ਪਟਿਆਲਾ, 4 ਜੂਨ (ਗੁਰਵਿੰਦਰ ਸਿੰਘ ਔਲਖ)-ਮਾਲਵਾ ਰੀਸਰਚ ਸੈਂਟਰ, ਪਟਿਆਲਾ ਵਲੋਂ ਰੱਖੜਾ ਟੈਕਨਾਲੋਜੀ ਵਿਖੇ ਪੁਸਤਕ ਲੋਕ ਅਰਪਣ, ਵਿਚਾਰ-ਚਰਚਾ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਰਜੀਤ ਸਿੰਘ ਰੱਖੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੌਰਾਨ ਪ੍ਰਸਿੱਧ ਸਾਹਿੱਤਕਾਰ ਅੰਮਿ੍ਤ 'ਅਜ਼ੀਜ਼' ਦੇ ਕਾਵਿ-ਸੰਗ੍ਰਹਿ 'ਤਨਹਾਈਆਂ ਦੇ ਪਲ' ਨੂੰ ਲੋਕ ਅਰਪਣ ਕੀਤਾ ਗਿਆ, ਜਦਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਪਹੁੰਚੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਵਲੋਂ ਸੁਰਜੀਤ ਸਿੰਘ ਰੱਖੜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ ਵਿਚ ਸ. ਰੱਖੜਾ ਨੇ ਕਿਹਾ ਕਿ ਸਾਹਿੱਤਕਾਰ ਕਿਸੇ ਵੀ ਸਮਾਜ ਦੀ ਚੇਤਨਾ ਅਤੇ ਜ਼ਮੀਰ ਦੇ ਪ੍ਰਤੀਕ ਹੁੰਦੇ ਹਨ, ਜੋ ਸਮਾਜ ਦੀ ਦਿਸ਼ਾ ਅਤੇ ਦਸ਼ਾ ਨੂੰ ਦਰਸਾਉਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਮਹੱਤਵਪੂਰਨ ਕੰਮ ਕਰਦੇ ਹਨ | ਉਨ੍ਹਾਂ ਕਿਹਾ ਕਿ ਸਮਾਜਿਕ ਤਬਦੀਲੀ, ਨਵੀਂ ਸੋਚ ਦੇ ਵਿਕਾਸ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਸਾਹਿਤ ਦਾ ਯੋਗਦਾਨ ਬੇਹੱਦ ਅਹਿਮ ਹੈ ਅਤੇ ਸਾਹਿੱਤਕਾਰ ਸਮਾਜ ਨੂੰ ਸਹੀ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਸਮਾਗਮ ਦੌਰਾਨ ਪੰਜਾਬ ਦੇ ਵਿਕਾਸ, ਸਮਾਜਿਕ ਸਰੋਕਾਰਾਂ ਅਤੇ ਸਮਾਜ ਨਿਰਮਾਣ ਵਿਚ ਸਾਹਿਤ ਦੀ ਭੂਮਿਕਾ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਵੀ ਕੀਤਾ ਗਿਆ | ਇਸ ਮੌਕੇ ਡਾ. ਭਗਵੰਤ ਸਿੰਘ ਨੇ ਕਿਹਾ ਕਿ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਰਾਜਨੀਤਿਕ ਜੀਵਨ ਦੌਰਾਨ ਹਮੇਸ਼ਾ ਸਿਧਾਂਤਕ ਰਾਜਨੀਤੀ ਨੂੰ ਤਰਜੀਹ ਦਿੱਤੀ ਹੈ ਅਤੇ ਪੰਜਾਬ ਦੇ ਬਿਹਤਰ ਭਵਿੱਖ ਲਈ ਦੂਰਅੰਦੇਸ਼ੀ ਸੋਚ ਨਾਲ ਫ਼ੈਸਲੇ ਲਏ ਹਨ | ਸਮਾਗਮ ਵਿਚ ਜਗਦੀਪ ਸਿੰਘ, ਦਰਬਾਰਾ ਸਿੰਘ ਢੀਂਡਸਾ, ਗੁਰਨਾਮ ਸਿੰਘ, ਰਵੇਲ ਸਿੰਘ ਭਿੰਡਰ, ਜੋਗਾ ਸਿੰਘ ਧਨੌਲਾ, ਬਲਵਿੰਦਰ ਭੱਟੀ, ਬਬੀਤਾ, ਸੁਖਵਿੰਦਰ ਸਿੰਘ ਸਿੱਧੂ, ਮਨਜੀਤ ਸਿੰਘ, ਮੋਹਨ ਸਿੰਘ, ਸੁਖਪਾਲ ਸਿੰਘ ਸੋਹੀ, ਨਿਰਭੈ ਸਿੰਘ, ਕੇ.ਵੀ.ਐੱਸ. ਸਿੱਧੂ, ਪਰਵਿੰਦਰ ਬਾਜਵਾ, ਦਵਿੰਦਰ ਸਿੰਘ ਰਾਣਾ ਸਮੇਤ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮਾਨਸਾ, ਬਠਿੰਡਾ