23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਗਰ ਪੰਚਾਇਤ ਖਮਾਣੋਂ ਵਲੋਂ 'ਰੁੱਖ ਲਗਾਓ' ਮੁਹਿੰਮ ਚਲਾਈ

ਅਜੀਤ ਡੈਸਕ 06-06-2026
ਖਮਾਣੋਂ, 5 ਜੂਨ (ਜੋਗਿੰਦਰ ਪਾਲ)-ਵਿਸ਼ਵ ਵਾਤਾਵਰਨ ਦਿਵਸ 'ਸਾਡੀ ਜ਼ਮੀਨ ਸਾਡਾ ਭਵਿੱਖ' ਮੁਹਿੰਮ ਤਹਿਤ ਖਮਾਣੋਂ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫ਼ਤਹਿਗੜ੍ਹ ਸਾਹਿਬ ਅਤੇ ਨਗਰ ਪੰਚਾਇਤ ਖਮਾਣੋਂ ਦੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀਮ ਵਲੋਂ ਸਾਂਝੇ ਤੌਰ 'ਤੇ ਐਮ.ਆਰ.ਐਫ. ਸੈਂਟਰ 'ਤੇ ਰੁੱਖ ਲਗਾਓ ਮੁਹਿੰਮ ਚਲਾਈ ਗਈ | ਇਹ ਗਤੀਵਿਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਗਈ | ਜਿਸ ਦੌਰਾਨ ਲੋਕਾਂ ਨੂੰ ਵਾਤਾਵਰਨ ਦੀ ਸੁਰੱਖਿਆ, ਹਰਿਆਲੀ ਵਧਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਜਾਗਰੂਕ ਕੀਤਾ ਗਿਆ | ਇਸ ਮੌਕੇ ਵਾਤਾਵਰਨ ਇੰਜੀਨੀਅਰ ਮੋਹਿਤ ਸਿੰਗਲਾ, ਐਸ.ਡੀ.ਓ. ਹਰਲੀਨ ਕੌਰ, ਜੇ.ਈ. ਲਖਵੀਰ ਸਿੰਘ, ਇੰਸਪੈਕਟਰ ਹਰਪ੍ਰੀਤ ਸਿੰਘ, ਸੀ.ਐਫ. ਮਨਦੀਪ ਸਿੰਘ, ਕਲਰਕ ਰਵਦੀਪ ਸਿੰਘ ਅਤੇ ਨਗਰ ਪੰਚਾਇਤ ਖਮਾਣੋਂ ਦੇ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਪੁਨਰਦੀਪ ਸਿੰਘ ਬਰਾੜ ਨੂੰ ਪੀ.ਐਸ.ਪੀ.ਸੀ.ਐਲ. ਦੇ ਡਾਇਰੈਕਟਰ ਜਨਰੇਸ਼ਨ ਨਿਯੁਕਤ ਹੋਣ 'ਤੇ ਉਦਯੋਗਪਤੀ ਗੋਪਾਲ ਸਿੰਗਲਾ ਨੇ... ਅਗਲੀ ਖ਼ਬਰ ਹਲਕਾ ਵਿਧਾਇਕ ਲਖਵੀਰ ਰਾਏ ਨੇ ਵਾਤਾਵਰਨ ਦਿਵਸ ਮੌਕੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।