10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਫੈਡਰੇਸ਼ਨ ਵਲੋਂ ਮੁਲਾਜ਼ਮਾਂ ਤੇ ਕਾਮਿਆਂ ਦੇ ਸੰਘਰਸ਼ ਦਾ ਸਮਰਥਨ ਨੰਦਪੁਰ ਕਲੌੜ ਵਿਖੇ (ਇੰਟਕ) ਦੀ ਵਿਸ਼ਾਲ ਰੈਲੀ

ਅਜੀਤ ਡੈਸਕ 27-07-2026

ਬਸੀ ਪਠਾਣਾਂ, 26 ਜੁਲਾਈ (ਰਾਜਿੰਦਰ ਸ਼ਰਮਾ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਵਲੋਂ ਸੂਬਾ ਪ੍ਰਧਾਨ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਨੰਦਪੁਰ ਕਲੌੜ ਵਿਖੇ (ਇੰਟਕ) ਦੀ ਇਕ ਰੈਲੀ ਕੀਤੀ ਗਈ, ਜਿਸ ’ਚ ਇੰਟਕ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਹੌਸ਼ਿਲਾ ਪ੍ਰਸਾਦ ਸ਼ਰਮਾ, ਕੌਮੀ ਕਾਰਜਕਾਰੀ ਪ੍ਰਧਾਨ ਸ਼ੈਤਾਨ ਸਿੰਘ ਸੋਲੰਕੀ ਤੇ ਸੂਬਾ ਜਨਰਲ ਸਕੱਤਰ (ਸੰਗਠਨ) ਸੁਖਦੇਵ ਸਿੰਘ ਰੋਪੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਰੈਲੀ ਵਿਚ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਹੌਸ਼ਿਲਾ ਪ੍ਰਸ਼ਾਦ ਸ਼ਰਮਾ ਨੇ ਪੰਜਾਬ ’ਚ ਵੱਖ-ਵੱਖ ਮੁਲਾਜ਼ਮ ਤੇ ਮਜ਼ਦੂਰ ਯੂਨੀਅਨਾਂ ਨੂੰ ਸਰਕਾਰ ਵਿਰੁੱਧ ਆਪਣੇ ਰੋਸ ਪ੍ਰਦਰਸ਼ਨ ਤੇ ਜਾਇਜ਼ ਮੰਗਾਂ ਲਈ ਚੱਲ ਰਹੇ ਸੰਘਰਸ਼ ਵਿਚ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਅੰਦੋਲਨ ਕਰ ਰਹੇ ਸਰਕਾਰੀ ਕਰਮਚਾਰੀਆਂ ਨੂੰ ਭਰਪੂਰ ਸਮਰਥਨ ਦੇਣ ਲਈ ਵਚਨਬੱਧ ਹਾਂ। ਉਨ੍ਹਾਂ ਜਥੇਬੰਦੀਆਂ ਦੀ ਆਵਾਜ਼ ਨੂੰ ਦਬਾਉਣ ਲਈ ਵਰਤੀ ਗਈ ਬੇਰਹਿਮ ਸਰਕਾਰੀ ਮਸ਼ੀਨਰੀ ਅਤੇ ਨਿੰਦਣਯੋਗ ਰਵੱਈਏ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਬਰਨਾਲਾ ’ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਅਤੇ ਖੰਨਾ ’ਚ ਮਗਨਰੇਗਾ ਕਰਮਚਾਰੀਆਂ ’ਤੇ ਹਾਲ ਹੀ ਵਿਚ ਹੋਏ ਪੁਲਿਸ ਧੱਕੇਸ਼ਾਹੀ ਦਾ ਹਵਾਲਾ ਦਿੱਤਾ। ਇੰਟਕ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਤੇ ਸੀਨੀਅਰ ਕਾਂਗਰਸ ਆਗੂ ਡਾ. ਮਨੋਹਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਰਾਜ ’ਚ ਵੱਖ-ਵੱਖ ਮੁਲਾਜ਼ਮਾਂ ਤੇ ਮਜ਼ਦੂਰ ਯੂਨੀਅਨਾਂ ਦੇ ਜਮਹੂਰੀ ਢੰਗ ਨਾਲ ਕੀਤੇ ਜਾ ਰਹੇ ਸੰਘਰਸ਼ ਨੂੰ ਦਬਾਉਣ ਲਈ ਬੇਰਹਿਮ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦੀ ਹਰ ਪਾਸੇ ਹਰ ਵਰਗ ਵਲੋਂ ਨਿੰਦਾ ਹੋ ਰਹੀ ਹੈ। ਰੈਲੀ ਨੂੰ ਜ਼ਿਲ੍ਹਾ ਇੰਟਕ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ, ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਤਾਂਗੜੀ ਤੇ ਸੂਬਾ ਕਾਂਗਰਸ ਸਕੱਤਰ ਸਾਬਕਾ ਚੇਅਰਮੈਨ ਵਰਿੰਦਰਪਾਲ ਸਿੰਘ ਵਿੰਕੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੀਲ ਵਰਕਰ ਯੂਨੀਅਨ ਕਰਮ ਚੰਦ ਚੰਡਾਲੀਆ, ਸਕੱਤਰ ਸ਼ਿਆਮਾ, ਮੋਹਨ ਸਿੰਘ ਚੇਅਰਮੈਨ ਪੰਜਾਬ ਰਾਜ ਪੱਲੇਦਾਰ ਯੂਨੀਅਨ, ਰਾਜ ਕੁਮਾਰ ਪ੍ਰਧਾਨ, ਪ੍ਰਧਾਨ ਬਿਜਲੀ ਮੁਲਾਜ਼ਮ ਯੂਨੀਅਨ ਰਾਜ ਕੁਮਾਰ, ਬਲਦੇਵ ਰਾਜ ਬੱਤਾ ਪ੍ਰਧਾਨ ਪੀ.ਆਰ.ਟੀ. ਸੀ ਵਰਕਰ ਯੂਨੀਅਨ, ਗੁਰਮੀਤ ਸਿੰਘ ਸਿੱਧੂ, ਸੋਢੀ ਬਰਿਆਲ, ਜ਼ਿਲ੍ਹਾ ਯੂਥ ਇੰਟਕ ਪ੍ਰਧਾਨ ਗੁਰਦੀਪ ਸਿੰਘ, ਬਲਾਕ ਖਮਾਣੋਂ ਪ੍ਰਧਾਨ ਹਰੀਸ਼ ਸ਼ਰਮਾ, ਚਮਕੌਰ ਸਿੰਘ ਮੂਸੇਵਾਲਾ, ਬਲਿਹਾਰ ਸਿੰਘ ਚੁੰਨੀ, ਸਾਬਕਾ ਕੌਂਸਲ ਪ੍ਰਧਾਨ ਰਮੇਸ਼ ਗੁਪਤਾ, ਮੀਤ ਪ੍ਰਧਾਨ ਗੀਤ ਰਤਨ ਖਹਿਰਾ, ਸੂਬਾ ਇੰਟਕ ਮੀਤ ਪ੍ਰਧਾਨ ਭੀਮ ਚੰਦ ਸ਼ੁਕਲਾ, ਨਰਿੰਦਰ ਸਿੰਘ ਲੱਕੀ, ਜਰਨੈਲ ਸਿੰਘ ਨਾਹਰਾ, ਐਸ. ਸੀ ਵਿੰਗ ਸੂਬਾ ਸਕੱਤਰ ਮਨਜੀਤ ਸਿੰਘ, ਲੱਕੀ ਧੀਮਾਨ, ਯੂਥ ਕਾਂਗਰਸ ਜ਼ਿਲ੍ਹਾ ਮੀਤ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ, ਬਲਾਕ ਮੀਤ ਪ੍ਰਧਾਨ ਦਲਜੀਤ ਸਿੰਘ, ਖਮਾਣੋਂ ਬਲਾਕ ਪ੍ਰਧਾਨ ਹਰਜਸ ਸਮਸ਼ਪੁਰ, ਜਸਦੀਪ ਸਿੰਘ ਬਹੇੜ, ਹਰਜੀਤ ਬਾਜਵਾ, ਧਰਮ ਸਿੰਘ ਲਖਣਪੁਰ, ਅਵਤਾਰ ਸਿੰਘ ਕਮਾਲੀ, ਕੁਲਵੀਰ ਸਿੰਘ ਸ਼ੇਰਗੜ੍ਹ ਬਾੜਾ, ਜੋਗਾ ਸਿੰਘ ਸਰਪੰਚ, ਨੰਬਰਦਾਰ ਪ੍ਰਭਦਿਆਲ ਸਿੰਘ, ਸੁਖਦੇਵ ਸਿੰਘ ਪੁਵਾਲਾ, ਬਲਕਾਰ ਸਿੰਘ ਨਰੈਣਾ, ਸੁਖਵਿੰਦਰ ਭੜੀ, ਪਿੰਕੂ ਰਾਣਾ, ਜਗਤਾਰ ਸਿੰਘ ਮੈੜਾਂ, ਗੁਰਪ੍ਰੀਤ ਸਿੰਘ ਪਨੈਚਾਂ, ਪਿਸ਼ੌਰਾ ਸਿੰਘ ਗਿੱਲ, ਗੁਰਵਿੰਦਰ, ਹਰਜੀਤ ਸਿੰਘ, ਦਲਜੀਤ ਸਿੰਘ ਚੁੰਨੀ, ਮਲਕੀਤ ਸਿੰਘ ਘਮੰਡਗੜ੍ਹ, ਭੁਪਿੰਦਰ ਸਿੰਘ ਹੁਸੈਨਪੁਰਾ, ਕਿਸ਼ੋਰੀ ਲਾਲ, ਜਸਵਿੰਦਰ ਸਿੰਘ ਮੁਸਤਫਾਬਾਦ, ਪਵਨ ਸ਼ਰਮਾ, ਸਰਬਜੀਤ ਸਿੰਘ ਚੀਮਾ, ਜਸਪਾਲ ਸਿੰਘ ਵੀ ਸ਼ਾਮਿਲ ਸਨ।
ਪਿਛਲੀ ਖ਼ਬਰ ਧਰਮਿੰਦਰ ਪ੍ਰਧਾਨ ਦੀ ਤਰਜ਼ ’ਤੇ ਪੰਜਾਬ ਸਰਕਾਰ ਬੈਂਸ ਦਾ ਅਸਤੀਫ਼ਾ ਵੀ ਲਵੇ-ਵਿੱਕੀ ਰਾਏ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਵਿਰੋਧ ’ਚ ਆਂਗਣਵਾੜੀ ਵਰਕਰਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ-ਯੂਨੀਅਨ ਆਗੂ ਆਂਗਣਵਾੜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।