ਬਸੀ ਪਠਾਣਾਂ, 16 ਜੂਨ (ਐਚ.ਐਸ.ਗੌਤਮ)-ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਐਸ.ਡੀ.ਐਮ ਬਸੀ ਪਠਾਣਾਂ ਦੀਪਜੋਤ ਕੌਰ ਦੀ ਅਗਵਾਈ ਹੇਠ ਵਿਧਾਨ ਸਭਾ ਚੋਣ ਹਲਕਾ 54 ਬਸੀ ਪਠਾਣਾਂ ਦੇ ਸਮੂਹ ਬੀ. ਐਲ. ਤੇ ਸੁਪਰਵਾਈਜ਼ਰ ਤੇ ਹੋਰ ਸਬੰਧਿਤ ਲਗਪਗ 200 ਸਟਾਫ਼ ਮੈਂਬਰਾਂ ਨੂੰ ਪ੍ਰੀ ਡਰਾਫ਼ਟ ਫ਼ੇਜ਼, ਸਪੈਸ਼ਲ ਇੰਟੈਸਿਵ ਰਵੀਜ਼ਨ (ਐਸ.ਆਈ.ਆਰ) 2026 ਸਬੰਧੀ ਦੋ ਰੋਜ਼ਾ ਸੈਸ਼ਨ ਦੌਰਾਨ ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਸਚਿਨ ਧੀਮਾਨ, ਸੰਜੀਵ ਕਾਲੜਾ, ਜਸਪਾਲ ਸਿੰਘ, ਹਰਸਤਿੰਦਰ ਸਿੰਘ, ਰਣਜੋਧ ਸਿੰਘ ਵਲੋਂ ਵਿਸਥਾਰ ਪੂਰਵਕ ਸਿਖਲਾਈ ਦਿੱਤੀ ਗਈ। ਚੋਣ ਅਫ਼ਸਰ ਬਸੀ ਪਠਾਣਾਂ ਨੇ ਦੱਸਿਆ ਕਿ ਸਮੂਹ ਅਧਿਕਾਰੀ ਤੇ ਕਰਮਚਾਰੀਆਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਸਾਰੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਇਨੂਮੀਰੇਸ਼ਨ ਫਾਰਮ ਤੇ ਬੀ.ਐਲ.� ਐਪ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਐਸ.ਆਈ.ਆਰ 2026 ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਚ ਵੱਖ-ਵੱਖ ਟੀਮਾਂ ਅਤੇ ਨੋਡਲ ਅਫ਼ਸਰਾਂ ਦਾ ਗਠਨ ਕੀਤਾ ਗਿਆ ਹੈ। ਟਰੇਨਿੰਗ ਦੌਰਾਨ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ 2026 ਦੌਰਾਨ ਹਰੇਕ ਬੀ.ਐਲ.� ਵੋਟਰਾਂ ਦੇ ਘਰ-ਘਰ ਜਾ ਕੇ ਇਨੂਮੀਰੇਸ਼ਨ ਫਾਰਮ ਦੇਵੇਗਾ ਅਤੇ ਉਨ੍ਹਾਂ ਤੋਂ ਸਬੰਧਿਤ ਫਾਰਮ ‘ਚ ਡਾਟਾ ਪ੍ਰਾਪਤ ਕਰੇਗਾ। ਇਸ ਦੌਰਾਨ ਬੀ.ਐਲ.�ਜ਼ ਵਲੋਂ ਤਿੰਨ ਵਿਜਿਟ ਕੀਤੇ ਜਾਣਗੇ। ਟ੍ਰੇਨਿੰਗ ਵਿਚ ਨਾਗਰਿਕਾਂ, ਐਨ.ਆਈ.ਆਰ, ਮਾਈਗ੍ਰੇਟ, ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਦੇ ਇਨਿਊਮੇਰੇਸ਼ਨ ਫਾਰਮ ਭਰਨ, ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਨ ਦੀ ਜਾਣਕਾਰੀ ਦੇਣ ਅਤੇ ਪਿਛਲੇ ਰਿਕਾਰਡ ‘ਚੋਂ ਵੋਟ ਦੀ ਭਾਲ ਜਾਂ ਲਿੰਕ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਬੰਧੀ ਉਨ੍ਹਾਂ ਨੂੰ ਬੀ.ਐਲ.�. ਐਪ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਸਿਖਲਾਈ ਦੌਰਾਨ ਬੀ.ਐਲ.ੳ ਵਲੋਂ ਚੁੱਕੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੇ ਸ਼ੰਕੇ ਵੀ ਨਿਵਾਰਨ ਕੀਤੇ ਗਏ। ਇਸ ਮੌਕੇ ਸਹਾਇਕ ਚੋਣਕਾਰ ਅਫ਼ਸਰ ਕਮ ਨਾਇਬ ਤਹਿਸੀਲਦਾਰ ਖਮਾਣੋਂ ਅਮਿਤਾਭ ਤਿਵਾੜੀ, ਚੋਣ ਕਾਨੂੰਗੋ ਕੁਲਵਿੰਦਰ ਕੌਰ, ਭੁਪਿੰਦਰਪਾਲ, ਪ੍ਰੀਤੀ ਦੇਵੀ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ।