30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ-ਅਮਰੀਕ ਸਿੰਘ ਮੇਜੀ

ਅਜੀਤ ਡੈਸਕ 07-06-2026
ਅਮਲੋਹ, 6 ਜੂਨ (ਹਰਪ੍ਰੀਤ ਸਿੰਘ ਗਿੱਲ)-ਆਮ ਲੋਕਾਂ ਨੂੰ ਕੁਦਰਤੀ ਊਰਜਾ ਸਰੋਤਾਂ ਨਾਲ ਜੋੜਨ ਲਈ ਅਮਰੀਕ ਸਿੰਘ ਮੇਜੀ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਅਤੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਸੂਰਜੀ ਊਰਜਾ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਦਰਖਤਾਂ ਦੀ ਅੰਨੇਵਾਹ ਕਟਾਈ ਅਤੇ ਕੋਲੇ-ਤੇਲ ਵਰਗੇ ਪ੍ਰਦੂਸ਼ਣਕਾਰੀ ਈਾਧਨਾਂ ਦੀ ਵੱਧ ਰਹੀ ਵਰਤੋਂ ਕਾਰਨ ਆਬੋ-ਹਵਾ ਲਗਾਤਾਰ ਖ਼ਰਾਬ ਹੋ ਰਹੀ ਹੈ, ਜਿਸ ਕਾਰਨ ਕੁਦਰਤੀ ਆਫ਼ਤਾਂ ਵਿਚ ਵੀ ਵਾਧਾ ਹੋ ਰਿਹਾ ਹੈ | ਦੱਸਣਯੋਗ ਹੈ ਕਿ ਮੇਜੀ ਨੇ ਪਿਛਲੇ ਸਮੇਂ 'ਚ ਪੰਜਾਬ ਦੇ ਪਿੰਡ ਪਿੰਡ ਜਾ ਕੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਘਰੇਲੂ ਲੋੜਾਂ ਲਈ ਰਵਾਇਤੀ ਬਾਲਣ ਦੀ ਥਾਂ ਗੋਬਰ ਗੈਸ ਪਲਾਂਟ ਲਗਾਉਣ ਲਈ ਪ੍ਰੇਰਿਤ ਕਰਨ ਹਿਤ ਉਨ•ਾਂ ਵਲੋਂ ਪੇਡਾ ਨਾਲ ਮਿਲ ਕੇ ਹਜ਼ਾਰਾਂ ਦੀ ਗਿਣਤੀ 'ਚ ਪਲਾਂਟ ਲਗਵਾਏ ਗਏ ਹਨ | ਜਿਸ ਕਾਰਨ ਉਸ ਨੂੰ ਸਰਕਾਰੀ ਤੇ ਗੈਰ ਸਰਕਾਰੀ ਅਨੇਕਾਂ ਮਾਨ ਸਨਮਾਨ ਵੀ ਮਿਲੇ ਹਨ | ਮੇਜੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਲੋਕਾਂ ਦਾ ਰੁਝਾਨ ਸੋਲਰ ਊਰਜਾ ਵੱਲ ਵਧਿਆ ਹੈ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਵਾਏ ਹਨ | ਪਰ ਹੁਣ ਨਵਿਆਉਣ ਯੋਗ ਊਰਜਾ ਮੰਤਰਾਲੇ ਦੀ ਨਵੀਂ ਨੀਤੀ ਤਹਿਤ ਛੱਤਾਂ ਵਾਲੇ ਸੋਲਰ ਪ੍ਰਾਜੈਕਟਾਂ ਵਿਚ ਭਾਰਤ ਵਿਚ ਬਣੇ ਸੂਰਜੀ ਸੈੱਲਾਂ ਦੀ ਵਰਤੋਂ ਲਾਜ਼ਮੀ ਕੀਤੇ ਜਾਣ ਨਾਲ ਆਮ ਖਪਤਕਾਰਾਂ 'ਤੇ ਵਾਧੂ ਆਰਥਿਕ ਬੋਝ ਪਵੇਗਾ | ਉਨਾਂ ਕਿਹਾ ਕਿ ਸਵਦੇਸ਼ੀ ਸੂਰਜੀ ਸੈੱਲ ਵਿਦੇਸ਼ੀ ਸੈੱਲਾਂ ਦੇ ਮੁਕਾਬਲੇ ਮਹਿੰਗੇ ਹਨ, ਜਿਸ ਕਾਰਨ ਸੋਲਰ ਸਿਸਟਮ ਦੀ ਲਾਗਤ ਵਿਚ ਵਾਧਾ ਹੋਵੇਗਾ ਅਤੇ ਮੱਧਵਰਗੀ ਪਰਿਵਾਰਾਂ ਲਈ ਇਹ ਬੋਝ ਬਣ ਸਕਦਾ ਹੈ | ਮੇਜੀ ਨੇ ਚਿੰਤਾ ਜ਼ਾਹਿਰ ਕੀਤੀ ਕਿ ਦੇਸ਼ ਵਿਚ ਮੌਜੂਦਾ ਮੰਗ ਦੇ ਮੁਕਾਬਲੇ ਸੂਰਜੀ ਸੈੱਲਾਂ ਦਾ ਉਤਪਾਦਨ ਅਜੇ ਵੀ ਘੱਟ ਹੈ, ਜਿਸ ਨਾਲ ਸੋਲਰ ਮੁਹਿੰਮ ਦੀ ਰਫ਼ਤਾਰ ਪ੍ਰਭਾਵਿਤ ਹੋ ਸਕਦੀ ਹੈ | ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਵਦੇਸ਼ੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਰਾਹਤ ਦਿੱਤੀ ਜਾਵੇ ਤਾਂ ਜੋ ਸੂਰਜੀ ਊਰਜਾ ਹਰ ਨਾਗਰਿਕ ਦੀ ਪਹੁੰਚ ਵਿਚ ਰਹੇ |
ਪਿਛਲੀ ਖ਼ਬਰ ਮਾਤਾ ਰਾਣੀ ਮੰਦਰ ਸਰਹਿੰਦ ਵਿਖੇ ਐੱਮ.ਪੀ. ਲੈਡ ਫ਼ੰਡ 'ਚੋਂ ਵਾਟਰ ਕੂਲਰ ਸਥਾਪਿਤ ਅਗਲੀ ਖ਼ਬਰ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪਿ੍ੰਸੀਪਲ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।