ਸਾਲ ਦੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਫ਼ੀਲਡ ਮੁਲਾਜ਼ਮ ਆਗੂ ਬਲਜੀਤ ਸਿੰਘ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਕਰਵਾਇਆ | ਯੂਨੀਅਨ ਦੇ ਜਨਰਲ ਸਕੱਤਰ ਦੀਦਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਨਮਾਨ ਸਮਾਰੋਹ ਵਿਚ ਫ਼ੀਲਡ ਮੁਲਾਜ਼ਮਾਂ, ਬੀ.ਆਰ.ਸੀ., ਠੇਕਾ ਮੁਲਾਜ਼ਮਾਂ, ਉਸਾਰੀ ਨਾਲ ਸਬੰਧਿਤ ਮਿਸਤਰੀ ਮਜ਼ਦੂਰਾਂ, ਕਿਸਾਨਾਂ, ਸੇਵਾ ਮੁਕਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਨੇ ਕਿਹਾ ਕਿ ਬਲਜੀਤ ਸਿੰਘ ਨੇ ਸੰਗਰੂਰ ਤੇ ਬਰਨਾਲਾ ਤੋਂ ਸਫ਼ਰ ਸ਼ੁਰੂ ਕਰਦਿਆਂ ਫ਼ਤਹਿਗੜ੍ਹ ਸਾਹਿਬ ਅਧੀਨ ਵਾਟਰ ਵਰਕਸ ਭਟੇੜੀ ਤੇ ਸਨਮਾਨਯੋਗ ਤੇ ਸੰਘਰਸ਼ਸ਼ੀਲ ਮਿਸਾਲੀ ਨੌਕਰੀ ਪੂਰੀ ਕੀਤੀ | ਸੇਵਾ ਮੁਕਤ ਜੂਨੀਅਰ ਇੰਜੀਨੀਅਰ ਗੁਰਮੀਤ ਸਿੰਘ ਨੇ ਦੱਸਿਆ ਕਿ ਫ਼ੀਲਡ ਮੁਲਾਜ਼ਮ ਵਿਭਾਗ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਪ੍ਰੰਤੂ ਇਸ ਸਮੇਂ ਹਾਲਾਤ ਇੰਨੇ ਬਦਲ ਗਏ ਹਨ ਕਿ ਅਧਿਕਾਰੀ ਏ.ਸੀ. ਦੀ ਠੰਡੀ ਹਵਾ ਤੋਂ ਬਾਹਰ ਨਹੀਂ ਆਉਂਦੇ, ਜਦੋਂਕਿ ਜਲ ਸਪਲਾਈ ਦੀ ਸਾਰੀ ਜ਼ਿੰਮੇਵਾਰੀ ਫ਼ੀਲਡ ਮੁਲਾਜ਼ਮਾਂ ਦੇ ਮੋਢਿਆਂ 'ਤੇ ਹੀ ਹੁੰਦੀ ਹੈ | ਬੀ.ਆਰ.ਸੀ. ਦੇ ਸੋਸ਼ਲ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਕਾਲੇਵਾਲ, ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸਬੰਧਿਤ ਇਫਟੂ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਸਿਮਰੂ ਨੇ ਕਿਹਾ ਕਿ ਬਹੁਤ ਘੱਟ ਮੁਲਾਜ਼ਮ ਹੋਣਗੇ, ਜਿਨ੍ਹਾਂ ਦੀ ਸੇਵਾ ਮੁਕਤੀ ਮੌਕੇ ਜਮਾਤਾਂ ਦੇ ਸਾਰੇ ਹੀ ਰੰਗ ਦਿਖਾਈ ਦਿੰਦੇ ਹੋਣ | ਜਲ ਸਪਲਾਈ ਵਰਕਰ ਯੂਨੀਅਨ ਦੇ ਸੂਬਾ ਆਗੂ ਜਗਤਾਰ ਸਿੰਘ ਰੱਤੋਂ ਨੇ ਕਿਹਾ ਕਿ ਬਲਜੀਤ ਸਿੰਘ ਰੈਗੂਲਰ ਹੋਣ ਦੇ ਬਾਵਜੂਦ ਵੀ ਕੱਚੇ ਕਾਮਿਆਂ ਦੇ ਘੋਲਾਂ ਵਿਚ ਸ਼ਾਮਿਲ ਹੁੰਦੇ ਰਹੇ ਤੇ ਉਨ੍ਹਾਂ ਨੂੰ ਸਾਂਝੇ ਘੋਲਾਂ ਲਈ ਪ੍ਰੇਰਿਤ ਕਰਦੇ | ਇਸ ਮੌਕੇ ਡੀ.ਐਮ.ਐਫ. ਦੇ ਆਗੂ ਸੁਖਰਾਮ ਕਾਲੇਵਾਲ, ਰੋਪੜ ਦੇ ਜਨਰਲ ਸਕੱਤਰ ਅਮਰੀਕ ਸਿੰਘ ਖਿਜ਼ਰਾਬਾਦ, ਹਰਮੀਤ ਸਿੰਘ, ਰਣਬੀਰ ਸਿੰਘ ਥੇੜੀ, ਸਤਵਿੰਦਰ ਸਿੰਘ ਨੀਟਾ ਆਗੂ ਇਫਟੂ ਤੇ ਤਰਲੋਚਨ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵਲੋਂ ਬਲਜੀਤ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਸਬੀਰ ਸਿੰਘ ਧਿਆਨੂੰ ਮਾਜਰਾ, ਲਖਬੀਰ ਸਿੰਘ ਖਮਾਣੋਂ, ਸੁਖਦੇਵ ਸਿੰਘ, ਪ੍ਰਦੀਪ ਕੁਮਾਰ, ਬਲਵਿੰਦਰ ਸਿੰਘ ਕਜੌਲੀ, ਕਰਮ ਸਿੰਘ ਰਾਜਾ ਨੰਬਰਦਾਰ ਅਤੇ ਲਖਵੀਰ ਸਿੰਘ ਸਰਪੰਚ ਆਦਿ ਹਾਜ਼ਰ ਸਨ |