ਫ਼ਤਹਿਗੜ੍ਹ ਸਾਹਿਬ, 4 ਜੂਨ (ਬਲਜਿੰਦਰ ਸਿੰਘ)-ਭਾਜਪਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਸਟਰੀਟ ਵੈਂਡਰਜ਼ ਆਤਮ ਨਿਰਭਰ ਨਿਧੀ ਯੋਜਨਾ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕੇ੍ਰਤਾਵਾਂ ਲਈ ਆਰਥਿਕ ਸਸ਼ਕਤੀਕਰਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣ ਕੇ ਉੱਭਰੀ ਹੈ | ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਛੋਟੇ ਕਾਰੋਬਾਰੀਆਂ ਨੂੰ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਯੋਜਨਾ ਨੇ ਹਜ਼ਾਰਾਂ ਸਟਰੀਟ ਵੈਂਡਰਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਕਾਰੋਬਾਰੀ ਪੂੰਜੀ ਕਰਜ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਨੂੰ ਰਸਮੀ ਬੈਂਕਿੰਗ ਪ੍ਰਣਾਲੀ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਇਸ ਯੋਜਨਾ ਤਹਿਤ ਕੁੱਲ 6316 ਯੋਗ ਅਰਜ਼ੀਆਂ ਪ੍ਰਾਪਤ ਹੋਈਆਂ ਹਨ | ਇਨ੍ਹਾਂ ਅਰਜ਼ੀਆਂ ਦੇ ਬਦਲੇ 9.73 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ, ਜਦਕਿ 9.46 ਕਰੋੜ ਦੀ ਰਕਮ ਲਾਭਪਾਤਰੀਆਂ ਨੂੰ ਵੰਡੀ ਜਾ ਚੁੱਕੀ ਹੈ | ਇਸ ਤੋਂ ਇਲਾਵਾ ਜ਼ਿਲ੍ਹੇ ਦੇ 2608 ਸਟਰੀਟ ਵੈਂਡਰ ਡਿਜ਼ੀਟਲ ਤੌਰ 'ਤੇ ਸਰਗਰਮ ਹੋ ਚੁੱਕੇ ਹਨ, ਜੋ ਡਿਜੀਟਲ ਭੁਗਤਾਨ ਅਤੇ ਵਿੱਤੀ ਸਮਾਵੇਸ਼ ਵੱਲ ਇੱਕ ਮਹੱਤਵਪੂਰਨ ਉਪਲਬਧੀ ਹੈ | ਭੱਟੀ ਨੇ ਦੱਸਿਆ ਕਿ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਯੋਜਨਾ ਦਾ ਸਭ ਤੋਂ ਵੱਡਾ ਲਾਭਪਾਤਰੀ ਕੇਂਦਰ ਬਣ ਕੇ ਉੱਭਰਿਆ ਹੈ, ਜਿੱਥੇ 2494 ਯੋਗ ਅਰਜ਼ੀਆਂ, 3.59 ਕਰੋੜ ਦੇ ਮਨਜ਼ੂਰ ਕਰਜ਼ੇ ਅਤੇ 3.45 ਕਰੋੜ ਦੀ ਵੰਡ ਰਕਮ ਦਰਜ ਕੀਤੀ ਗਈ ਹੈ | ਇਸ ਤੋਂ ਇਲਾਵਾ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਚ 1930 ਅਰਜ਼ੀਆਂ, 2.84 ਕਰੋੜ ਦੇ ਮਨਜ਼ੂਰ ਕਰਜ਼ੇ ਅਤੇ 2.75 ਕਰੋੜ ਰੁਪਏ ਰਕਮ ਦੀ ਵੰਡ ਕੀਤੀ, ਨਗਰ ਕੌਂਸਲ ਬਸੀ ਪਠਾਣਾਂ ਵਿਚ 752 ਅਰਜ਼ੀਆਂ, ਨਗਰ ਕੌਂਸਲ ਅਮਲੋਹ ਵਿਚ 601 ਅਰਜ਼ੀਆਂ ਅਤੇ ਨਗਰ ਪੰਚਾਇਤ ਖਮਾਣੋਂ ਵਿਚ 538 ਅਰਜ਼ੀਆਂ ਦਰਜ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪੀ ਐੱਮ ਸਵਨਿਧੀ ਯੋਜਨਾ ਤਹਿਤ ਯੋਗ ਰੇਹੜੀ-ਫੜੀ ਵਿਕੇ੍ਰਤਾਵਾਂ ਨੂੰ 15 ਹਜ਼ਾਰ, 25 ਹਜ਼ਾਰ ਅਤੇ 50 ਹਜ਼ਾਰ ਰੁਪਏ ਤੱਕ ਦੇ ਪੜਾਅ ਵਾਰ ਕਰਜ਼ੇ, ਸਮੇਂ ਸਿਰ ਕਰਜ਼ਾ ਵਾਪਸ ਕਰਨ 'ਤੇ 7 ਫ਼ੀਸਦੀ ਵਿਆਜ ਸਬਸਿਡੀ, ਡਿਜੀਟਲ ਭੁਗਤਾਨ ਪ੍ਰੋਤਸਾਹਨ, ਕਰੈਡਿਟ ਗਾਰੰਟੀ ਸਹਾਇਤਾ ਅਤੇ ਰੁਪਏ ਕਰੈਡਿਟ ਕਾਰਡ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਇਸ ਨਾਲ ਛੋਟੇ ਕਾਰੋਬਾਰੀਆਂ ਨੂੰ ਸ਼ਾਹੂਕਾਰਾਂ 'ਤੇ ਨਿਰਭਰਤਾ ਘਟਾਉਣ ਅਤੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਿਆ ਹੈ | ਕੌਮੀ ਪੱਧਰ 'ਤੇ ਇਹ ਯੋਜਨਾ ਲੱਖਾਂ ਸਟਰੀਟ ਵੈਂਡਰਾਂ ਨੂੰ ਰਸਮੀ ਵਿੱਤੀ ਪ੍ਰਣਾਲੀ ਨਾਲ ਜੋੜਨ ਵਿਚ ਸਫਲ ਰਹੀ ਹੈ | ਯੋਜਨਾ ਦੇ ਜ਼ਰੀਏ ਲਾਭਪਾਤਰੀਆਂ ਦੀ ਆਮਦਨ ਵਿਚ ਵਾਧਾ ਹੋਇਆ ਹੈ ਅਤੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹ ਮਿਲਣ ਨਾਲ ਛੋਟੇ ਕਾਰੋਬਾਰੀਆਂ ਨੂੰ ਆਧੁਨਿਕ ਆਰਥਿਕ ਵਿਵਸਥਾ ਨਾਲ ਜੁੜਨ ਦਾ ਮੌਕਾ ਪ੍ਰਾਪਤ ਹੋਇਆ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਪੀ.ਐੱਮ ਸਵਨਿਧੀ ਯੋਜਨਾ ਦੀ ਸਫਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਜੀਵਨ ਵਿਚ ਸਕਾਰਾਤਮਿਕ ਬਦਲਾਅ ਲਿਆ ਰਹੀਆਂ ਹਨ | ਇਹ ਯੋਜਨਾ ਅੱਜ ਜ਼ਿਲ੍ਹੇ ਦੇ ਹਜ਼ਾਰਾਂ ਰੇਹੜੀ-ਫੜੀ ਵਿਕੇ੍ਰਤਾਵਾਂ ਲਈ ਆਰਥਿਕ ਸੁਰੱਖਿਆ, ਸਨਮਾਨਜਨਕ ਰੋਜ਼ਗਾਰ ਅਤੇ ਆਤਮਨਿਰਭਰਤਾ ਦਾ ਮਜ਼ਬੂਤ ਆਧਾਰ ਬਣ