29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਦੇਸ਼ ਭਗਤ ਯੂਨੀਵਰਸਿਟੀ ਵਲੋਂ 'ਮੂੰਹ ਦੀ ਸਿਹਤ ਸੰਭਾਲ ਵਿਚ ਏ. ਆਈ.' ਬਾਰੇ ਪੁਸਤਕ ਜਾਰੀ

ਅਜੀਤ ਡੈਸਕ 04-06-2026
ਅਮਲੋਹ, 3 ਜੂਨ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਨੇ 'ਮੂੰਹ ਦੀ ਸਿਹਤ ਸੰਭਾਲ ਵਿਚ ਆਰਟੀਫ਼ੀਸ਼ੀਅਲ਼ ਇੰਟੈਲੀਜੈਂਸ' ਨਾਮਕ ਪੁਸਤਕ ਜਾਰੀ ਕਰਕੇ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ | ਇਸ ਪੁਸਤਕ ਦਾ ਸਾਂਝਾ ਸੰਪਾਦਨ ਡੀ.ਬੀ.ਯੂ. ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਦੇਸ਼ ਭਗਤ ਡੈਂਟਲ ਕਾਲਜ ਐਂਡ ਹਸਪਤਾਲ ਦੇ ਖੋਜ ਡੀਨ ਡਾ. ਹਰਪ੍ਰੀਤ ਸਿੰਘ ਵਲੋਂ ਕੀਤਾ ਗਿਆ ਹੈ | ਇਹ ਪੁਸਤਕ ਮੂੰਹ ਦੀ ਸਿਹਤ ਸੰਭਾਲ ਅਤੇ ਦੰਦ ਚਿਕਿਤਸਾ ਵਿਗਿਆਨ ਦੇ ਖੇਤਰ ਵਿਚ ਆਰਟੀਫ਼ੀਸ਼ੀਅਲ਼ ਇੰਟੈਲੀਜੈਂਸ ਦੇ ਬਦਲਾਅਕਾਰੀ ਪ੍ਰਭਾਵ ਦਾ ਵਿਸਤਿ੍ਤ ਵੇਰਵਾ ਪੇਸ਼ ਕਰਦੀ ਹੈ | ਇਸ ਵਿਚ ਏ.ਆਈ. ਆਧਾਰਿਤ ਉੱਭਰਦੀਆਂ ਤਕਨਾਲੋਜੀਆਂ, ਨਵੀਂ ਵਰਤੋਂ ਅਤੇ ਦੰਦ ਚਿਕਿਤਸਾ ਵਿਚ ਰੋਗਾਂ ਦੀ ਪਛਾਣ, ਇਲਾਜ ਦੀ ਯੋਜਨਾ, ਮਰੀਜ਼ਾਂ ਦੀ ਦੇਖਭਾਲ ਤੇ ਖੋਜ ਕਾਰਜਾਂ ਨੂੰ ਹੋਰ ਬਿਹਤਰ ਬਣਾਉਣ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ | ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਪੁਸਤਕ ਅਤਿਆਧੁਨਿਕ ਖੋਜ ਰਾਹੀਂ ਗਿਆਨ ਦੇ ਵਿਕਾਸ ਅਤੇ ਭਵਿੱਖ ਦੇ ਸਿਹਤ ਪੇਸ਼ੇਵਰਾਂ ਨੂੰ ਤਕਨਾਲੋਜੀ ਕੇਂਦਰਿਤ ਸੰਸਾਰ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਲੋੜੀਂਦੇ ਹੁਨਰਾਂ ਨਾਲ ਜੋੜਨ ਵਾਲੇ ਡੀ.ਬੀ.ਯੂ. ਦੇ ਵਿਜ਼ਨ ਦੇ ਅਨੁਕੂਲ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਨਵੇਂ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਦੀ ਕੱਲ੍ਹ ਹੋਵੇਗੀ ਤਾਜਪੋਸ਼ੀ ਅਗਲੀ ਖ਼ਬਰ 'ਦੀ ਖਮਾਣੋਂ ਕਲਾਂ ਬਹੁਮੰਤਵੀ ਸਹਿਕਾਰੀ ਸਭਾ ਨੇ ਮਾਰਕਫੈੱਡ ਵਲੋਂ ਯੂਰੀਆ ਖਾਦ ਨਾ ਦੇਣ ਸੰਬੰਧੀ ਅਧਿਕਾਰੀਆਂ ਨੂੰ ਮੰਗ ਪੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।