29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪੰਜਾਬ ਸਰਕਾਰ ਦੀ ਨਵੀਂ ਸਕੀਮ ਕਾਰਨ ਡਿਪੂ ਹੋਲਡਰ ਅਤੇ ਲਾਭਪਾਤਰੀ ਪ੍ਰੇਸ਼ਾਨੀ ਦੇ ਆਲਮ 'ਚ

ਅਨਿਲ ਕੁਮਾਰ ਨੀਲਪੁਰ <br/> 04-06-2026
ਰਾਜਪੁਰਾ, 3 ਜੂਨ (ਜੀ.ਪੀ. ਸਿੰਘ)-ਡਿਪੂ ਹੋਲਡਰਾਂ ਦੇ ਵਲੋਂ ਰਾਸ਼ਨ ਵੰਡਣ ਦੀ ਪ੍ਰਣਾਲੀ ਦੇ ਵਿਚ ਪੰਜਾਬ ਸਰਕਾਰ ਵਲੋਂ ਕੀਤੀ ਗਈ ਤਬਦੀਲੀ ਅਤੇ ਨਵੀਂ ਸਕੀਮ ਦੇ ਕਾਰਨ ਡਿਪੂ ਹੋਲਡਰ ਪਰੇਸ਼ਾਨੀ ਦੇ ਆਲਮ ਵਿਚੋਂ ਲੰਘ ਰਹੇ ਹਨ | ਜਿਸ ਦੇ ਚੱਲਦਿਆਂ ਡਿਪੂ ਹੋਲਡਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਤੋਂ ਇਸ ਸਿਸਟਮ ਦੇ ਵਿਚ ਸੁਧਾਰ ਲਿਆਉਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡਿਪੂ ਹੋਲਡਰ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਨਿਲ ਕੁਮਾਰ ਨੀਲਪੁਰ ਨੇ ਦੱਸਿਆ ਕਿ ਡਿਪੂ ਹੋਲਡਰ ਸਰਕਾਰੀ ਮਸ਼ੀਨਾਂ ਦੇ ਰਾਹੀਂ ਕਣਕ ਦੀ ਵੰਡ ਨਿਰਵਿਘਨ ਕਰ ਰਹੇ ਹਨ | ਇਕ ਪਰਿਵਾਰ ਵਿਚ ਜਿੰਨੇ ਵੀ ਮੈਂਬਰ ਹੋਣ ਉਨ੍ਹਾਂ ਦੀ ਕਣਕ ਦੀ ਪਰਚੀ ਇਕ ਹੀ ਕੱਟੀ ਜਾਂਦੀ ਹੈ ਪਰੰਤੂ ਹੁਣ ਡਿਪੂ ਹੋਲਡਰਾਂ ਨੂੰ ਪੰਜਾਬ ਸਰਕਾਰ ਦੀ ਨਵੀਂ ਲਿਆਂਦੀ ਗਈ ਸਕੀਮ ਦੇ ਤਹਿਤ ਕਣਕ ਦੀ ਪਰਚੀ ਕੱਟਣ ਦੇ ਲਈ ਇਕ ਪਰਿਵਾਰ ਵਿਚ ਤਿੰਨ ਪਰਚੀਆਂ ਕੱਟੀਆਂ ਜਾਣਗੀਆਂ ਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਜਿਹੜੀਆਂ ਕਿੱਟਾਂ ਲਾਭਪਾਤਰੀਆਂ ਨੂੰ ਵੰਡੀਆਂ ਜਾ ਰਹੀਆਂ ਹਨ ਉਸ ਦੇ ਲਈ ਵੱਖਰੀ ਪਰਚੀ ਕੱਟਣੀ ਪਵੇਗੀ | ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਇਕ ਪਰਿਵਾਰ ਨੂੰ ਹੁਣ ਕਣਕ ਅਤੇ ਕਿੱਟ ਲੈਣ ਲਈ ਵੱਖ-ਵੱਖ ਪਰਚੀਆਂ ਕਟਵਾਉਣੀਆਂ ਪੈਣਗੀਆਂ | ਇਸ ਦੇ ਨਾਲ ਲਾਭਪਾਤਰਾਂ ਦਾ ਸਮਾਂ ਤੱਕ ਖ਼ਰਾਬ ਹੋਣਾ ਹੀ ਹੈ ਅਤੇ ਡਿਪੂ ਹੋਲਡਰਾਂ ਦਾ ਤਿੰਨ ਗੁਣਾ ਸਮਾਂ ਬਰਬਾਦ ਹੋ ਰਿਹਾ ਹੈ | ਇਸ ਦੇ ਨਾਲ ਲਾਭਪਾਤਰੀਆਂ ਨੂੰ ਆਪਣਾ ਸਮਾਨ ਲੈਣ ਦੇ ਲਈ ਗਰਮੀ ਦੇ ਚੱਲਦੇ ਲਾਈਨਾਂ ਵਿਚ ਖੜ੍ਹੇ ਹੋ ਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਦੱਸਿਆ ਕਿ ਡਿਪੂ ਹੋਲਡਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਸਕੀਮ ਦਾ ਕੋਈ ਢੁਕਵਾਂ ਹੱਲ ਲੱਭਣ ਤਾਂ ਜੋ ਲਾਭਪਾਤਰੀਆਂ ਅਤੇ ਡੀਪੂ ਹੋਲਡਰਾਂ ਦਾ ਸਮਾਂ ਬਰਬਾਦ ਨਾ ਹੋਵੇ ਅਤੇ ਉਹ ਖੱਜਲ-ਖਵਾਰੀ ਤੋਂ ਬਚ ਸਕਣ |
ਪਿਛਲੀ ਖ਼ਬਰ ਪਿੰਡ ਜਖੇਪਲ ਵਿਖੇ 16ਵਾਂ ਵਿਸ਼ਾਲ ਮੇਲਾ ਅੱਜ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ (ਸੇਵਾ-ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ 6 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।