ਅਮਲੋਹ, 9 ਜੂਨ (ਕੇਵਲ ਸਿੰਘ)-ਮਾਨਵ ਭਲਾਈ ਮੰਚ ਅਮਲੋਹ ਵਲੋਂ ਗ਼ਰੀਬ ਦਾਸ ਕੁਟੀਆ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਲਈ 260ਵਾਂ ਸਮਾਗਮ ਮੰਚ ਦੇ ਚੇਅਰਮੈਨ ਮਾ. ਮਨੋਹਰ ਲਾਲ ਵਰਮਾ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਸੇਵਾ ਮੁਕਤ ਇੰਸਪੈਕਟਰ ਹਰਮਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਮੰਚ ਵਲੋਂ ਲੋੜਵੰਦਾਂ ਦੀ ਮਦਦ ਲਈ ਹਰ ਮਹੀਨੇ ਕੀਤੇ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ ਅਤੇ ਸਾਡੇ ਗੁਰੂਆਂ, ਪੀਰ ਪੈਗ਼ੰਬਰਾਂ ਨੇ ਵੀ ਸਾਨੂੰ ਮਾਨਵਤਾ ਦੀ ਸੇਵਾ ਦਾ ਮਾਰਗ ਦਿਖਾਇਆ ਹੈ | ਇਸ ਮੌਕੇ ਮਾ. ਮਨੋਹਰ ਲਾਲ ਨੇ ਮੰਚ ਵਲੋਂ ਕਰਵਾਏ ਜਾਂਦੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਚਾਨਣਾ ਪਾਇਆ | ਇਸ ਮੌਕੇ ਮੰਦਰ ਦੇ ਪੁਜਾਰੀ ਬਾਬਾ ਗਾਂਧੀ, ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਜਗਦੀਸ਼ ਚੰਦ ਵਰਮਾ, ਭਗਵਾਨ ਸਿੰਘ, ਡਾ. ਅਰਜਨ ਸਿੰਘ, ਇੰਸਪੈਕਟਰ ਮੇਜਰ ਸਿੰਘ, ਇੰਸਪੈਕਟਰ ਸਰਬਜੀਤ ਸਿੰਘ, ਅਮਰਜੀਤ ਸਿੰਘ ਧੁੰਮੀ ਸੌਂਟੀ ਅਤੇ ਸਵਰਨਜੀਤ ਸਿੰਘ ਆਦਿ ਹਾਜ਼ਰ ਸਨ |