19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਅੱਡਾ ਸੁਭਾਨਪੁਰ ਦੇ ਦੁਕਾਨਦਾਰਾਂ ਦੀ ਮੀਟਿੰਗ <br/>

ਨਿੰਦਰ ਸਿੰਘ ਨੂੰ ਪ੍ਰਧਾਨ ਤੇ ਸਤਪਾਲ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕਰਨ ਮੌਕੇ ਸਨਮਾਨਿਤ ਕਰਦੇ ਹੋਏ ਅੱਡਾ ਸੁਭਾਨਪੁਰ ਚੌਂਕ ਦੇ ਦੁਕਾਨਦਾਰ | ਤਸਵੀਰ-ਸਤਨਾਮ ਸਿੰਘ <br/> 05-06-2026
ਸੁਭਾਨਪੁਰ, 4 ਜੂਨ (ਸਤਨਾਮ ਸਿੰਘ)-ਅੱਡਾ ਸੁਭਾਨਪੁਰ ਚੌਂਕ ਦੇ ਦੁਕਾਨਦਾਰ ਵੀਰਾਂ ਨੇ ਮੀਟਿੰਗ ਕਰਕੇ ਅੱਡਾ ਸੁਭਾਨਪੁਰ ਚੌਂਕ ਦਾ ਨਵਾਂ ਪ੍ਰਧਾਨ ਚੁਣ ਲਿਆ ਹੈ | ਇਸ ਮੌਕੇ ਅਵਤਾਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਪਿਛਲੇ ਦਿਨੀਂ ਜਥੇਦਾਰ ਇਕਬਾਲ ਸਿੰਘ ਜੀ ਦੀ ਅਚਾਨਕ ਮੌਤ ਹੋ ਗਈ ਸੀ | ਉਹ ਅੱਡਾ ਸੁਭਾਨਪੁਰ ਚੌਂਕ ਦੇ ਪ੍ਰਧਾਨ ਸਨ | ਇਸ ਮੌਕੇ ਸਮੂਹ ਦੁਕਾਨਦਾਰ ਭਰਾਵਾਂ ਨੇ ਸਰਬਸੰਮਤੀ ਨਾਲ ਨਿੰਦਰ ਸਿੰਘ ਨੂੰ ਪ੍ਰਧਾਨ ਤੇ ਸਤਪਾਲ ਸਿੰਘ ਡੋਗਰਾਂਵਾਲ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਨਰਿੰਦਰ ਸਿੰਘ ਭਾਟੀਆ ਸਰਪ੍ਰਸਤ ਨੇ ਨਵੇਂ ਚੁਣੇ ਗਏ ਕਮੇਟੀ ਮੈਂਬਰਾਂ ਤੇ ਪ੍ਰਧਾਨ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਦੇ ਇਮਾਨਦਾਰੀ ਨਾਲ ਨਿਭਾਓ | ਇਸ ਮੌਕੇ ਸਮੂਹ ਅੱਡਾ ਸੁਭਾਨਪੁਰ ਚੌਂਕ ਦੇ ਦੁਕਾਨਦਾਰ ਭਰਾਵਾਂ ਨੇ ਨਵੇਂ ਚੁਣੇ ਗਏ ਪ੍ਰਧਾਨ ਤੇ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਕਿਸੇ ਸਮੇਂ ਲੱਕੜ ਦੀ ਮੰਡੀ ਵਜੋਂ ਮਸ਼ਹੂਰ ਹੁੰਦਾ ਸੀ ਅੱਜ ਦਾ ਰੇਲਵੇ ਡੀਪੂ, ਰੇਲਵੇ ਡੀਪੂ ਨੂੰ ਜਾਂਦੀ ਸੜਕ ਨੂੰ ਬਣਾਉਣ... ਅਗਲੀ ਖ਼ਬਰ ਡਾ. ਚੱਬੇਵਾਲ ਵਲੋਂ ਪਿੰਡ ਨੰਗਲ ਤੋਂ ਤੀਰਥ ਅਸਥਾਨਾ ਲਈ ਬੱਸ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।