29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

'ਦੀ ਖਮਾਣੋਂ ਕਲਾਂ ਬਹੁਮੰਤਵੀ ਸਹਿਕਾਰੀ ਸਭਾ ਨੇ ਮਾਰਕਫੈੱਡ ਵਲੋਂ ਯੂਰੀਆ ਖਾਦ ਨਾ ਦੇਣ ਸੰਬੰਧੀ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ

ਅਜੀਤ ਡੈਸਕ 04-06-2026
ਖਮਾਣੋਂ, 3 ਜੂਨ (ਮਨਮੋਹਣ ਸਿੰਘ ਕਲੇਰ)-ਦੀ ਖਮਾਣੋਂ ਕਲਾਂ ਬਹੁਮੰਤਵੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ 'ਚ ਸਭਾ ਨੂੰ ਪਿਛਲੇ ਲੰਮੇ ਸਮੇਂ ਤੋਂ ਮਾਰਕਫੈੱਡ ਵਲੋਂ ਯੂਰੀਆ ਖਾਦ ਦੀ ਸਪਲਾਈ ਨਾ ਦਿੱਤੇ ਜਾਣ ਸਬੰਧੀ ਇਕ ਮੰਗ ਪੱਤਰ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਨੂੰ ਭੇਜ ਕੇ ਯੂਰੀਆ ਖਾਦ ਦੀ ਸਪਲਾਈ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ | ਇਸ ਸਬੰਧੀ ਭੇਜੇ ਗਏ ਪੱਤਰ 'ਚ ਲਿਖਿਆ ਗਿਆ ਹੈ ਕਿ ਉਕਤ ਸਭਾ ਛੇ ਪਿੰਡਾਂ ਦੀ ਸਾਂਝੀ ਸਭਾ ਹੈ | ਜਿਸ 'ਚ ਕਰੀਬ ਚਾਰ ਸੌ ਮੈਂਬਰ ਸਭਾ ਨਾਲ ਲੈਣ-ਦੇਣ ਕਰਦੇ ਹਨ | ਪ੍ਰੰਤੂ ਸਭਾ 'ਚ ਪਿਛਲੇ ਛੇ ਮਹੀਨੇ ਤੋਂ ਯੂਰੀਆ ਖਾਦ ਨਹੀਂ ਹੈ | ਜਿਸ ਕਰਕੇ ਕਿਸਾਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ | ਉਨ੍ਹਾਂ ਪੱਤਰ 'ਚ ਦੱਸਿਆ ਕਿ ਸਭਾ ਨੂੰ ਆਖ਼ਰੀ ਵਾਰ ਯੂਰੀਆ ਖਾਦ ਦੀ ਸਪਲਾਈ 21 ਦਸੰਬਰ 2025 ਨੂੰ ਮਿਲੀ ਸੀ, ਮੁੜ ਕੇ ਇਹ ਸਪਲਾਈ ਨਹੀਂ ਮਿਲੀ | ਜਿਸ ਸਬੰਧੀ ਅਧਿਕਾਰੀਆਂ ਨਾਲ ਅਨੇਕਾਂ ਵਾਰ ਰਾਬਤਾ ਕੀਤਾ ਗਿਆ | ਜਿਸ ਦੌਰਾਨ ਅਧਿਕਾਰੀਆਂ ਵਲੋਂ ਸਭਾ ਸਕੱਤਰ ਨੂੰ ਲਾਰੇ ਲਗਾਏ ਗਏ ਅਤੇ ਯੂਰੀਆ ਸਪਲਾਈ ਨਹੀਂ ਦਿੱਤੀ ਗਈ, ਜਦੋਂਕਿ ਕਿ ਹੁਣ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ | ਸਭਾ 'ਚ ਉਕਤ ਖਾਦ ਨਾ ਹੋਣ ਕਰਕੇ ਕਿਸਾਨ ਵੱਡੀ ਪ੍ਰੇਸ਼ਾਨੀ ਝੱਲ ਰਹੇ ਹਨ | ਇਸ ਮੌਕੇ ਹਰਜਿੰਦਰ ਸਿੰਘ ਪ੍ਰਧਾਨ ਪ੍ਰਬੰਧ ਕਮੇਟੀ, ਜਗਜੀਤ ਸਿੰਘ ਮੀਤ ਪ੍ਰਧਾਨ, ਤਰਲੋਚਨ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਲਾਇਕ ਸਿੰਘ, ਭੁਪਿੰਦਰ ਸਿੰਘ, ਕਰਮ ਸਿੰਘ, ਬਹਾਦਰ ਸਿੰਘ, ਅਮਰਜੀਤ ਕੌਰ, ਗੁਰਮੇਲ ਸਿੰਘ, ਬਲਵਿੰਦਰ ਕੌਰ, ਬਲਜਿੰਦਰ ਸਿੰਘ ਅਤੇ ਸਾਰੇ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਵਲੋਂ 'ਮੂੰਹ ਦੀ ਸਿਹਤ ਸੰਭਾਲ ਵਿਚ ਏ. ਆਈ.' ਬਾਰੇ ਪੁਸਤਕ ਜਾਰੀ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਰਹਿੰਦੇ ਅਧੂਰੇ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ-ਚੇਅਰਮੈਨ ਗੁਰਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।