02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਗਲੋਬਲ ਵਾਰਮਿੰਗ ਦੇ ਖਤਰੇ ਤੋਂ ਬਚਣ ਲਈ ਬੂਟੇ ਲਗਾਉਣਾ ਜ਼ਰੂਰੀ-ਮੋਹਨ ਸਿੰਘ ਸਿੱਧੂ

ਅਜੀਤ ਡੈਸਕ 01-08-2026
ਪਾਤੜਾਂ, 31 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਰੱਸਟ ਹਾਮਝੇੜੀ ਵਲੋਂ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਧਿਆਨ ਵਿਚ ਰੱਖਦੇ ਹੋਏ ਵਣ ਮਹਾਂਉਤਸਵ ਮਨਾਇਆ ਗਿਆ। ਪ੍ਰਿੰਸੀਪਲ ਗੁਰਤੇਜ ਸਿੰਘ ਦੀ ਅਗਵਾਈ ਵਿਚ ਸਕੂਲ ਦੇ ਖੇਡ ਗਰਾਊਂਡ ਵਿਚ ਬੂਟੇ ਲਗਾਏ ਗਏ। ਬੂਟੇ ਲਗਾਉਣ ਮਗਰੋਂ ਟਰੱਸਟ ਦੇ ਪ੍ਰਧਾਨ ਸਾਬਕਾ ਸਰਪੰਚ ਮੋਹਨ ਸਿੰਘ ਸਿੱਧੂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਜਦੋਂ ਹਰ ਪਾਸੇ ਪ੍ਰਦੂਸ਼ਣ ਵੱਧ ਰਿਹਾ ਹੈ, ਉਸ ਸਮੇਂ ਦਰਖਤ ਹੀ ਇਕ ਅਜਿਹਾ ਸਾਧਨ ਹਨ ਜੋ ਮਨੁੱਖਤਾ ਨੂੰ ਬਚਾਉਣ ਵਿਚ ਸਭ ਤੋਂ ਵੱਡਾ ਸਹਾਈ ਹੋ ਰਹੇ ਹਨ। ਗਲੋਬਲ ਵਾਰਨਿੰਗ ਦਾ ਵੱਧਦੇ ਖਤਰੇ ਕਰਕੇ ਹਰ ਸਾਲ ਤਾਪਮਾਨ ਵਿਚ ਭਾਰੀ ਵਾਧਾ ਹੋ ਰਿਹਾ ਹੈ ਜਿਸ ਤੋਂ ਬਚਣ ਲਈ ਸਾਨੂੰ ਸਭ ਨੂੰ ਬੂਟੇ ਲਗਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰੀ ਵਿਭਾਗ ਤੇ ਸਮਾਜ ਸੇਵੀ ਸੰਸਥਾਵਾਂ ਵੱਡੇ ਪੱਧਰ ’ਤੇ ਰੁੱਖ ਲਗਾ ਰਹੀਆਂ ਹਨ ਪਰ ਸਭ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਸਕੂਲ ਪ੍ਰਿੰਸੀਪਲ ਗੁਰਤੇਜ ਸਿੰਘ ਨੇ ਆਏ ਮਹਿਮਾਨਾਂ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਹਰਚਰਨ ਸਿੰਘ ਸਿੱਧੂ, ਟਰੱਸਟ ਦੇ ਸਕੱਤਰ ਭੁਪਿੰਦਰਜੀਤ ਮੌਲਵੀਵਾਲਾ, ਕੇਵਲ ਕ੍ਰਿਸ਼ਨ ਭੋਲਾ, ਕਾਮਰੇਡ ਮੱਖਣ ਸਿੰਘ, ਖਜਾਨਚੀ ਬਲਰਾਮ ਸਿੰਘ ਧੌਂਸਾ, ਕਰਨੈਲ ਸਿੰਘ, ਬਲਜਿੰਦਰ ਸਿੰਘ ਸਿੱਧੂ, ਬਾਬੂ ਕੇਵਲ ਕ੍ਰਿਸ਼ਨ ਸਿੰਗਲਾ, ਅਜੀਤ ਸਿੰਘ ਹਰਿਆਊ, ਬਾਬਾ ਭੋਲਾ ਸਿੰਘ ਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਸਮਾਣਾ ਦੇ ਆਮ ਇਜਲਾਸ ਵਲੋਂ ਬਾਰ ਦਾ ਸੰਵਿਧਾਨ ਪਾਸ ਅਗਲੀ ਖ਼ਬਰ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਵਾਏ ਜਾਣਗੇ-ਬਾਬਾ ਪਰਮਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।