ਮੰਡੀ ਗੋਬਿੰਦਗੜ੍ਹ, 18 ਜੁਲਾਈ (ਇਕਬਾਲਦੀਪ ਸੰਧੂ)-ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀ ਪਹਿਲੀ ਏਸੀ ਬੱਸ ਮੰਡੀ ਗੋਬਿੰਦਗੜ੍ਹ ਦੇ ਪੋਸਟ ਆਫ਼ਿਸ ਰੋਡ ਤੋਂ ਮਾਤਾ ਵੈਸ਼ਨੋ ਦੇਵੀ ਦੇ ਪਵਿੱਤਰ ਦਰਸ਼ਨਾਂ ਲਈ ਰਵਾਨਾ ਹੋਈ। ਇਸ ਮੌਕੇ ਵਾਰਡ ਨੰ. 26 ਦੇ ਕੌਂਸਲਰ ਪੁਨੀਤ ਗੋਇਲ ਨੇ ਮੰਦਰਾਂ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ ਵਿਚ ਲਗਪਗ 60 ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਯਾਤਰਾ ਲਈ ਰਵਾਨਾ ਹੋਏ। ਯਾਤਰਾ ਦੇ ਪ੍ਰਬੰਧਕ ਅਮਨ ਮੁਖੀਜਾ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਯਾਤਰਾ ਲਈ ਭੇਜੀ ਗਈ ਇਹ ਯਾਤਰਾ ਸ਼ਰਧਾ ਤੇ ਵਿਸ਼ਵਾਸ ਦਾ ਪ੍ਰਤੀਕ ਹੈ ਅਤੇ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ, ਅਜਿਹੇ ਧਾਰਮਿਕ ਸਮਾਗਮ ਭਵਿੱਖ ਵਿਚ ਵੀ ਜਾਰੀ ਰਹਿਣਗੇ। ਇਸ ਮੌਕੇ ਅਮਨ ਮੁਖੀਜਾ, ਕੌਂਸਲਰ ਪੁਨੀਤ ਗੋਇਲ, ਦੀਪਕ ਕੁਮਾਰ, ਰਜਤ ਭਾਂਬਰੀ, ਗਗਨ ਕੁਮਾਰ, ਹੈਪੀ ਸਿੰਘ, ਰਮਨ ਕੁਮਾਰ, ਰੋਹਿਤ ਅਗਰਵਾਲ, ਸ਼ਮ੍ਹਾ ਅਤੇ ਦਿਲਸ਼ਾਦ ਖ਼ਾਨ ਸਮੇਤ ਹੋਰ ਪਤਵੰਤੇ ਮੌਜੂਦ ਸਨ।