03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਖੇਤਾਂ ਚੋਂ ਮਿਲੀ ਅਣਪਛਾਤੇ ਬਜ਼ੁਰਗ ਦੀ ਲਾਸ਼

ਸੰਘੋਲ, 2 ਅਗਸਤ (ਪਰਮਵੀਰ ਸਿੰਘ ਧਨੋਆ)-ਪਿੰਡ ਹਰਗਣਾ ਵਿਖੇ ਝੋਨੇ ਦੇ ਖੇਤ ’ਚੋਂ ਅਣਪਛਾਤੇ ਬਜ਼ੁਰਗ ਦੀ ਲਾਸ਼ ਬਰਾਮਦ ਹੋਈ ਹੈ। ਕਿਸਾਨ ਨੇ ਖੇਤ ’ਚ ਲਾਸ਼ ਵੇਖ ਪੁਲਿਸ ਨੂੰ ਸੂਚਿਤ ਕੀਤਾ।

ਅਜੀਤ ਡੈਸਕ 03-08-2026
ਸੰਘੋਲ, 2 ਅਗਸਤ (ਪਰਮਵੀਰ ਸਿੰਘ ਧਨੋਆ)-ਪਿੰਡ ਹਰਗਣਾ ਵਿਖੇ ਝੋਨੇ ਦੇ ਖੇਤ ’ਚੋਂ ਅਣਪਛਾਤੇ ਬਜ਼ੁਰਗ ਦੀ ਲਾਸ਼ ਬਰਾਮਦ ਹੋਈ ਹੈ। ਕਿਸਾਨ ਨੇ ਖੇਤ ’ਚ ਲਾਸ਼ ਵੇਖ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਸੰਬੰਧਿਤ ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਕਬਜ਼ੇ ’ਚ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਇਹ ਲਾਸ਼ ਕਰੀਬ 65 ਸਾਲਾ ਵਿਅਕਤੀ ਦੀ ਹੈ, ਜਿਸ ਨੂੰ ਪਛਾਣ ਲਈ ਸਰਕਾਰੀ ਸਿਹਤ ਕੇਂਦਰ ਖਮਾਣੋਂ ਦੀ ਮੋਰਚਰੀ ’ਚ ਰੱਖ ਕੇ ਮੁੱਢਲੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਮੌਤ ਦੇ ਕਾਰਨ ਸਪੱਸ਼ਟ ਹੋਣਗੇ।
ਪਿਛਲੀ ਖ਼ਬਰ ਭਾਰਤ ਚੋਣ ਕਮਿਸ਼ਨ ਵਲੋਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ’ਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਨੂੰ ਪ੍ਰਵਾਨਗੀ, ਕੁਲ ਪੋਲਿੰਗ... ਅਗਲੀ ਖ਼ਬਰ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਨਾਲ ਨੌਜਵਾਨ ਜ਼ਖ਼ਮੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਅਸਲ੍ਹਾ ਐ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।