09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸੰਯੁਕਤ ਰਜਿਸਟਰਾਰ ਵਲੋਂ ਪੋਹਲੋਮਾਜਰਾ ਸਹਿਕਾਰੀ ਸਭਾ ਦਾ ਅਚਨਚੇਤ ਦੌਰਾ

ਅਜੀਤ ਡੈਸਕ 19-07-2026
ਸੰਘੋਲ, 18 ਜੁਲਾਈ (ਪਰਮਵੀਰ ਸਿੰਘ ਧਨੋਆ)-ਕੁਲਦੀਪ ਕੁਮਾਰ ਪੀ. ਸੀ. ਐੱਸ. ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਪਟਿਆਲਾ ਵਲੋਂ ਸਹਿਕਾਰੀ ਸਭਾ ਪਿੰਡ ਪੋਹਲੋਮਾਜਰਾ ਦਾ ਅਚਨਚੇਤ ਦੌਰਾ ਕੀਤਾ। ਅਧਿਕਾਰੀ ਨੇ ਇਸ ਦੌਰਾਨ ਭਾਰਤ ਸਰਕਾਰ ਦੇ ਕੰਪਿਉਟਰਾਈਜੇਸ਼ਨ ਆਫ਼ ਪੈਕਸ ਸੰਬੰਧੀ ਅਵਤਾਰ ਸਿੰਘ ਸਭਾ ਸਕੱਤਰ ਤੋਂ ਜਾਣਕਾਰੀ ਹਾਸਿਲ ਕੀਤੀ ਤੇ ਸਭਾ ਦੇ ਕਾਰਜ ਦਾ ਰਿਵਿਊ ਕੀਤਾ। ਸਭਾ ਦੇ ਡਾਇਨਿਮਿਕ ਡੇ ਐਂਡ ਸੰਬੰਧੀ ਕਾਰਜ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਅਧਿਕਾਰੀ ਨੇ ਇਸ ਮੌਕੇ ਸਭਾ ਸਕੱਤਰ ਵਲੋਂ ਕੀਤੇ ਜਾ ਰਹੇ ਕਾਰਜ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਸਹਾਇਕ ਰਜਿਸਟਰਾਰ ਖਮਾਣੋਂ, ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਖਮਾਣੋਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਅਗਲੀ ਖ਼ਬਰ ਵਾਰਡ ਨੰ. 7 ਤੋਂ ਰੇਣੂ ਸ਼ਰਮਾ ਦੀ ਜਿੱਤ ’ਤੇ ਕੈਪਟਨ ਸੰਦੀਪ ਸੰਧੂ ਨੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।