02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਸੋਨੇ, ਚਾਂਦੀ ਤੇ ਡਾਇਮੰਡ ਦੇ ਗਹਿਣੇ ਚੋਰੀ ਦੇੇ ਮਾਮਲੇ ਦੀ ਗੁੱਥੀ ਸੁਲਝਾਈ

ਫ਼ਤਹਿਗੜ੍ਹ ਸਾਹਿਬ, 1 ਅਗਸਤ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਪਿਛਲੇ ਦਿਨੀਂ ਪ੍ਰੋਫੈਸਰ ਕਾਲੋਨੀ ਸਰਹਿੰਦ ਮੰਡੀ ਸਥਿਤ ਇਕ ਘਰ ’ਚੋਂ ਸੋਨੇ, ਚਾਂਦੀ ਤੇ ਡਾਇਮੰਡ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸੰਬੰਧੀ ਡੀ.

ਡੀ.ਐਸ.ਪੀ. ਕੁਲਵੀਰ ਸਿੰਘ ਪ੍ਰੈੱਸ ਕਾਨਫ਼ਰੰਸ ਦੌਰਾਨ ਚੋਰੀ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। (ਹੇਠਾਂ) ਗ੍ਰਿਫ਼ਤਾਰ ਕੀਤੀ ਔਰਤ ਪੁਲਿਸ ਦੀ ਹਿਰਾਸਤ ਵਿਚ ਦਿਖਾਈ ਦਿੰਦੀ ਹੋਈ। ਤਸਵੀਰਾਂ: ਕਰਨ 02-08-2026
ਫ਼ਤਹਿਗੜ੍ਹ ਸਾਹਿਬ, 1 ਅਗਸਤ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਪਿਛਲੇ ਦਿਨੀਂ ਪ੍ਰੋਫੈਸਰ ਕਾਲੋਨੀ ਸਰਹਿੰਦ ਮੰਡੀ ਸਥਿਤ ਇਕ ਘਰ ’ਚੋਂ ਸੋਨੇ, ਚਾਂਦੀ ਤੇ ਡਾਇਮੰਡ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸੰਬੰਧੀ ਡੀ. ਐਸ. ਪੀ. ਫ਼ਤਹਿਗੜ੍ਹ ਸਾਹਿਬ ਕੁਲਵੀਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸ਼ਿਕਾਇਤਕਰਤਾ ਅੰਕਿਤ ਸੂਦ ਵਾਸੀ ਪ੍ਰੋਫ਼ੈਸਰ ਕਾਲੋਨੀ ਸਰਹਿੰਦ ਮੰਡੀ ਨੇ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਕੋਲ ਆਪਣੇ ਘਰ ਵਿਚੋਂ ਸੋਨੇ, ਚਾਂਦੀ ਤੇ ਡਾਇਮੰਡ ਦੇ ਗਹਿਣੇ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਸੰਬੰਧੀ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਪੁਲਿਸ ਚੌਕੀ ਸਰਹਿੰਦ ਮੰਡੀ ਦੇ ਇੰਚਾਰਜ ਸਹਾਇਕ ਥਾਣੇਦਾਰ ਜਗਦੀਪ ਸਿੰਘ ਨੂੰ ਸੌਂਪੀ। ਇੰਚਾਰਜ ਸਹਾਇਕ ਥਾਣੇਦਾਰ ਜਗਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਇਸ ਸੰਬੰਧੀ ਕਾਰਵਾਈ ਕਰਦਿਆਂ ਉਕਤ ਘਰ ਵਿਚ ਪਿਛਲੇ 8 ਕੁ ਮਹੀਨਿਆਂ ਤੋਂ ਕੰਮ ਕਰਨ ਵਾਲੀ ਇਕ ਔਰਤ ਨੂੰ ਹਿਰਾਸਤ ਵਿਚ ਲੈ ਕੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਪਾਸੋਂ ਮਾਲਕ ਦੇ ਘਰ ਵਿਚੋਂ ਚੋਰੀ ਕੀਤੇ ਸੋਨੇ, ਚਾਂਦੀ ਤੇ ਡਾਇਮੰਡ ਦੇ ਗਹਿਣੇ ਬਰਾਮਦ ਹੋਏ। ਡੀ. ਐੱਸ. ਪੀ. ਕੁਲਬੀਰ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੀ ਮਹਿਲਾ ਪਾਸੋਂ 2 ਲੇਡੀਜ਼ ਸੋਨੇ ਦੀਆਂ ਚੂੜੀਆਂ, 1 ਡਾਇਮੰਡ (ਹੀਰੇ) ਦੀ ਰਿੰਗ, 1 ਜੋੜਾ ਸੋਨੇ ਦੇ ਟੋਪਸ, 1 ਸਿੰਗਲ ਸੋਨੇ ਦਾ ਟੋਪਸ, ਸੋਨੇ ਦੀ ਲੇਡੀਜ਼ ਅਤੇ ਜੈਂਟਸ ਚੇਨੀ, 1 ਲੇਡੀਜ਼ ਚਾਂਦੀ ਦੀ ਚੂੜੀ ਬਰਾਮਦ ਕਰ ਲਏ ਗਏ ਹਨ, ਜਿਨ੍ਹਾਂ ਦੀ ਕੀਮਤ 14-15 ਲੱਖ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਔਰਤ ਨੂੰ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ, ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਸਹਾਇਕ ਥਾਣੇਦਾਰ ਜਗਦੀਪ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਾ ਵੈੱਲਫੇਅਰ ਫਾਊਂਡੇਸ਼ਨ ਨੇ ਝਾਮਪੁਰ ਵਿਖੇ ‘ਲੋਕ ਮਿਲਣੀ’ ਦੌਰਾਨ ਲੋਕਾਂ ਨੂੰ ਵੰਡੇ 10 ਲੱਖ ਰੁਪਏ ਵਾਲੇ ‘ਮੁੱਖ ਮੰਤਰੀ... ਅਗਲੀ ਖ਼ਬਰ ਅਮਰੀਕਾ ਭੇਜਣ ਦੇ ਨਾਂਅ ’ਤੇ ਪੰਜ ਲੱਖ ਹੜੱਪੇ, ਮਾਮਲਾ ਦਰਜ ਨਾ ਮੋੜਿਆ ਪਾਸਪੋਰਟ ਨਾ ਮੋੜੇ ਪੈਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।