30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਾਹਿਤ ਸਭਾ ਨੇ ਡਾ. ਜਤਿੰਦਰ ਅਤੇ ਮੀਤ ਸਕਰੌਦੀ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 08-06-2026
ਪਾਤੜਾਂ, 7 ਜੂਨ (ਜਗਦੀਸ਼ ਸਿੰਘ ਕੰਬੋਜ)-ਪੰਜਾਬੀ ਸਾਹਿਤ ਸਭਾ ਪਾਤੜਾਂ ਦੀ ਮਾਸਿਕ ਇਕੱਤਰਤਾ ਬੱਤਰਾ ਅਕੈਡਮੀ ਵਿਖੇ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਖਾਸਪੁਰੀ, ਨਿਰਮਲਾ ਗਰਗ ਅਤੇ ਗੁਰਚਰਨ ਸਿੰਘ ਧੰਜੂ ਦੀ ਪ੍ਰਧਾਨਗੀ ਹੇਠ ਹੋਈ | ਸਮਾਗਮ ਦੌਰਾਨ ਪਿਛਲੇ ਦਿਨੀਂ ਐਨਸੀਸੀ ਦੇ ਲੈਫ਼ਟੀਨੈਂਟ ਦੀ ਉਪਾਧੀ ਹਾਸਲ ਕਰਨ ਵਾਲੇ ਡਾ. ਜਤਿੰਦਰ ਸਿੰਘ ਅਤੇ ਸਾਹਿਤਕਾਰ ਮੀਤ ਸਕਰੌਦੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਮੀਟਿੰਗ ਦੌਰਾਨ ਗੀਤਕਾਰ ਮੀਤ ਸਕਰੌਦੀ ਵਲੋਂ ਲਿਖੀ ਪੁਸਤਕ ਰੂਹਾਨੀ ਹਮਸਫ਼ਰ ਲੋਕ ਅਰਪਣ ਕੀਤੀ ਗਈ | ਪੁਸਤਕ ਉੱਤੇ ਪਰਚਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਧੰਜੂ ਨੇ ਪੜਿ੍ਹਆ | ਇਸ ਤੋਂ ਇਲਾਵਾ ਮੀਟਿੰਗ ਵਿਚ ਹਾਜ਼ਰ ਸਾਹਿਤਕਾਰਾਂ ਵਲੋਂ ਰਚਨਾਵਾਂ ਪੜ੍ਹੀਆਂ ਗਈਆਂ ਜਿਨ੍ਹਾਂ ਉੱਤੇ ਉਸਾਰੂ ਬਹਿਸ ਹੋਈ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਵੀਸ਼ਰ ਪ੍ਰੀਤ ਪਾਠਕ, ਪਿ੍ੰਸੀਪਲ ਗੁਰਨਾਮ ਸਿੰਘ ਜੱਜ, ਮਾ. ਹਰਦੇਵ ਸਿੰਘ ਪ੍ਰੀਤ, ਬਲਬੀਰ ਸਿੰਘ ਢਿੱਲੋਂ, ਮਨਿੰਦਰ ਕਾਫ਼ਰ, ਜਤਿਨ ਬੱਤਰਾ, ਸਲਵਿੰਦਰ ਸਿੰਘ ਸ਼ੁਤਰਾਣਾ, ਰਾਮਫਲ ਰਾਜਲਹੇੜੀ, ਭੁਪਿੰਦਰਜੀਤ ਮੌਲਵੀਵਾਲਾ, ਰਵਿੰਦਰ ਸਿੰਘ, ਅਰੁਣ ਕੁਮਾਰ, ਖੁਸ਼ਪ੍ਰੀਤ ਹਰੀਗੜ੍ਹ ਅਤੇ ਜਗਵੰਤ ਸਿੰਘ ਬੂਰੜ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਚੇਅਰਮੈਨ ਕਾਲੇਕਾ ਨੇ ਬਾਬਾ ਰਣਜੀਤ ਸਿੰਘ ਢੱਡਰੀਵਾਲਿਆਂ ਨੂੰ ਮਿਲ ਕੇ ਪਾਤੜਾਂ 'ਚ ਦੀਵਾਨਾਂ ਸੰਬੰਧੀ ਕੀਤੀ ਬੇਨਤੀ ਅਗਲੀ ਖ਼ਬਰ ਆਰ.ਪੀ.ਆਈ. ਅਠਾਵਲੇ ਪਾਰਟੀ ਵਲੋਂ ਪ੍ਰੀਸਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।