02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਫ਼ਾਈ ਸੇਵਕ ਕਾਕਾ ਸਿੰਘ ਨੂੰ ਸੇਵਾ-ਮੁਕਤੀ ’ਤੇ ਨਗਰ ਕੌਂਸਲ ਦਫ਼ਤਰ ਵਲੋਂ ਨਿੱਘੀ ਵਿਦਾਇਗੀ

ਅਜੀਤ ਡੈਸਕ 01-08-2026
ਬਸੀ ਪਠਾਣਾਂ, 31 ਜੁਲਾਈ (ਰਾਜਿੰਦਰ ਸ਼ਰਮਾ)-ਨਗਰ ਕੌਂਸਲ ਬਸੀ ਪਠਾਣਾਂ ਵਿਖੇ ਲੰਮੇਂ ਸਮੇਂ ਤੱਕ ਇਮਾਨਦਾਰੀ ਤੇ ਮਿਹਨਤ ਨਾਲ ਸੇਵਾ ਨਿਭਾਉਣ ਵਾਲੇ ਸਫ਼ਾਈ ਸੇਵਕ ਕਾਕਾ ਸਿੰਘ ਦੀ ਸੇਵਾਮੁਕਤੀ ’ਤੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਕਰਵਾਇਆ, ਜਿਸ ਵਿਚ ਨਗਰ ਕੌਂਸਲ ਦੀ ਮੀਤ ਪ੍ਰਧਾਨ ਬਿੰਦੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ਜਿਨ੍ਹਾਂ ਨੇ ਸਫ਼ਾਈ ਸੇਵਕ ਕਾਕਾ ਸਿੰਘ ਨੂੰ ਨਗਰ ਕੌਂਸਲ ਵਲੋਂ ਚੈੱਕ ਭੇਟ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਸਾਥੀ ਸਫ਼ਾਈ ਸੇਵਕਾਂ ’ਚ ਸ਼ਾਮਿਲ ਯੂਨੀਅਨ ਦੇ ਚੇਅਰਮੈਨ ਸੰਜੀਵ ਕੁਮਾਰ, ਪ੍ਰਧਾਨ ਦੇਸਰਾਜ, ਸੀਨੀਅਰ ਮੀਤ ਪ੍ਰਧਾਨ ਕਾਸ਼ੀ ਰਾਮ ਤੇ ਸਮਾਜ ਸੇਵਕ ਰਾਜੀਵ ਵਾਲਮੀਕਿ ਨੇ ਕਾਕਾ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਮੀਤ ਪ੍ਰਧਾਨ ਬਿੰਦੂ ਤੇ ਰਾਜੀਵ ਵਾਲਮੀਕਿ ਨੇ ਕਿਹਾ ਕਿ ਕਾਕਾ ਸਿੰਘ ਨੇ ਆਪਣੀ ਨੌਕਰੀ ਦੌਰਾਨ ਪੂਰੀ ਲਗਨ, ਇਮਾਨਦਾਰੀ ਤੇ ਫ਼ਰਜ਼ ਨਿਭਾਉਣ ਦੀ ਭਾਵਨਾ ਨਾਲ ਸੇਵਾ ਕੀਤੀ, ਜੋ ਹੋਰਨਾਂ ਕਰਮਚਾਰੀਆਂ ਲਈ ਪ੍ਰੇਰਣਾ ਹੈ ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਕਾਕਾ ਸਿੰਘ ਨੇ ਨਗਰ ਕੌਂਸਲ ਦੇ ਕਲਰਕ ਮਨਜੀਤ ਸਿੰਘ ਸਮੇਤ ਹੋਰਨਾਂ ਅਧਿਕਾਰੀਆਂ ਅਤੇ ਸਾਥੀ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਮਿਲੇ ਸਹਿਯੋਗ ਤੇ ਪਿਆਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਇਸ ਮੌਕੇ ਕਲਰਕ ਮਨਜੀਤ ਸਿੰਘ, ਸਫ਼ਾਈ ਸੇਵਕ ਯੂਨੀਅਨ ਦੇ ਮੀਤ ਪ੍ਰਧਾਨ ਲਖਵਿੰਦਰ ਸਿੰਘ, ਪ੍ਰੈੱਸ ਸਕੱਤਰ ਕਿਰਨ ਕੁਮਾਰ, ਮੁੱਖ ਸਲਾਹਕਾਰ ਜਗਪਾਲ ਸਿੰਘ, ਸਲਾਹਕਾਰ ਮੋਹਨ ਲਾਲ, ਖ਼ਜ਼ਾਨਚੀ ਰਜੇਸ਼ ਕੁਮਾਰ, ਜਸਪ੍ਰੀਤ ਸਿੰਘ, ਕਰਤਾਰ ਸਿੰਘ, ਸ਼ੀਤਲ ਕੁਮਾਰ, ਚੰਦਰ ਸ਼ੇਖਰ, ਸਕੱਤਰ ਤ੍ਰਿਪਤਾ, ਜਥੇਬੰਦਕ ਸਕੱਤਰ ਕੈਲਾਸ਼ੋ, ਸੋਨੂੰ ਰਾਣੀ, ਨਿਸ਼ਾ ਰਾਣੀ, ਰਾਣੀ ਗੁਰਦੇਵ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਸਫ਼ਾਈ ਸੇਵਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਵਾਏ ਜਾਣਗੇ-ਬਾਬਾ ਪਰਮਜੀਤ ਸਿੰਘ ਅਗਲੀ ਖ਼ਬਰ ਦਸਤਾਵੇਜ਼ੀ ਫ਼ਿਲਮ ਰਾਹੀਂ ਗੁਰੂ ਰਵਿਦਾਸ ਜੀ ਦੇ ਸਮਾਜਿਕ ਸੰਦੇਸ਼ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ-ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।