07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੰਜਾਬ ਕਾਂਗਰਸ ’ਚ ਬਣੀਆਂ ਦੂਰੀਆਂ ਨੂੰ ਖ਼ਤਮ ਕਰਨ ਲਈ ਸਾਲਸ ਬਣ ਕੇ ਅੱਗੇ ਆਉਣ ਲਈ ਤਿਆਰ ਹੋਏ ਇਤਿਹਾਸਕਾਰ- ਭਗਤ ਸਿੰਘ ਸਰੋਆ

ਅਜੀਤ ਡੈਸਕ 31-07-2026
ਖਮਾਣੋਂ, 30 ਜੁਲਾਈ (ਮਨਮੋਹਣ ਸਿੰਘ ਕਲੇਰ)-ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਉੱਘੇ ਇਤਿਹਾਸਕਾਰ ਭਗਤ ਸਿੰਘ ਸਰੋਆ ਨੇ ਸਲਾਹ ਦਿੱਤੀ ਹੈ ਕਿ ਜੇਕਰ ਪੰਜਾਬ ਕਾਂਗਰਸ ਦੇ ਆਗੂ ਜਿਨ੍ਹਾਂ ਵਿਚ ਚੰਨੀ, ਬਾਜਵਾ, ਬੜਿੰਗ ਤੇ ਰੰਧਾਵਾ ਨੂੰ ਇੱਕ ਮੰਚ ਤੇ ਇਕੱਠੇ ਕਰਨ ਲਈ ਇਨ੍ਹਾਂ ਵਿਚਕਾਰ ਬਣੀਆਂ ਦੂਰੀਆਂ ਨੂੰ ਖ਼ਤਮ ਕਰਨ ਲਈ ਭੁਪੇਸ਼ ਬਘੇਲ ਸਹਿਮਤ ਹਨ ਤਾਂ ਉਹ ਇਕ ਸਾਲਸ ਬਣ ਕੇ ਅੱਗੇ ਆਉਣ ਲਈ ਤਿਆਰ ਹਨ। ਜਾਰੀ ਪ੍ਰੈੱਸ ਬਿਆਨ ’ਚ ਉਨ੍ਹਾਂ ਕਿਹਾ ਕਿ ਜੇਕਰ ਉਕਤ ਆਗੂ ਸ਼ਾਂਤ ਮਨ ਨਾਲ ਅੱਧੇ ਕੁ ਘੰਟੇ ਦਾ ਸਮਾਂ ਕੱਢਣ ਤਾਂ ਇਨ੍ਹਾਂ ਦਾ ਕਾਟੋ ਕਲੇਸ਼ ਖ਼ਤਮ ਕਰਨ ਅਤੇ ਪੰਜਾਬ ਤੇ ਪੰਜਾਬੀ ਦੇ ਭਲੇ ਲਈ ਉਹ ਅੱਗੇ ਆ ਸਕਦੇ ਹਨ। ਸਰੋਆਂ ਨੇ ਉਕਤ ਆਗੂਆਂ ਨੂੰ ਮਸ਼ਵਰਾ ਦਿੰਦੇ ਹੋਏ ਕਿਹਾ ਕਿ ਵੱਡੀ ਚੀਜ਼ ਪ੍ਰਾਪਤ ਕਰਨ ਲਈ ਛੋਟੀਆਂ ਚੀਜ਼ਾਂ ਦਾ ਤਿਆਗ ਕਰਨਾ ਹੀ ਪੈਂਦਾ ਹੈ।
ਪਿਛਲੀ ਖ਼ਬਰ ਸੰਤ ਬਾਬਾ ਬਲਵੀਰ ਸਿੰਘ ਧਿਆਨੂੰ ਮਾਜਰੇ ਵਾਲੇ ਸੱਚਖੰਡ ਪਿਆਨਾ ਕਰ ਗਏ ਅਗਲੀ ਖ਼ਬਰ ਸੁਰਜੀਤ ਸਿੰਘ ਧੀਰਪੁਰ ਨੂੰ ਸੇਵਾ ਮੁਕਤੀ ’ਤੇ ਡਰਾਈਵਰ ਯੂਨੀਅਨ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।