24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਭਾਈ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਬਦਲੀ ਕਰਵਾਉਣ ਸੰਬੰਧੀ ਮੰਗ ਪੱਤਰ ਦਿੱਤਾ

ਅਜੀਤ ਡੈਸਕ 17-06-2026
ਖਮਾਣੋਂ, 16 ਜੂਨ (ਮਨਮੋਹਣ ਸਿੰਘ ਕਲੇਰ)-ਭਾਈ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ‘ਚ ਬਦਲੀ ਕਰਵਾਉਣ ਲਈ ਗ੍ਰਾਮ ਪੰਚਾਇਤ ਪਿੰਡ ਹਵਾਰਾਂ ਵਲੋਂ ਇਕ ਮੰਗ ਪੱਤਰ ਡਾ. ਨਵਜੋਤ ਕੌਰ ਜ਼ਿਲ੍ਹਾ ਪ੍ਰਧਾਨ ‘ਆਮ ਆਦਮੀ ਪਾਰਟੀ’ ਮੋਹਾਲੀ ਰਾਹੀਂ, ਇਕ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਭਾਈ ਜਸਵੰਤ ਸਿੰਘ ਸਿੱਧੂਪੁਰ ਵਲੋਂ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਭਾਈ ਸਿੱਧੂਪੁਰ ਨੇ ਦੱਸਿਆਂ ਉਕਤ ਮੰਗ ਪੱਤਰ ਜਿਹੜਾ ਪਿੰਡ ਹਵਾਰਾ ਕਲਾਂ ਦੀ ਗ੍ਰਾਮ ਪੰਚਾਇਤ ਵਲੋਂ ਸੀ, ‘ਚ ਮੰਗ ਕੀਤੀ ਗਈ ਹੈ ਕਿ ਭਾਈ ਹਵਾਰਾ ਆਪਣੇ ਖ਼ਿਲਾਫ਼ ਚੱਲਦੇ ਮੁਕੱਦਮਿਆਂ ‘ਚੋਂ ਬਰੀ ਹੋ ਗਏ ਹਨ। ਜਿਨ੍ਹਾਂ ਖ਼ਿਲਾਫ਼ ਹੁਣ ਕੋਈ ਵੀ ਮੁਕੱਦਮਾ ਬਾਕੀ ਜਾਂ ਵਿਚਾਰ ਅਧੀਨ ਨਹੀਂ ਹੈ। ਇਹ ਹੈ ਕਿ ਹਰ ਕੈਦੀ ਦਾ ਅਧਿਕਾਰ ਹੈ ਕਿ ਉਹ ਜੇਲ੍ਹ ਦੇ ਨਿਯਮਾਂ ਅਨੁਸਾਰ ਆਪਣੇ ਘਰ ਅਤੇ ਸੂਬੇ ਦੀ ਨੇੜਲੀ ਜੇਲ੍ਹ ‘ਚ ਸਜ਼ਾ ਕੱਟੇ। ਜਿਸ ਕਰਕੇ ਉਹ ਮੰਗ ਕਰਦੇ ਹਨ ਕਿ ਭਾਈ ਹਵਾਰਾ ਨੂੰ ਦਿੱਲੀ ਦੀ ਮੰਡੋਲੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ‘ਚ ਲਿਆਂਦਾ ਜਾਵੇ। ਜਿਸ ਸਬੰਧੀ ਅਸੀਂ ਸੁਪਰੀਮ ਕੋਰਟ ‘ਚ ਅਪੀਲ ਵੀ ਕੀਤੀ ਹੋਈ ਹੈ। ਜਦੋਂਕਿ ਭਾਈ ਹਵਾਰਾ ਨੂੰ ਪੰਜਾਬ ਲਿਆਉਣ ਸਬੰਧੀ ਇਕ ਰਿਪੋਰਟ ਪੰਜਾਬ ਸਰਕਾਰ ਕੋਲ ਵੀ ਪਈ ਹੈ। ਜਿਸ ਨੂੰ ਪੋਜਟਿਵ ਕਰਵਾਉਣ ਦੀ ਉਹ ਮੰਗ ਕਰਦੇ ਹਨ। ਜਿਸ ਨਾਲ ਭਾਈ ਹਵਾਰਾ ਪੰਜਾਬ ਦੀ ਜੇਲ੍ਹ ‘ਚ ਬਦਲੀ ਹੋ ਜਾਣ ਤਾਂ ਜੋ ਉਨ੍ਹਾਂ ਦੇ ਬਿਰਧ ਮਾਤਾ ਜੋ ਬਿਮਾਰੀ ਦੀ ਹਾਲਾਤ ‘ਚ ਹਨ, ਆਪਣੇ ਪੁੱਤਰ ਨੂੰ ਮਿਲ ਸਕਣ। ਇਸ ਮੌਕੇ ਉਨ੍ਹਾਂ ਨਾਲ ਰੇਸ਼ਮ ਸਿੰਘ ਬਡਾਲੀ, ਪ੍ਰਭਜੋਤ ਸਿੰਘ ਖ਼ਾਲਸਾ ਅਤੇ ਟੋਨੀ ਬਾਈ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾ... ਅਗਲੀ ਖ਼ਬਰ ਐਜੂਕੇਸ਼ਨ ਟਰੱਸਟ ਦੇ ਨਵੇਂ ਟਰੱਸਟੀ ਐਡਵੋਕੇਟ ਸਤਨਾਮ ਸਿੰਘ ਭਗੜਾਣਾ ਦਾ ਬਹੁ ਤਕਨੀਕੀ ਕਾਲਜ ਵਿਖੇ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।