13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਬੇਕਾਬੂ ਕੈਂਟਰ ਨੇ ਮਚਾਈ ਤਬਾਹੀ, ਦੋ ਦੀ ਮੌਤ

ਅਜੀਤ ਡੈਸਕ 11-07-2026
ਮੰਡੀ ਗੋਬਿੰਦਗੜ੍ਹ, 10 ਜੁਲਾਈ (ਰਾਜੇਸ਼ ਸ਼ਰਮਾ, ਇਕਬਾਲਦੀਪ ਸੰਧੂ)-ਸਥਾਨਕ ਨੈਸ਼ਨਲ ਹਾਈਵੇ ਨਾਲ ਲੱਗਦੀ ਸਰਵਿਸ ਰੋਡ ’ਤੇ ਐਸ. ਕੇ. ਕੰਡੇ ਨੇੜੇ ਸ਼ੁੱਕਰਵਾਰ ਦੇਰ ਸ਼ਾਮ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ। ਹਾਦਸੇ ਦੌਰਾਨ ਨੇੜਲੇ ਠੇਕੇ ਅੱਗੇ ਖੜ੍ਹੇ ਕਈ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ ਅਨੁਸਾਰ ਖੰਨਾ ਵਲੋਂ ਆ ਰਿਹਾ ਕੈਂਟਰ (ਨੰਬਰ ਪੀ.ਬੀ. 11 ਸੀ.ਐਸ. 4078) ਅਚਾਨਕ ਬੇਕਾਬੂ ਹੋ ਗਿਆ। ਇਸ ਨੇ ਪਹਿਲਾਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ’ਤੇ ਦੋ ਵਿਅਕਤੀ ਸਵਾਰ ਸਨ। ਇਸ ਤੋਂ ਬਾਅਦ ਕੈਂਟਰ ਬੇਕਾਬੂ ਹੋ ਕੇ ਸੜਕ ਕਿਨਾਰੇ ਬੰਦ ਪਈ ਇਕ ਦੁਕਾਨ ਵਿਚ ਜਾ ਵੜਿਆ। ਹਾਦਸੇ ਵਿਚ ਮੋਟਰਸਾਈਕਲ ਸਵਾਰ ਗੁਰਦੀਪ ਸਿੰਘ ਵਾਸੀ ਕਲਾਲ ਮਾਜਰਾ ਸਮਰਾਲਾ (ਜ਼ਿਲ੍ਹਾ ਲੁਧਿਆਣਾ) ਦੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਸਵਾਰ ਰਵੀ, ਵਾਸੀ ਜਰਗ (ਜ਼ਿਲ੍ਹਾ ਲੁਧਿਆਣਾ) ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਲੋਕਾਂ ਦੇ ਦੱਸਣ ਅਨੁਸਾਰ ਕੈਂਟਰ ਦਾ ਚਾਲਕ ਬਹਾਦਰ ਸਿੰਘ ਵਾਸੀ ਨਿਊ ਜੱਸੜ ਕਲੋਨੀ ਮੰਡੀ ਗੋਬਿੰਦਗੜ੍ਹ ਨੇ ਕੈਂਟਰ ਬੇਕਾਬੂ ਹੋਣ ਮਗਰੋਂ ਛਾਲ ਮਾਰ ਦਿੱਤੀ, ਪਰ ਉਹ ਸਰਵਿਸ ਰੋਡ ਨਾਲ ਲੱਗੀ ਲੋਹੇ ਦੀ ਰੇਲਿੰਗ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਹਾਦਸੇ ਦੌਰਾਨ ਕੈਂਟਰ ਦੀ ਲਪੇਟ ’ਚ ਠੇਕੇ ਦੇ ਬਾਹਰ ਖੜ੍ਹੇ ਕਈ ਵਾਹਨ ਵੀ ਆ ਗਏ, ਜੋ ਬੁਰੀ ਤਰ੍ਹਾਂ ਨੁਕਸਾਨੇ ਗਏ। ਠੇਕੇ ਦੇ ਕਰਮਚਾਰੀਆਂ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਉਥੇ ਕਾਫ਼ੀ ਭੀੜ ਹੁੰਦੀ ਹੈ। ਜੇਕਰ ਕੈਂਟਰ ਕੁਝ ਹੋਰ ਅੱਗੇ ਵਧ ਜਾਂਦਾ ਤਾਂ ਜਾਨੀ ਤੇ ਮਾਲੀ ਨੁਕਸਾਨ ਕਈ ਗੁਣਾ ਵੱਧ ਸਕਦਾ ਸੀ।
ਪਿਛਲੀ ਖ਼ਬਰ ਚੁੰਨੀ ਕਲਾਂ ਵਿਚ ਬਰਸਾਤੀ ਪਾਣੀ ਕਾਰਨ ਲੋਕ ਪ੍ਰੇਸ਼ਾਨ-ਤਰਖਾਣ ਮਾਜਰਾ ਅਗਲੀ ਖ਼ਬਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਐੱਸ. ਡੀ. ਐੱਮ. ਅਮਲੋਹ ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।