19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਬਨੂੜ ਕੌਂਸਲ ਵਲੋਂ ਲੋਕ ਕਲਿਆਣ ਮੇਲਾ ਲਗਾਇਆ

ਅਜੀਤ ਡੈਸਕ 05-06-2026
ਬਨੂੜ, 4 ਜੂਨ (ਭੁਪਿੰਦਰ ਸਿੰਘ)-ਲੋਕ ਕਲਿਆਣ ਮੇਲਾ ਪੀ.ਐਮ. ਸਵੈਨਿਧੀ ਸਕੀਮ ਤਹਿਤ ਲਗਾਇਆ ਜਾ ਰਿਹਾ ਹੈ | ਜਿਸ ਤਹਿਤ ਨਗਰ ਕੌਂਸਲ ਬਨੂੜ ਵਲੋਂ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਿਸ਼ਾਲਦੀਪ, ਸਿਟੀ ਮਿਸ਼ਨ ਮੈਨੇਜਰ ਪਿ੍ੰਅਕਾ ਰਾਣੀ, ਕਮਿਊਨਿਟੀ ਆਰਗਨਾਈਜਰ ਸੰਗੀਤਾ ਰਾਣੀ ਦੀ ਅਗਵਾਈ ਹੇਠ ਬੰਨੋ ਮਾਈ ਮੰਦਿਰ ਦੇ ਹਾਲ ਵਿਚ ਲਗਾਇਆ ਗਿਆ | ਜਿਸ ਵਿਚ 50 ਤੋ 60 ਦੇ ਕਰੀਬ ਸਟੀਰ ਵੈਡਰਾ ਵਲੋਂ ਭਾਗ ਲਿਆ ਗਿਆ | ਜਿਸ ਅਧੀਨ ਪੀ.ਐਮ. ਸਵੈਨਿਧੀ ਸਕੀਮ ਤਹਿਤ ਕਰਜ਼ ਅਪਲਾਈ ਕੀਤੇ ਗਏ ਅਤੇ ਮੌਕੇ 'ਤੇ ਹਾਜ਼ਰ ਵੈਡਰਾ ਨੂੰ ਹੋਰ ਸਕੀਮਾਂ ਨਾਲ ਜੋੜਨ ਲਈ ਉਨ੍ਹਾਂ ਦੀ ਪ੍ਰੋਫਾਇਲਿੰਗ ਕੀਤੀ ਗਈ ਤੇ ਕਰੈਡਿਟ ਕਾਰਡ ਵੀ ਅਪਲਾਈ ਕੀਤੇ ਗਏ | ਇਸ ਕੈਂਪ ਵਿਚ ਸਰਕਾਰ ਦੀਆਂ ਚਲ ਰਹੀਆਂ ਹੋਰ ਸਕੀਮਾਂ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ | ਭਵਿੱਖ ਵਿਚ ਅਜਿਹੇ ਕੈਂਪ ਲਗਾਤਾਰ ਜਾਰੀ ਰਹਿਣਗੇ | ਇਸ ਕੈਂਪ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਪੜੇ ਦੇ ਬੈਗ, ਟੀ ਸ਼ਰਟ ਅਤੇ ਟੋਪੀਆਂ ਵੀ ਵੰਡੀਆਂ ਗਈਆਂ |
ਪਿਛਲੀ ਖ਼ਬਰ ਘਰ ਦੀ ਕੰਧ ਨੂੰ ਲੈ ਕੇ ਹੋਏ ਝਗੜੇ 'ਚ ਔਰਤ ਦੀ ਕੀਤੀ ਕੁੱਟਮਾਰ ਅਗਲੀ ਖ਼ਬਰ ਕਿਸੇ ਸਮੇਂ ਲੱਕੜ ਦੀ ਮੰਡੀ ਵਜੋਂ ਮਸ਼ਹੂਰ ਹੁੰਦਾ ਸੀ ਅੱਜ ਦਾ ਰੇਲਵੇ ਡੀਪੂ, ਰੇਲਵੇ ਡੀਪੂ ਨੂੰ ਜਾਂਦੀ ਸੜਕ ਨੂੰ ਬਣਾਉਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।