29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹਰ ਵਰਕਰ ਤੇ ਆਗੂ ਦਾ ਮੁੱਖ ਮਕਸਦ-ਧਾਲੀਵਾਲ, ਮਾਜਰੀ

ਅਜੀਤ ਡੈਸਕ 04-06-2026
ਮੰਡੀ ਗੋਬਿੰਦਗੜ੍ਹ, 3 ਜੂਨ (ਇਕਬਾਲਦੀਪ ਸੰਧੂ)-ਹਲਕਾ ਅਮਲੋਹ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹਰ ਵਰਕਰ ਤੇ ਆਗੂ ਦਾ ਮੁੱਖ ਮਕਸਦ ਹੈ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਹਲਕਾ ਅਮਲੋਹ ਤੋਂ ਵੱਡੀ ਜਿੱਤ ਦਰਜ਼ ਕਰਵਾਈ ਜਾ ਸਕੇੇ | ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ ਤੇ ਸਰਕਲ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਮਾਜਰੀ ਨੇ ਅੱਜ ਪਿੰਡ ਤੂਰਾਂ ਵਿਖੇ ਵਰਕਰਾਂ ਤੇ ਆਗੂਆਂ ਦੀ ਮਜ਼ਬੂਤ ਬੂਥ ਕਮੇਟੀ ਬਣਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਇਸ 'ਆਪ' ਦੀ ਝੂਠੀ ਸਰਕਾਰ ਦੇ ਝੂਠੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਮੌਜੂਦਾ ਸਰਕਾਰ ਕੋਲ ਲਾਰਿਆਂ ਅਤੇ ਚੁਟਕਲਿਆਂ ਤੋਂ ਸਿਵਾਏ ਕੁਝ ਨਹੀਂ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਹਲਕੇ ਅੰਦਰ ਪਿਛਲੇ 15 ਸਾਲਾਂ ਤੋਂ ਨਿਸ਼ਕਾਮ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ | ਜਿਸ ਲਈ ਹਲਕੇ ਦੇ ਹਰ ਵੋਟਰ ਨੂੰ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਖੜ੍ਹ ਕੇ ਲੋਕ ਹਿਤੈਸ਼ੀ ਸਰਕਾਰ ਦਾ ਗਠਨ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਅਤੇ ਹਲਕਾ ਅਮਲੋਹ ਦੀ ਤਰੱਕੀ ਅਤੇ ਵਿਕਾਸ ਦੇ ਰਸਤੇ ਖੁੱਲ੍ਹ ਸਕਣ | ਇਸ ਮੌਕੇ 'ਤੇ ਸੇਵਾ ਸਿੰਘ ਤੂਰਾਂ, ਗੁਰਸੇਵਕ ਸਿੰਘ ਪ੍ਰਧਾਨ ਐਸ.ਸੀ. ਵਿੰਗ, ਕਰਨੈਲ ਸਿੰਘ, ਦਵਿੰਦਰ ਸਿੰਘ, ਸਤਨਾਮ ਸਿੰਘ, ਹਰਜਿੰਦਰ ਸਿੰਘ ਬਬਲੀ, ਸਵਰਨ ਸਿੰਘ, ਪ੍ਰੀਤਮ ਸਿੰਘ, ਜੌਨੀ ਤੂਰਾਂ ਅਤੇ ਜੀਤ ਸਿੰਘ ਤੋਂ ਇਲਾਵਾ ਬੀਬੀਆਂ ਵੀ ਮੌਜੂਦ ਸਨ |
ਪਿਛਲੀ ਖ਼ਬਰ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਮਹਿੰਗਾਈ ਦੀ ਮਾਰ ਝੱਲਣ ਲਈ ਮਜਬੂਰ-ਅਜੈ ਲਿਬੜਾ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਨਵੇਂ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਦੀ ਕੱਲ੍ਹ ਹੋਵੇਗੀ ਤਾਜਪੋਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।