29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕੋਰੋਨਾ ਯੋਧਾ ਨਰਸਿੰਗ ਸਟਾਫ਼ ਨੂੰ ਕੀਤੇ ਵਾਅਦੇ ਅਨੁਸਾਰ ਪੱਕੀ ਨੌਕਰੀ ਦੇ ਕੇ 'ਆਪ' ਸਰਕਾਰ ਵਾਅਦਾ ਨਿਭਾਵੇ-ਰਾਜਿੰਦਰ ਸਿੰਘ ਵਿਰਕ

ਅਜੀਤ ਡੈਸਕ 04-06-2026
ਪਟਿਆਲਾ, 3 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਨੇ ਕਿਹਾ ਹੈ ਕਿ ਕੋਰੋਨਾ ਯੋਧਾ ਨਰਸਿੰਗ ਸਟਾਫ਼ ਨੂੰ ਕੀਤੇ ਵਾਅਦੇ ਅਨੁਸਾਰ ਪੱਕੀ ਨੌਕਰੀ ਦੇ ਕੇ 'ਆਪ' ਸਰਕਾਰ ਆਪਣਾ ਵਾਅਦਾ ਨਿਭਾਵੇ | ਅੱਜ ਇੱਥੇ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਕਹਿ ਕੇ ਕੋਰੋਨਾ ਯੋਧਾ ਨਰਸਿੰਗ ਸਟਾਫ਼ ਦੀ ਭੁੱਖ ਹੜਤਾਲ ਖ਼ਤਮ ਕਰਵਾਈ ਸੀ ਕਿ ਉਨ੍ਹਾਂ ਨੂੰ ਰੈਗੂਲਰ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਵਾਅਦੇ ਤੋਂ ਭੱਜ ਗਏ ਤਾਂ ਕੋਰੋਨਾ ਯੋਧਾ ਨਰਸਿੰਗ ਸਟਾਫ਼ ਨੂੰ ਮੁੜ ਤੋਂ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ ਤੇ ਇਹ ਧੀਆਂ ਹੁਣ ਸਿਹਤ ਮੰਤਰੀ ਦੇ ਘਰ ਅੱਗੇ ਲੜੀਵਾਰ ਭੁੱਖ ਹੜਤਾਲ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੜਾਕੇ ਦੀ ਧੁੱਪ ਤੇ ਬਰਸਾਤ ਵਿਚ ਵੀ ਇਨ੍ਹਾਂ ਲੜਕੀਆਂ ਨੂੰ ਆਪਣਾ ਸੰਘਰਸ਼ ਲੜਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਸਰਕਾਰ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਕੀਤੇ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ | ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ 2022 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਾਰੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਤੇ ਕੋਰੋਨਾ ਯੋਧਾ ਨਰਸਿੰਗ ਸਟਾਫ਼ ਨੂੰ ਵੀ ਰੈਗੂਲਰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਹੁਣ 'ਆਪ' ਸਰਕਾਰ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ |
ਪਿਛਲੀ ਖ਼ਬਰ ਮਾਨ ਸਰਕਾਰ ਵਲੋਂ ਕਿਸਾਨ ਕਰੈਡਿਟ ਕਾਰਡ ਦੀ ਕਰਜ਼ਾ ਹੱਦ 'ਚ ਕੀਤਾ ਵਾਧਾ ਇਤਿਹਾਸਕ ਫ਼ੈਸਲਾ-ਸੁਰਜੀਤ ਸਿੰਘ ਰੱਖੜਾ ਅਗਲੀ ਖ਼ਬਰ ਸਨੌਰ ਦੇ ਪਿੰਡ ਬੱਤੀ ਵਿਚਲੇ ਜ਼ਮੀਨੀ ਵਿਵਾਦ ਦੀ ਜਾਂਚ 'ਚ ਪੁਲਿਸ ਜੁਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।