ਭੁਨਰਹੇੜੀ, 3 ਜੂਨ (ਧਨਵੰਤ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਜਖੇਪਲ ਵਿਖੇ ਪੀਰਾਂ ਦੇ ਦਰਬਾਰ ਵਿਖੇ 16ਵਾਂ ਵਿਸ਼ਾਲ ਮੇਲਾ 4 ਜੂਨ, ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ¢ ਇਸ ਸੰਬੰਧੀ ਗੱਲਬਾਤ ਕਰਦਿਆਂ ਗੱਦੀ ਨਸ਼ੀਨ ਬਾਬਾ ਅਮਨ ਸਾਈਾ ਨੇ ਦੱਸਿਆ ਕਿ ਪੀਰਾਂ ਦੀ ਇਸ ਮਹਿਫਲ ਵਿਚ ਕਵਾਲ ਰਾਹਤ ਅਲੀ ਮਤੋਈ, ਸੂਫੀ ਗਾਇਕ ਸੁਖਰੀਤ ਕÏਰ, ਸੁਲਤਾਨ ਪੰਨਾ, ਪੰਮਾ ਹਰਿਆਊ, ਮਲਕੀਤ ਮੱਲ੍ਹੀ, ਮਨਜੀਤ ਮਾਲਵਾ, ਕੁਲਵੰਤ ਉਪਲੀ ਐਂਕਰ ਵਜੋਂ ਸੇਵਾਵਾਂ ਨਿਭਾਉਣਗੇ¢ ਬਾਬਾ ਅਮਨ ਨੇ ਦੱਸਿਆ ਕਿ ਪੀਰਾਂ ਦੇ ਦਰਬਾਰ ਤੋਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਜਿਸ ਕਰਕੇ ਇਥੇ ਹਰ ਸਾਲ ਪੀਰਾਂ ਦਾ ਮੇਲਾ ਲਗਾਇਆ ਜਾਂਦਾ ਹੈ¢ ਇਸ ਮੇਲੇ ਵਿਚ ਵੱਡੀ ਗਿਣਤੀ ਵਿਚ ਦੂਰੋਂ ਨੇੜਿਓਾ ਸੰਗਤਾਂ ਪਹੁੰਚ ਕੇ ਆਪਣੀ ਹਾਜਰੀ ਲਗਵਾਉਣਗੀਆਂ ਅਤੇ ਗੁਰੂ ਕਾ ਲੰਗਰ ਅਤੁਟ ਵਰਤੇਗਾ¢ ਇਸ ਮÏਕੇ ਸੇਵਾਦਾਰ ਬਾਬਾ ਕੇਸਰ ਸਿੰਘ, ਬਾਬਾ ਭੈਰੋਂ, ਰਿੰਕੂ, ਸਤਨਾਮ ਸਿੰਘ, ਸੋਨੀ ਅਤੇ ਹੋਰ ਹਾਜਰ ਸਨ¢