11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਅੱਗ ਬੁਝਾਊ ਵਿਭਾਗ ਸਰਹਿੰਦ ਵਲੋਂ ਫਾਇਰ ਆਡਿਟ ਸ਼ੁਰੂ-ਸੈਣੀ ਹੈਰਾਨੀਜਨਕ ਖੁਲਾਸਾ-ਕਿਸੇ ਵੀ ਸੈਂਟਰ ਕੋਲ ਕੋਈ ਐਨ. ਓ. ਸੀ. ਨਹੀਂ ਸੀ ਤੇ ਨਾ ਹੀ ਕੋਈ ਅੱਗ ਬੁਝਾਉਣ ਵਾਲਾ ਉਪਕਰਨ

ਅਜੀਤ ਡੈਸਕ 29-07-2026
ਫ਼ਤਹਿਗੜ੍ਹ ਸਾਹਿਬ, 28 ਜੁਲਾਈ (ਬਲਜਿੰਦਰ ਸਿੰਘ)-ਅੱਗ ਬੁਝਾਊ ਵਿਭਾਗ ਸਰਹਿੰਦ ਵਲੋਂ ਅੱਗ ਲੱਗਣ ਦੀ ਕਿਸੇ ਵੀ ਸੰਭਾਵੀ ਘਟਨਾ ਨੂੰ ਰੋਕਣ ਲਈ ਸ਼ਹਿਰ ਵਿਚ ਚੱਲ ਰਹੇ ਆਈਲਟਸ ਕੋਚਿੰਗ ਸੈਂਟਰਾਂ, ਮਾਲਾਂ, ਸ਼ੋਅ ਰੂਮਾਂ, ਹੋਟਲਾਂ, ਸਕੂਲਾਂ, ਹਸਪਤਾਲਾਂ ਅਤੇ ਹੋਰ ਥਾਵਾਂ ’ਤੇ ਫਾਇਰ ਆਡਿਟ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਤਹਿਤ ਪਹਿਲੇ ਪੜਾਅ ਵਿਚ, ਫਾਇਰ ਬਿ੍ਰਗੇਡ ਵਿਭਾਗ ਸਰਹਿੰਦ ਦਫ਼ਤਰ ਨੇ ਬਸੀ ਪਠਾਣਾਂ, ਚੁੰਨੀ, ਬਡਾਲੀ ਆਲਾ ਸਿੰਘ ਤੇ ਸਰਹਿੰਦ ਦਫ਼ਤਰ ਅਧੀਨ ਆਉਂਦੀਆਂ ਹੋਰ ਥਾਵਾਂ ’ਤੇ ਚੱਲ ਰਹੇ ਵੱਖ-ਵੱਖ ਆਈਲੈਟਸ ਕੋਚਿੰਗ ਸੈਂਟਰਾਂ ਦਾ ਨਿਰੀਖਣ ਕੀਤਾ। ਜਿਸ ਦੌਰਾਨ 43 ਕੋਚਿੰਗ ਸੈਂਟਰਾਂ ਦੇ ਨਿਰੀਖਣ ਸਮੇਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ, ਕਿਉਂਕਿ ਫਾਇਰ ਟੀਮ ਨੇ ਪਾਇਆ ਕਿ ਕਿਸੇ ਵੀ ਸੈਂਟਰ ਕੋਲ ਕੋਈ ਐਨ. ਓ. ਸੀ. ਨਹੀਂ ਸੀ ਅਤੇ ਨਾ ਹੀ ਕੋਈ ਅੱਗ ਬੁਝਾਉਣ ਵਾਲਾ ਉਪਕਰਨ ਸੀ। ਅਜਿਹੀ ਸਥਿਤੀ ਵਿਚ ਕਿਸੇ ਵੀ ਘਟਨਾ ਨਾਲ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦੇਸ਼ ਵਿਚ ਇਕ ਕੋਚਿੰਗ ਸੈਂਟਰ ਤੇ ਇਕ ਹੋਟਲ ਵਿਚ ਅੱਗ ਲੱਗਣ ਕਾਰਨ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਇਸ ਮੌਕੇ ਫਾਇਰ ਅਫ਼ਸਰ ਸ਼ਿਵ ਕੁਮਾਰ ਸੈਣੀ ਨੇ ਦੱਸਿਆ ਕਿ ਰਜਿਸਟਰਾਰ ਫ਼ਾਰ ਜੁਡੀਸ਼ੀਅਲ ਅਫੇਅਰਜ਼, ਪੰਜਾਬ ਸਰਕਾਰ ਤੇ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਪ੍ਰਾਪਤ ਸ਼ਿਕਾਇਤ ਤੋਂ ਬਾਅਦ ਪੰਜਾਬ ਸਰਕਾਰ ਨੇ 26 ਜੂਨ ਨੂੰ ਫਾਇਰ ਆਡਿਟ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਫਾਇਰਮੈਨ ਅਮਨਦੀਪ ਸਿੰਘ ਤੇ ਚਰਨਜੀਤ ਸਿੰਘ ਨੇ ਹਾਲ ਹੀ ਵਿਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 43 ਕੋਚਿੰਗ ਸੈਂਟਰਾਂ ਦਾ ਨਿਰੀਖਣ ਕੀਤਾ। ਨਿਰੀਖਣਾਂ ਵਿਚ ਅੱਗ ਸੁਰੱਖਿਆ ਨਿਯਮਾਂ ਦੀ ਕੋਈ ਪਾਲਨਾ ਨਹੀਂ ਮਿਲੀ ਜਦਕਿ ਕੁਝ ਕੇਂਦਰਾਂ ਕੋਲ ਅੱਗ ਬੁਝਾਉਣ ਵਾਲੇ ਯੰਤਰ ਸਨ, ਉਹ ਨਾਕਾਫ਼ੀ ਤੇ ਕੰਮ ਕਰਨ ਯੋਗ ਨਹੀਂ ਸਨ। ਜਿਸ ਸੰਬੰਧੀ ਇਕ ਰਿਪੋਰਟ ਬਣਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਦਫ਼ਤਰ ਵਲੋਂ ਉਨ੍ਹਾਂ ਸਾਰਿਆਂ ਨੂੰ ਐਨ. ਓ. ਸੀ. ਪ੍ਰਾਪਤ ਕਰਨ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਇਹ ਨੋਟਿਸ ਅਗਲੇ 2-3 ਦਿਨਾਂ ਦੇ ਅੰਦਰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲੇ ਨੋਟਿਸ ਦੀ ਮਿਆਦ 15 ਦਿਨਾਂ ਲਈ ਹੋਵੇਗੀ ਤੇ ਜੇਕਰ ਸੰਬੰਧਤ ਕੇਂਦਰ ਪਹਿਲੇ ਨੋਟਿਸ ਤੋਂ ਬਾਅਦ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਤੇ ਐਨ. ਓ. ਸੀ. ਪ੍ਰਾਪਤ ਕਰਨ ਵਿਚ ਅਸਫਲ ਰਹਿੰਦੇ ਹਨ, ਤਾਂ 7 ਦਿਨਾਂ ਦੇ ਅੰਦਰ ਦੂਜਾ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਵੀ ਜੇਕਰ ਕੋਚਿੰਗ ਕੇਂਦਰ ਵਲੋਂ ਐਨ. ਓ. ਸੀ. ਨਹੀਂ ਲਿਆ ਜਾਂਦਾ ਜਾਂ ਅਪਲਾਈ ਵੀ ਨਹੀਂ ਕੀਤਾ ਜਾਂਦਾ, ਤਾਂ ਉਨ੍ਹਾਂ ਵਿਰੁੱਧ ਕਾਰਵਾਈ ਲਈ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਰਿਪੋਰਟ ਭੇਜੀ ਜਾਵੇਗੀ।
ਪਿਛਲੀ ਖ਼ਬਰ ਬੂਥ ਕਮੇਟੀਆਂ ਬਣਾਉਣ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤੀ ਨਾਲ ਅੱਗੇ ਵਧ ਰਿਹਾ-ਗੁਰੂ, ਚਨਾਰਥਲ ਅਗਲੀ ਖ਼ਬਰ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਵਾ ਵਿਖੇ ਇਤਿਹਾਸਿਕ ਬੋਰਡ ਲਿਖਣ ਦੀ ਸੇਵਾ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।