07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਵਿਸ਼ਵ ’ਵਰਸਿਟੀ ਵਿਖੇ ‘ਡਿਜੀਟਲ ਪ੍ਰਬੰਧਨ ਵਿਚ ਯਕੀਨੀ ਗੁਣਵੱਤਾ’ ਵਿਸ਼ੇ ’ਤੇ ਹਫ਼ਤਾ ਭਰ ਦੀ ਵਰਕਸ਼ਾਪ ਸੰਪੂਰਨ

ਅਜੀਤ ਡੈਸਕ 21-07-2026
ਫ਼ਤਹਿਗੜ੍ਹ ਸਾਹਿਬ, 20 ਜੁਲਾਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਅੰਦਰੂਨੀ ਗੁਣਵੱਤਾ ਨਿਧਾਰਨ ਸੈੱਲ (ਆਈ. ਕਿਊ. ਏ. ਸੀ.) ਦੇ ਸਹਿਯੋਗ ਨਾਲ 13 ਤੋਂ 20 ਜੁਲਾਈ 2026 ਤੱਕ ਡਿਜੀਟਲ ਪ੍ਰਬੰਧਨ ਵਿਚ ਯਕੀਨੀ ਗੁਣਵੱਤਾ ਵਿਸ਼ੇ ’ਤੇ ਹਫ਼ਤਾ ਭਰ ਦੀ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦੇਸ਼ ਗੈਰ ਅਧਿਆਪਨ ਕਰਮਚਾਰੀਆਂ ਨੂੰ ਦਫ਼ਤਰੀ ਕਾਰਜ, ਦਸਤਾਵੇਜ਼ੀ ਕਰਨ, ਸੰਚਾਰ ਤੇ ਸੰਸਥਾਗਤ ਪ੍ਰਬੰਧਨ ਲਈ ਲੋੜੀਂਦੇ ਡਿਜੀਟਲ ਹੁਨਰਾਂ ਨਾਲ ਜਾਣੂ ਕਰਵਾਉਣਾ ਸੀ। ਵਰਕਸ਼ਾਪ ਵਿਚ ਲਗਪਗ 35 ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ। ਵਰਕਸ਼ਾਪ ਦੌਰਾਨ ਕੰਪਿਊਟਰ ਸਾਇੰਸ ਵਿਭਾਗ ਦੇ ਅਧਿਆਪਕਾਂ ਨੇ ਮਾਹਿਰ ਸੈਸ਼ਨ ਲਏ। ਡਾ. ਸਰਪ੍ਰੀਤ ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਕੰਪਿਊਟਰ ਸਾਇੰਸ ਵਿਭਾਗ ਨੇ ਦਫ਼ਤਰੀ ਕਾਰਜਕੁਸ਼ਲਤਾ ਲਈ ਗੂਗਲ ਸੇਵਾਵਾਂ ਅਤੇ ਦਫ਼ਤਰੀ ਦਸਤਾਵੇਜ਼ੀ ਕਰਨ ਲਈ ਵਿਵਸਥਿਤ ਪਹੁੰਚ ਵਿਸ਼ਿਆਂ ’ਤੇ ਸੈਸ਼ਨ ਲਏ। ਡਾ. ਕਮਲਜੀਤ ਕੌਰ, ਸਹਾਇਕ ਪ੍ਰੋਫੈਸਰ ਨੇ ਚੈਟ ਜੀਪੀਟੀ ਦੀ ਵਰਤੋਂ ਰਾਹੀਂ ਦਫ਼ਤਰੀ ਕਾਰਜਕੁਸ਼ਲਤਾ ਲਈ ਆਰਟੀਫਿਸ਼ਲ ਇੰਟੈਲੀਜੈਂਸ ਤੇ ਦਫ਼ਤਰੀ ਕਾਰਜਕੁਸ਼ਲਤਾ ਲਈ ਐਕਸਲ ਦੀਆਂ ਬੁਨਿਆਦੀ ਤਕਨੀਕਾਂ ਬਾਰੇ ਵਿਹਾਰਕ ਸਿਖਲਾਈ ਦਿੱਤੀ ਜਦਕਿ ਡਾ. ਅਮਨਦੀਪ ਕੌਰ ਵਿਰਕ, ਐਸੋਸੀਏਟ ਪ੍ਰੋਫੈਸਰ ਨੇ ਦਫ਼ਤਰੀ ਕਾਰਜਾਂ ਲਈ ਵੈੱਬਸਾਈਟ ਤੇ ਈ-ਮੇਲ ਦੀ ਵਰਤੋਂ ਅਤੇ ਯੂਨੀਵਰਸਿਟੀ ਈ. ਆਰ. ਪੀ. ਰਾਹੀਂ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਵਿਚ ਵਾਧਾ ਵਿਸ਼ਿਆਂ ’ਤੇ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਅਕਾਦਮਿਕ ਅਤੇ ਪ੍ਰਸ਼ਾਸਨਿਕ ਕਾਰਜਾਂ ਲਈ ਡਿਜੀਟਲ ਸਾਧਨਾਂ ਦੀ ਵਿਹਾਰਕ ਸਿਖਲਾਈ ਦਿੱਤੀ ਗਈ। ਇਸ ਮੌਕੇ ਪ੍ਰੋ. (ਡਾ.) ਪਰਿਤ ਪਾਲ ਸਿੰਘ, ਉਪ-ਕੁਲਪਤੀ ਨੇ ਉੱਚ ਸਿੱਖਿਆ ਵਿਚ ਡਿਜੀਟਲ ਪਰਿਵਰਤਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੀਆਂ ਸਮਰੱਥਾ ਵਿਕਾਸ ਪਹਿਲਕਦਮੀਆਂ ਸੰਸਥਾਗਤ ਗੁਣਵੱਤਾ, ਪਾਰਦਰਸ਼ਤਾ ਤੇ ਕਾਰਜਕੁਸ਼ਲਤਾ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ। ਪ੍ਰੋ. ਤੇਜਬੀਰ ਸਿੰਘ, ਰਜਿਸਟਰਾਰ ਨੇ ਕੰਪਿਊਟਰ ਸਾਇੰਸ ਵਿਭਾਗ ਅਤੇ ਆਈ. ਕਿਊ. ਏ. ਸੀ. ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਾਗੀਦਾਰਾਂ ਨੂੰ ਹਾਸਿਲ ਕੀਤੇ ਹੁਨਰਾਂ ਨੂੰ ਆਪਣੇ ਕਾਰਜਾਂ ਵਿਚ ਅਮਲ ਵਿਚ ਲਿਆਉਣ ਲਈ ਪ੍ਰੇਰਿਤ ਕੀਤਾ। ਡਾ. ਸਰਪ੍ਰੀਤ ਸਿੰਘ, ਵਰਕਸ਼ਾਪ ਦੇ ਕਨਵੀਨਰ ਨੇ ਕਿਹਾ ਕਿ ਇਹ ਪ੍ਰੋਗਰਾਮ ਰਵਾਇਤੀ ਦਫ਼ਤਰੀ ਪ੍ਰਣਾਲੀਆਂ ਅਤੇ ਨਵੀਆਂ ਡਿਜੀਟਲ ਤਕਨੀਕਾਂ ਦੇ ਵਿਚਲੇ ਪਾੜੇ ਨੂੰ ਭਰਨ ਦਾ ਕੰਮ ਕਰੇਗਾ ਅਤੇ ਡਿਜੀਟਲ ਸਮਰੱਥ ਅਕਾਦਮਿਕ ਮਾਹੌਲ ਦੀ ਸਿਰਜਣਾ ਵਿਚ ਸਹਾਈ ਹੋਵੇਗਾ। ਸਮਾਪਤੀ ਸਮਾਗਮ ’ਚ ਡਾ. ਨਵ ਸ਼ਗਨ ਦੀਪ ਕੌਰ, ਮੁਖੀ, ਸਮਾਜ ਸ਼ਾਸਤਰ ਵਿਭਾਗ ਤੇ ਆਈ. ਕਿਊ. ਏ. ਸੀ. ਨੇ ਵੀ ਸ਼ਿਰਕਤ ਕੀਤੀ। ਵਰਕਸ਼ਾਪ ਦਾ ਸਮਾਪਨ ਫੀਡਬੈਕ ਸੈਸ਼ਨ ਨਾਲ ਹੋਇਆ। ਡਾ. ਅੰਕਦੀਪ ਕੌਰ ਅਟਵਾਲ ਡਾਇਰੈਕਟਰ, ਆਈ. ਕਿਊ. ਏ. ਸੀ. ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਉਪ-ਕੁਲਪਤੀ, ਰਜਿਸਟਰਾਰ, ਡਾ. ਨਵ ਸ਼ਗਨ ਦੀਪ ਕੌਰ, ਸਰੋਤ ਵਿਅਕਤੀਆਂ, ਪ੍ਰਬੰਧਕੀ ਕਮੇਟੀ ਤੇ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿਚ ਵੀ ਅਜਿਹੇ ਗੁਣਵੱਤਾ ਤੇ ਸਮਰੱਥਾ ਵਿਕਾਸ ਪ੍ਰੋਗਰਾਮ ਆਯੋਜਿਤ ਕਰਦੀ ਰਹੇਗੀ।
ਪਿਛਲੀ ਖ਼ਬਰ ਸਮਾਜਿਕ ਪ੍ਰੇਰਨਾ ਤੇ ਸੱਭਿਆਚਾਰਕ ਜਾਗਰੂਕਤਾ ਦੀ ਤਾਕਤ ਹੈ ਰੰਗਮੰਚ-ਡਾ. ਜ਼ੋਰਾ ਸਿੰਘ ਅਗਲੀ ਖ਼ਬਰ ਮਨਰੇਗਾ ਮੁਲਾਜ਼ਮਾਂ ਨੂੰ ਹਟਾਉਣਾ ਸਰਕਾਰ ਦਾ ਤਾਨਾਸ਼ਾਹੀ ਫ਼ੈਸਲਾ-ਕੁਲਜੀਤ ਸਿੰਘ ਨਾਗਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।