30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦਿੱਤੀ ਜਾਵੇ-ਮਾਧੋਪੁਰ

ਘੱਟ ਗਿਣਤੀ ਤੇ ਦਲਿਤ ਦਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਤੇ ਸ਼ਾਮਿਲ ਅਹੁਦੇਦਾਰ ਤੇ ਹੋਰ ਸਾਥੀ | ਅਜੀਤ ਤਸਵੀਰ <br/> 14-06-2026
ਬਸੀ ਪਠਾਣਾਂ, 13 ਜੂਨ (ਪੱਤਰ ਪ੍ਰੇਰਕ)-ਘੱਟ ਗਿਣਤੀ ਤੇ ਦਲਿਤ ਦਲ ਦੀ ਅਹਿਮ ਮੀਟਿੰਗ ਜਥੇਬੰਦੀ ਦੇ ਮੁੱਖ ਦਫ਼ਤਰ ਬਸੀ ਪਠਾਣਾਂ ਵਿਖੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੰਜਾਬ ਦੇ ਭਖਦੇ ਮਸਲਿਆਂ ਅਤੇ ਪੰਜਾਬ ਵਿਚ ਵਸਦੇ ਸਾਰੇ ਵਰਗਾਂ ਦੇ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਭਖਦੇ ਮਸਲੇ ਜਿਵੇਂ ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣਾ, ਸਜਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨਾ ਅਤੇ ਪਾਣੀਆਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਦੇ ਮਨਾਂ ਵਿਚ ਫੈਲ ਰਹੀ ਬੇਚੈਨੀ ਨੂੰ ਖ਼ਤਮ ਕੀਤਾ ਜਾ ਸਕੇ | ਮੀਟਿੰਗ ਵਿਚ ਕੁਝ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ | ਜਿਸ ਵਿਚ ਪਹਿਲੇ ਮਤੇ ਰਾਹੀਂ ਪੰਜਾਬ ਨੂੰ ਸਰਹੱਦੀ ਸੂਬਾ ਹੋਣ ਕਾਰਨ ਮਗਨਰੇਗਾ ਸਕੀਮ ਵਿਚ 'ਏ' ਵਰਗ 'ਚ ਰੱਖਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ | ਦੂਜੇ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਰਹਿੰਦਾ 16 ਫ਼ੀਸਦੀ ਡੀ.ਏ. ਅਤੇ ਬਕਾਇਆ ਤੁਰੰਤ ਦੇਣ ਦੀ ਮੰਗ ਕੀਤੀ ਗਈ | ਤੀਜੇ ਮਤੇ ਰਾਹੀਂ ਪੜੇ੍ਹ ਲਿਖੇ ਬੇਰੁਜ਼ਗਾਰ ਨੌਜੁਆਨਾਂ ਨੂੰ ਯੋਗਤਾ ਅਨੁਸਾਰ ਬੇਰੁਜ਼ਗਾਰੀ ਭੱਤਾ ਦੇਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ | ਚੌਥੇ ਮਤੇ ਰਾਹੀਂ ਬੀਤੇ ਦਿਨੀਂ ਪੰਜਾਬ ਪੁਲਿਸ ਵਲੋਂ ਬਿਜਲੀ ਬੋਰਡ ਦੇ ਦਫ਼ਤਰ ਪਟਿਆਲਾ ਸਾਹਮਣੇ ਧਰਨਾ ਦੇ ਰਹੇ ਅਪਰੈਂਟਿਸਸ਼ਿਪ ਪ੍ਰਾਪਤ ਨੌਜੁਆਨਾਂ ਤੇ ਬੇਦਰਦੀ ਨਾਲ ਕੀਤੇ ਗਏ | ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਮੀਟਿੰਗ ਨੂੰ ਭਗਤ ਸਿੰਘ ਪੰਜਕੋਹਾ, ਡਾ. ਅਮਰਜੀਤ ਸਿੰਘ ਖ਼ਾਨਪੁਰ, ਦਰਸ਼ਨ ਸਿੰਘ ਅਨਾਇਤਪੁਰਾ, ਕਿ੍ਸ਼ਨ ਚੰਦ, ਮੇਜਰ ਚਰਨ ਸਿੰਘ, ਕੇਵਲ ਸਿੰਘ ਕੱਦੋਂ, ਅਮਰਜੀਤ ਸਿੰਘ ਬਾਲਿਓ, ਅਜਮੇਰ ਸਿੰਘ ਬਡਲਾ, ਗੁਰਮੀਤ ਸਿੰਘ ਰਾਮਗੜ੍ਹ ਸੈਣੀਆਂ, ਹਰਬੰਸ ਸਿੰਘ ਸਿਰਥਲਾ, ਗੁਰਨਾਮ ਸਿੰਘ, ਸੁਰਜੀਤ ਸਿੰਘ ਖਾਲਸਪੁਰ, ਜਸਵਿੰਦਰ ਸਿੰਘ ਸੁਹਾਵੀ, ਪ੍ਰੇਮ ਸਿੰਘ ਸੰਘੋਲ, ਅਮਰਜੀਤ ਸਿੰਘ ਹਾਜੀਪੁਰ, ਸ਼ਾਮ ਲਾਲ ਚੋਪੜਾ, ਗੁਰਦੇਵ ਸਿੰਘ ਬਸੀ, ਕੈਪਟਨ ਦਰਸ਼ਨ ਸਿੰਘ, ਗੁਰਪਾਲ ਸਿੰਘ ਨੌਗਾਵਾਂ, ਨਰਿੰਦਰ ਕੁਮਾਰ ਬੱਬੂ, ਬਲਦੇਵ ਸਿੰਘ ਥਾਬਲਾਂ, ਦਰਸ਼ਨ ਸਿੰਘ ਘਮੰਡਗੜ੍ਹ, ਕਰਨੈਲ ਸਿੰਘ ਸ਼ਹੀਦਗੜ੍ਹ, ਗੁਰਨਾਮ ਸਿੰਘ ਬਹੇੜ, ਗੁਰਚਰਨ ਸਿੰਘ ਬਿਜਲੀ, ਸ਼ਮਸ਼ੇਰ ਸਿੰਘ ਮਾਰਵਾ, ਜੋਧ ਸਿੰਘ ਐਕਸਾਈਜ਼, ਗੁਰਮੇਲ ਸਿੰਘ ਕਲੌੜ, ਹਰਬੰਸ ਸਿੰਘ ਬਸੀ, ਅਮਰੀਕ ਸਿੰਘ ਪੋਲਾ, ਸੰਪੂਰਨ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਅਬਦੁੱਲਾਪੁਰ, ਸੂਬੇਦਾਰ ਗੁਰਮੇਲ ਸਿੰਘ ਅਤੇ ਰੂੜ੍ਹ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜਥੇਬੰਦੀ ਨਾਲ ਜੁੜੇ ਆਗੂ ਤੇ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਅਮਲੋਹ ਖੰਡ ਮਿੱਲ ਕਿਸਾਨਾਂ ਦੀ ਅਦਾਇਗੀ ਤੁਰੰਤ ਕਰੇ-ਕਿਸਾਨ ਆਗੂ ਸੈਦਪੁਰਾ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਸਕੀਮਾਂ ਦਾ ਲਾਭ ਲੈਣ ਲਈ ਕਿਸਾਨ ਫਾਰਮਰ ਆਈ.ਡੀ. ਜ਼ਰੂਰ ਬਣਵਾਉਣ-ਡਾ. ਥਿੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।