16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਰੱਖੜਾ ਦੀ ਅਗਵਾਈ 'ਚ ਸਮਾਣਾ ਦੇ ਵਾਰਡ 7 ਦੀ ਜੇਤੂ ਉਮੀਦਵਾਰ ਅਮਨਦੀਪ ਕੌਰ ਪਤੀ ਸਣੇ 'ਆਪ' ਵਿਚ ਸ਼ਾਮਿਲ

ਸਮਾਣਾ ਦੇ ਵਾਰਡ 7 ਦੇ ਆਜ਼ਾਦ ਉਮੀਦਵਾਰ ਅਮਨਦੀਪ ਕੌਰ, ਨਿਸ਼ਾਨ ਸਿੰਘ ਚੀਮਾ ਦੇ 'ਆਪ' ਵਿਚ ਸ਼ਾਮਿਲ ਹੋਣ ਸਮੇਂ ਰੱਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਪੂਰ ਚੰਦ ਬਾਂਸਲ ਨਾਲ ਬੈਠੇ ਹਨ ਸੁਰਜੀਤ ਸਿੰਘ ਰੱਖੜਾ ਤੇ ਹੋਰ ਆਗੂ | ਤਸਵੀਰ : ਪ੍ਰੀਤਮ ਸਿੰਘ ਨਾਗੀ <br/> 05-06-2026
ਸਮਾਣਾ, 4 ਜੂਨ (ਸਾਹਿਬ ਸਿੰਘ)-ਸਾਬਕਾ ਕੈਬਨਿਟ ਮੰਤਰੀ ਅਤੇ 'ਆਪ' ਆਗੂ ਸੁਰਜੀਤ ਸਿੰਘ ਰੱਖੜਾ ਦੀ ਹਲਕੇ ਵਿਚ ਤਾਕਤ ਦਾ ਹੋਰ ਵਾਧਾ ਹੋ ਗਿਆ ਹੈ | ਨਗਰ ਕੌਂਸਲ ਸਮਾਣਾ ਦੀ ਚੋਣਾਂ ਵਿਚ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਕੇ 7 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਅਮਨਦੀਪ ਕੌਰ ਪਤੀ ਨਿਸ਼ਾਨ ਸਿੰਘ ਚੀਮਾ ਸਣੇ ਮੁੜ ਘਰ ਪਰਤ ਆਏ ਹਨ ਅਤੇ ਉਨ੍ਹਾਂ ਨੇ ਸ. ਰੱਖੜਾ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕੀਤਾ ਹੈ | ਆਪਣੇ ਘਰ ਵਿਚ ਰੱਖੇ ਇਕੱਠ ਜਿਸ ਵਿਚ ਨਗਰ ਕੌਂਸਲ ਦੇ ਨਵੇਂ ਬਣਨ ਵਾਲੇ ਸੰਭਾਵਿਤ ਪ੍ਰਧਾਨ ਕਪੂਰ ਚੰਦ ਬਾਂਸਲ, ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਰਾਣਾ, ਹੈਪੀ ਢੀਂਗਰਾ, ਨਗਰ ਕੌਂਸਲ ਮੈਂਬਰ ਜਗਤਾਰ ਸਿੰਘ ਸੰਧੂ, ਸੇਵਕ ਲਾਲ ਘੁੱਕ, ਰਾਜ ਕੌਰ, ਬੇਅੰਤ ਸਿੰਘ ਬੱਗਾ ਅਤੇ ਸੋਨੀ ਕਿੰਗ ਮੈਂਬਰ ਨਗਰ ਕੌਂਸਲ, ਹੁਸਨ ਲਾਲ ਬਾਂਸਲ, ਬਾਬਾ ਸੁਰਜੀਤ ਸਿੰਘ ਗੜ੍ਹੀ ਸਾਹਿਬ, ਗੁਰਦੁਆਰਾ ਭਗਤ ਰਵਿਦਾਸ ਜੀ ਦੇ ਪ੍ਰਧਾਨ ਭਾਈ ਰਾਜ ਸਿੰਘ, ਗੁਰਦਿਆਲ ਸਿੰਘ ਰੰਧਾਵਾ ਅਤੇ ਸੋਨੀ ਅਚਰਾਲਾਂ ਹਾਜ਼ਰ ਸਨ, ਨਿਸ਼ਾਨ ਸਿੰਘ ਨੇ ਆਖਿਆ ਕਿ ਪਾਰਟੀਆਂ ਦੀਆਂ ਮਜਬੂਰੀਆਂ ਹੁੰਦੀਆਂ ਹਨ, ਕਈ ਵਾਰ ਟਿਕਟ ਨਹੀਂ ਮਿਲਦੀ, ਪਰ ਉਹ 15 ਸਾਲ ਤੋਂ 'ਆਪ' ਵਿਚ ਰਹਿ ਕੇ ਸੇਵਾ ਕਰ ਰਹੇ ਹਨ |
ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਆਪਣੇ ਘਰ ਪਰਤ ਆਏ ਹਨ | ਇਕੱਠ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਮਾਨ ਸਰਕਾਰ ਵਲੋਂ ਕਿਸਾਨ ਕਰੈਡਿਟ ਕਾਰਡ (ਕੇ.ਸੀ.ਸੀ.) ਪ੍ਰਣਾਲੀ ਵਿਚ ਕੀਤੇ ਗਏ ਵੱਡੇ ਸੁਧਾਰਾਂ ਨਾਲ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਮਜ਼ਬੂਤੀ ਹੋਵੇਗੀ | ਮਾਨ ਸਰਕਾਰ ਨੇ ਹੋਰ ਇਤਿਹਾਸਿਕ ਅਤੇ ਦੂਰਅੰਦੇਸ਼ੀ ਵਾਲਾ ਫ਼ੈਸਲਾ ਕਰਦਿਆਂ ਨਿੱਜੀ ਸਕੂਲਾਂ ਦੀ ਮਨਮਾਨੀ ਨੂੰ ਰੋਕਿਆ ਹੈ | ਸ. ਰੱਖੜਾ ਨੇ ਸ਼ਹਿਰ ਦੀ ਕਿਸਾਨ ਬੈਲਟ ਵਿਚ ਬੋਲਦਿਆਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ 26 ਸਾਲਾਂ ਤੋਂ ਚੱਲੇ ਆ ਰਹੇ ਪੁਰਾਣੇ ਕੇ.ਸੀ.ਸੀ. ਢਾਂਚੇ ਵਿਚ ਬਦਲਾਅ ਕਰਕੇ ਕਿਸਾਨਾਂ ਨੂੰ ਅਸਲ ਲੋੜਾਂ ਅਨੁਸਾਰ ਕਰਜ਼ਾ ਸਹੂਲਤ ਮੁਹੱਈਆ ਕਰਵਾਉਣ ਦਾ ਰਾਹ ਪੱਧਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਕਣਕ, ਝੋਨਾ, ਗੰਨਾ, ਬਾਗ਼ਬਾਨੀ ਅਤੇ ਹੋਰ ਉੱਚ ਮੁੱਲ ਵਾਲੀਆਂ ਫ਼ਸਲਾਂ ਲਈ ਕਰਜ਼ਾ ਹੱਦ ਵਿਚ ਕੀਤਾ ਗਿਆ ਵਾਧਾ ਕਿਸਾਨਾਂ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਬਣਾਏਗਾ | ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪਰਾਲੀ ਪ੍ਰਬੰਧਨ, ਮੂੰਗਫਲੀ, ਫ਼ੁਲ, ਹਰਾ ਚਾਰਾ, ਮੱਕੀ, ਤੇਲ ਬੀਜ, ਡ੍ਰੈਗਨ ਫਰੂਟ, ਬਾਂਸ, ਪਾਪੂਲਰ, ਮੱਛੀ ਪਾਲਨ ਅਤੇ ਹੋਰ ਨਵੀਆਂ ਫ਼ਸਲਾਂ ਨੂੰ ਕਰਜ਼ਾ ਸਹਾਇਤਾ ਦੇ ਦਾਇਰੇ ਵਿਚ ਲਿਆਂਦਾ ਜਾਣਾ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲਾ ਕਦਮ ਹੈ |
ਪਿਛਲੀ ਖ਼ਬਰ ਭਖਦੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ- ਪੂਨੀਆ, ਸਿੱਧੂ ਅਗਲੀ ਖ਼ਬਰ ਸਮਾਜਿਕ ਚੇਤਨਾ ਅਤੇ ਨਵੀਂ ਸੋਚ ਦੀ ਸਿਰਜਣਾ 'ਚ ਸਾਹਿਤਕਾਰਾਂ ਦੀ ਅਹਿਮ ਭੂਮਿਕਾ-ਰੱਖੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।