ਪਟਿਆਲਾ, 3 ਜੂਨ (ਧਰਮਿੰਦਰ ਸਿੰਘ ਸਿੱਧੂ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਜੋੜੀ ਪਦਮਸ਼੍ਰੀ ਪ੍ਰਾਣ ਸੱਭਰਵਾਲ-ਸਟੇਟ ਅਵਾਰਡੀ ਸੁਨੀਤਾ ਸੱਭਰਵਾਲ ਵਲੋਂ ਆਰੰਭੀ 45ਵੀਂ ਸਾਲਾਨਾ 21 ਦਿਵਸੀ ਨਿਸ਼ੁਲਕ ਥੀਏਟਰ ਵਰਕਸ਼ਾਪ-ਐਕਟਿੰਗ ਅਤੇ ਚਰਿੱਤਰ ਉਸਾਰੂ ਕਲਾਸਾਂ ਦਾ ਉਦਘਾਟਨ ਰਾਜ ਦੀਆਂ ਪ੍ਰਮੁੱਖ ਸ਼ਖਸੀਅਤਾਂ ਮੁੱਖ ਮਹਿਮਾਨ ਸੇਠ ਅਕਸ਼ੈ ਗੋਪਾਲ, ਫਿਲਮ ਮੇਕਰ ਇੰਜ. ਐਚ.ਐਸ. ਕੁਲਾਰ ਐਮ.ਡੀ. ਕੁਲਾਰ ਪ੍ਰੋਡਕਸ਼ਨ, ਸੁਨੀਤਾ ਸੱਭਰਵਾਲ-ਪ੍ਰਾਣ ਸੱਭਰਵਾਲ ਅਤੇ ਟਰੇਨਰਜ ਨੇ ਵਰਕਸ਼ਾਪ ਦਾ ਉਦਘਾਟਨ ਸ਼ਲੋਕਾਂ ਦੇ ਉਚਾਰਨ ਦੌਰਾਨ ਭਗਵਾਨ ਨਟਰਾਜ ਦੀ ਪ੍ਰਤਿਮਾ ਤੇ ਪੁਸ਼ਪਾਂਜਲੀ ਭੇਂਟ ਕਰਕੇ ਕੀਤਾ | ਅਕਸ਼ੈ ਗੋਪਲਾ ਨੇ ਕਿਹਾ ਕਿ 'ਰੰਗਮੰਚ ਸ਼ਕਤੀ ਪ੍ਰਦਾਨ ਕਰਦਾ ਅਤੇ ਇਰਾਦਾ ਦਰਿੜ ਰੱਖਦਾ ਹੈ' | ਇਜ. ਖੁਲਾਰ ਨੇ ਕਿਹਾ ਕਿ ਰੰਗਮੰਚ ਫਿਲਮ ਅਦਾਕਾਰੀ ਲਈ ਰਸਤਾ ਹੈ | ਮਹਿਮਾਨ ਹਸਤੀਆਂ ਅਕਸ਼ੇ ਗੋਪਾਲ ਅਤੇ ਇੰਜ. ਕੁਲਾਰ ਨੇ 2100, 2100/- ਰੁਪਏ ਦੇ ਕੈਸ਼ ਅਵਾਰਡ ਨਟਾਸ ਨੂੰ ਉਹਨਾਂ ਵੱਲੋਂ 45 ਸਾਲਾਨਾ ਥੀਏਟਰ ਵਰਕਸ਼ਾਪਾਂ ਦੇ ਸਫਲ ਆਯੋਜਨ ਅਤੇ ਪਿੱਛੇ 70 ਸਾਲਾਂ ਤੋਂ ਦਮਪਤੀ ਸੁਨੀਤਾ ਸੱਭਰਾਲ-ਪ੍ਰਾਣ ਸੱਭਰਵਾਲ, ਨਟਾਸ ਪ੍ਰਧਾਨ ਜੀ.ਐਸ. ਕੱਕੜ ਅਤੇ ਸਾਥੀਆਂ ਵੱਲੋਂ ਸਮਾਜ ਸੇਵਾ ਅਤੇ ਪੰਜਾਬੀ ਭਾਸ਼ਾ, ਰੰਗਮੰਚ ਵੱਲ ਦੇਸ਼ ਵਿਦੇਸ਼ਾਂ ਵਿਚ ਜਾਰੀ ਅਣਥੱਕ ਸੇਵਾਵਾਂ ਦੇ ਮੱਦੇ ਨਜਰ ਪ੍ਰਦਾਨ ਕੀਤੇ | ਇਸ ਮੌਕੇ ਸੱਭਰਵਾਲ ਨੇ ਡੀ.ਸੀ. ਪਟਿਆਲਾ ਹਿਮਾਂਸ਼ੂੰ ਅੱਗਰਵਾਲ ਆਈ.ਏ.ਐਸ. ਪ੍ਰਮੁੱਖ ਸ਼ਖਸੀਅਤਾਂ, ਸਿਖਿਆਰਥੀਆਂ ਦੇ ਮਾਪਿਆਂ, ਤੋਂ ਬਿੰਨਾ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ, ਜਸਬੀਰ ਸਿੰਘ ਓਬਰਾਏ, ਅਵਿਨਾਸ਼ ਮਹਿਤਾ ਪਟਿਆਲਾ ਸ਼ਾਹੀ ਲੱਸੀ, ਅਜੀਤ ਆਰਟਸ, ਏ.ਆਈ.ਜੀ. ਪੁਲਿਸ ਵਿਕਾਸ ਸੱਭਰਵਾਲ ਵਲੋਂ ਮਿਲੇ ਸਹਿਯੋਗ, ਸਰਪ੍ਰਸਤੀ ਅਤੇ ਰਹਿਨੁਮਾਈ ਲਈ ਧੰਨਵਾਦ ਕੀਤਾ |