19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਕਿਸੇ ਸਮੇਂ ਲੱਕੜ ਦੀ ਮੰਡੀ ਵਜੋਂ ਮਸ਼ਹੂਰ ਹੁੰਦਾ ਸੀ ਅੱਜ ਦਾ ਰੇਲਵੇ ਡੀਪੂ, ਰੇਲਵੇ ਡੀਪੂ ਨੂੰ ਜਾਂਦੀ ਸੜਕ ਨੂੰ ਬਣਾਉਣ ਦੀ ਮੰਗ <br/>

ਰੇਲਵੇ ਡੀਪੂ ਨੂੰ ਜਾਂਦੀ ਸੜਕ ਵਿਚ ਪਏ ਖੱਡਿਆਂ ਦਾ ਦਿ੍ਸ਼ | ਤਸਵੀਰ-ਪ੍ਰਵੀਨ ਕੁਮਾਰ <br/> 05-06-2026
ਢਿਲਵਾਂ, 4 ਜੂਨ (ਪ੍ਰਵੀਨ ਕੁਮਾਰ)-ਜੀ.ਟੀ.ਰੋਡ ਢਿਲਵਾਂ ਨਜ਼ਦੀਕ ਟੋਲ ਪਲਾਜ਼ਾ ਤੋਂ ਰੇਲਵੇ ਡੀਪੂ ਨੂੰ ਜਾਂਦੀ ਸੜਕ ਦੇ ਬੁਰੀ ਤਰਾਂ ਨਾਲ ਖ਼ਰਾਬ ਹੋ ਜਾਣ ਨਾਲ ਉੱਥੋਂ ਦੇ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਰੇਲ ਡਵੀਜ਼ਨ ਦਾ ਮੇਨ ਡੀਪੂ ਇੱਥੇ ਹੋਣ ਕਰਕੇ ਰੇਲ ਟਰੈਕ ਲਈ ਦੂਰ ਦੁਰਾਡੇ ਤੋਂ ਇੱਥੇ ਵੱਡੇ ਟਰੱਕਾਂ ਰਾਹੀਂ ਵੱਖ-ਵੱਖ ਸਮਾਨ ਪਹੁੰਚਦਾ ਹੈ ਤੇ ਇੱਥੋਂ ਹੀ ਨਵੇਂ ਰੇਲ ਟਰੈਕ ਜਾ ਟਰੈਕ ਦੀ ਮੁਰੰਮਤ ਲਈ ਸਮਾਨ ਭੇਜਿਆ ਜਾਂਦਾ ਹੈ ਇਸ ਤੋਂ ਇਲਾਵਾ ਰੇਲਵੇ ਓਵਰ ਬਿ੍ਜ ਲਈ ਇੱਥੋਂ ਸਮਾਨ ਦਾ ਅਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ | ਵਰਨਣਯੋਗ ਹੈ ਕਿ ਉਕਤ ਖੇਤਰ ਵੰਡ ਤੋਂ ਪਹਿਲਾ ਲੱਕੜ ਦੀ ਮੰਡੀ ਲਈ ਦੂਰ ਦੂਰ ਤੱਕ ਜਾਣਿਆ ਜਾਂਦਾ ਸੀ, ਕਿਉਂਕਿ ਇਸ ਡੀਪੂ ਦੇ ਨਾਲ ਹੀ ਦਰਿਆ ਬਿਆਸ ਵਹਿੰਦਾ ਹੋਣ ਕਰਕੇ ਹਿਮਾਚਲ ਦੀ ਦਿਆਰ ਦੀ ਲੱਕੜ ਦਰਿਆ ਰਾਹੀਂ ਇੱਥੇ ਪਹੁੰਚਦੀ ਸੀ ਤੇ ਵਪਾਰੀ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਇੱਥੇ ਲੱਕੜ ਖ਼ਰੀਦਣ ਲਈ ਆਉਂਦੇ ਸਨ | ਜ਼ਿਕਰਯੋਗ ਹੈ ਕਿ ਕਰੀਬ ਪਿਛਲੇ 30-35 ਸਾਲਾਂ ਤੋਂ ਉਕਤ ਸੜਕ ਦੀ ਸਾਰ ਨਹੀਂ ਲਈ ਗਈ ਤੇ ਹੌਲੀ ਹੌਲੀ ਇਹ ਕਮਜ਼ੋਰ ਹੁੰਦੀ ਗਈ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਉਕਤ ਸੜਕ ਜੋ ਕਿ ਅੱਗੇ ਜਾ ਕੇ ਦਰਿਆ ਬਿਆਸ ਤੇ ਬਣੇ ਪੁਰਾਣੇ ਪੁਲ ਨੂੰ ਜਾ ਲੱਗਦੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਵਾਹਨ ਚਾਲਕਾਂ ਵਲੋਂ ਟੋਲ ਪਰਚੀ ਤੋਂ ਬਚਣ ਲਈ ਉਕਤ ਸੜਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਇੱਥੇ ਹਰ ਸਮੇਂ ਕਾਰਾਂ, ਸਮਾਨ ਨਾਲ ਭਰੇ ਕੈਂਟਰ ਤੇ ਹੋਰ ਗੱਡੀਆਂ ਦੇ ਲੰਘਣ ਨਾਲ ਸੜਕ ਦੀ ਹਾਲਤ ਖ਼ਸਤਾ ਹੋ ਗਈ ਹੈ, ਮਾਨਸੂਨ ਦੇ ਸਮੇਂ ਹੰੁਦੀਆਂ ਬਾਰਿਸ਼ਾਂ ਦੇ ਕਾਰਨ ਸੜਕ ਵਿਚ ਥਾਂ ਥਾਂ ਤੇ ਟੋਏ ਪੈਣ ਨਾਲ ਸੜਕ ਦੇ ਬੁਰੀ ਤਰਾਂ ਨਾਲ ਟੁੱਟ ਜਾਣ ਨਾਲ ਸਥਾਨਕ ਵਾਸੀਆਂ ਨੂੰ ਦਿੱਕਤ ਪੇਸ਼ ਆ ਰਹੀ ਹੈ | ਉਨ੍ਹਾਂ ਦੀ ਮਹਿਕਮਾ ਪੀ.ਡਬਲਯੂ.ਡੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਹੈ ਕਿ ਉਕਤ ਸੜਕ ਦੀ ਮੁਰੰਮਤ ਕੀਤੀ ਜਾਵੇ |

ਪਿਛਲੀ ਖ਼ਬਰ ਬਨੂੜ ਕੌਂਸਲ ਵਲੋਂ ਲੋਕ ਕਲਿਆਣ ਮੇਲਾ ਲਗਾਇਆ ਅਗਲੀ ਖ਼ਬਰ ਅੱਡਾ ਸੁਭਾਨਪੁਰ ਦੇ ਦੁਕਾਨਦਾਰਾਂ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।