11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪਹਿਲੀ ਵਾਰ ਟੇਲਾਂ ’ਤੇ ਪਾਣੀ ਪੁੱਜਣ ’ਤੇ ਟੁੱਟਿਆ ਕਰਮਗੜ੍ਹ ਦੀ ਅਤਾਲਾਂ ਬਰਾਂਚ ਰਜਵਾਹਾ ਕਿਸਾਨ ਦੀ ਤਾਜ਼ੀ ਲਾਈ 5 ਏਕੜ ਜੀਰੀ ਰੁੜ੍ਹੀ

ਅਜੀਤ ਡੈਸਕ 23-06-2026
ਪਾਤੜਾਂ, 22 ਜੂਨ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਸਰਕਾਰ ਵੱਲੋਂ ਨਹਿਰਾਂ ਦੀ ਨਵੀਨੀਕਰਣ ਕਰਨ ਤੇ ਕਰੋੜਾਂ ਰੁਪਏ ਖਰਚ ਕਰਕੇ ਹਰ ਨਹਿਰ ਦੀਆਂ ਟੇਲਾਂ ਤੱਕ ਪਾਣੀ ਪੁੱਜਦਾ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਰਮਗੜ੍ਹ ਰਜਵਾਹਾ ਦੀ ਅਤਾਲਾਂ ਬ੍ਰਾਂਚ ਵਿੱਚ ਟੇਲਾਂ ਤੱਕ ਪਾਣੀ ਪੁੱਜਣ ਤੇ ਨਵੇਂ ਸੀਮਿੰਟਡ ਕਰਕੇ ਬਣਾਏ ਗਏ ਰਜਵਾਹੇ ਵਿਚ ਪਾੜ ਪੈ ਗਿਆ ਜਿਸ ਨਾਲ ਕਿਸਾਨ ਦੀ ਤਾਜ਼ਾ ਲਾਈ ਹੋਈ 5 ਏਕੜ੍ਹ ਜੀਰੀ ਰੁੜ ਜਾਣ ਨਾਲ ਰੋਸ ਜਾਹਰ ਕਰ ਰਹੇ ਕਿਸਾਨ ਨੇ ਕਈ ਵਾਰ ਫੋਨ ਕਰਨ ਤੇ ਵੀ ਨਹਿਰੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਵੱਲੋਂ ਨਾਂ ਪੁੱਜਣ ਦੇ ਦੋਸ਼ ਲਾਏ ਹਨ। ਕਿਸਾਨ ਨਰਾਇਣ ਸਿੰਘ ਵਾਸੀ ਪਿੰਡ ਦੁਗਾਲ ਨੇ ਦੱਸਿਆ ਕਿ ਉਸ ਨੇ ਪਿੰਡ ਕਾਹਨਗੜ੍ਹ ਵਿਖੇ 80 ਹਜਾਰ ਰੁਪਏ ਨੂੰ ਪ੍ਰਤੀ ਏਕੜ੍ਹ ਜਮੀਨ ਚਕੌਤੇ ’ਤੇ ਲੈ ਕੇ ਕੁੱਝ ਦਿਨ ਪਹਿਲਾਂ ਹੀ ਇਸ ਵਿੱਚ ਜੀਰੀ ਲਾਈ ਸੀ ਪਰ ਇਸ ਜਮੀਨ ਦੇ ਨਾਲ ਲੰਗਦੇ ਕਰਮਗੜ੍ਹ ਰਜਵਾਹੇ ਦੀ ਬ੍ਰਾਂਚ ਅਤਾਲਾ ਰਜਵਾਹਾ ਓਵਰ ਫੋਲਅ ਹੋ ਕੇ ਟੁੱਟ ਗਿਆ ਅਤੇ ਇਸ ਵਿਚ ਕਰੀਬ 30 ਫੁੱਟ ਚੌੜਾ ਪਾੜ ਪੈ ਗਿਆ ਹੈ ਅਤੇ ਸੀਮਿੰਟਡ ਕਰਨ ਮਗਰੋਂ ਇਸ ਨਾਲ ਲਾਈ ਹੋਈ ਸਾਰੀ ਮਿੱਟੀ ਰੁੜ੍ਹ ਕੇ ਖੇਤ ਵਿਚ ਚਲੀ ਗਈ ਗਈ ਹੈ ਜਿੱਥੇ ਉਦ ਦੀ ਤਾਜ਼ਾ ਲਾਈ ਗਈ ਜੀਰੀ ਉਸ ਨੂੰ ਦੋਬਾਰਾ ਲਾਉਣ ਨਾਲ ਕਾਫੀ ਨੁਕਸਨਾ ਹੋਵੇਗਾ ਉੱਥੇ ਹੀ ਇਹ ਰਜਵਾਹੇ ਦੇ ਪਾਣੀ ਨਾਲ ਰੁੜ ਕੇ ਆਈ ਮਿੱਟੀ ਕੱਡਣ ਲਈ ਉਸ ਨੂੰ ਕਾਫੀ ਜਦੋ ਜਹਿਦ ਕਰਨੀ ਪਵੇਗੀ।ਇੱਥੇ ਮਜੂਦ ਕਿਸਨ ਮੇਲਾ ਸਿੰਘ ਨੇ ਦੱਸਿਆ ਕਿ ਜਦੋਂ ਇਸ ਰਜਵਾਹੇ ਦੇ ਕੰਮ ਮੁਕਮੰਲ ਨਹੀ ਹੋਇਆ ਸੀ ਤਾਂ ਇਸ ਵਿੱਚ ਪਾਣੀ ਛੱਡ ਦਿੱਤਾ ਗਿਆ ਅਤੇ ਅੱਗੇ ਨਿਕਾਸੀ ਨਾਂ ਹੋਣ ਕਾਰਨ ਮੇਰੀ ਜਮੀਨ ਨੇੜ੍ਹੇ ਇਸ ਰਜਵਾਹੇ ਦੇ ਟੁੱਟ ਜਾਣ ਨਾਲ ਫਸਲਾਂ ਦਾ ਨੁਕਸਾਨ ਹੋਇਆ ਸੀ ਪਰ ਹੁਣ ਭਾਂਵੇ ਹੁਣ ਇਹ ਰਜਵਾਹਾ ਟੇਲਾਂ ਤੱਕ ਸੀਮਿੰਟਡ ਕਰਕੇ ਚਾਲੂ ਕੀਤਾ ਗਿਆ ਹੈ ਪਰ ਕਾਰ ਬਜ਼ਾਰ ਨੇੜ੍ਹੇ ਛੱਤ ਕੇ ਲਿਜਾਏ ਗਏ ਇਸ ਰਜਵਾਹੇ ਦਾ ਠੇਕੇਦਾਰ ਵਲੋਂ ਸਹੀ ਲੇਬਲ ਨਾਂ ਬਣਾਏ ਜਾਣ ਕਾਰਨ ਓਵਰ ਫਲੋਅ ਹੋ ਕੇ ਇਹ ਰਜਵਾਹਾ ਫਿਰ ਟੁੱਟ ਗਿਆ ਹੈ।ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੱਤ ਕੇ ਲਿਜਾਏ ਗਏ ਰਜਵਾਹੇ ਨੂੰ ਓਪਨ ਕੀਤਾ ਜਾਵੇ ਤਾਂ ਜੋ ਇਸ ਵਿੱਚ ਪਾਣੀ ਦੀ ਨਿਕਾਸੀ ਟੇਲਾਂ ਤੱਕ ਸੰਚਾਰੂ ਢੰਗ ਨਾਲ ਹੋ ਸਕੇ।
ਪਿਛਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਮੰਗਾਂ ਸੰਬੰਧੀ ਸਰਕਾਰ ਖ਼ਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਸਹਾਇਕ ਸਿਵਲ ਸਰਜਨ... ਅਗਲੀ ਖ਼ਬਰ ਸਨੌਰ ਨਸ਼ਾ ਤਸਕਰੀ ਮਾਮਲਾ : ਪੱਤਰਕਾਰ ਨੂੰ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਐੱਸ. ਐੱਸ. ਪੀ. ਪਟਿਆਲਾ ਵਲੋਂ ਸਖ਼ਤ ਕਾਰਵਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।