ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਿਚ ਓਰੀਐਂਟੇਸ਼ਨ ਪ੍ਰੋਗਰਾਮ
ਦੂਜੇ ਦਿਨ ਵਿਗਿਆਨ ਤੇ ਤਕਨਾਲੋਜੀ ਵਿਸ਼ਿਆਂ ’ਤੇ ਹੋਇਆ ਸੈਸ਼ਨ
ਫ਼ਤਹਿਗੜ੍ਹ ਸਾਹਿਬ, 3 ਅਗਸਤ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ 2026 ਬੈਚ ਦੇ ਨਵੇਂ ਵਿਦਿਆਰਥੀਆਂ ਲਈ ਆਯੋਜਿਤ ਓਰੀਐਂਟੇਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਸੈਸ਼ਨਾਂ ਦੌਰਾਨ ਵੱਖ-ਵੱਖ ਅਕਾਦਮਿਕ ਤੇ ਪ੍ਰੇਰਨਾਦਾਇਕ ਵਿਸ਼ਿਆਂ ’ਤੇ ਲੈਕਚਰ ਕਰਵਾਏ ਗਏ। ਸੈਸ਼ਨ ਦੀ ਸ਼ੁਰੂਆਤ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੀ ਪ੍ਰੋਫੈਸਰ ਰੁਪਿੰਦਰ ਕੌਰ ਸੈਣੀ ਦੇ ਲੈਕਚਰ ਨਾਲ ਹੋਈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਦੇ ਖੇਤਰ ਵਿਚ ਉਪਲਬਧ ਮੌਕਿਆਂ ਤੇ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ।
ਬ
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਪਤਵੰਤਿਆਂ ਸਨਮਾਨ ਕਰਦੇ ਹੋਏ ਅਤੇ ਹਾਜ਼ਰੀਨ। ਅਜੀਤ ਤਸਵੀਰਾਂ
04-08-2026
ਫ਼ਤਹਿਗੜ੍ਹ ਸਾਹਿਬ, 3 ਅਗਸਤ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ 2026 ਬੈਚ ਦੇ ਨਵੇਂ ਵਿਦਿਆਰਥੀਆਂ ਲਈ ਆਯੋਜਿਤ ਓਰੀਐਂਟੇਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਸੈਸ਼ਨਾਂ ਦੌਰਾਨ ਵੱਖ-ਵੱਖ ਅਕਾਦਮਿਕ ਤੇ ਪ੍ਰੇਰਨਾਦਾਇਕ ਵਿਸ਼ਿਆਂ ’ਤੇ ਲੈਕਚਰ ਕਰਵਾਏ ਗਏ। ਸੈਸ਼ਨ ਦੀ ਸ਼ੁਰੂਆਤ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੀ ਪ੍ਰੋਫੈਸਰ ਰੁਪਿੰਦਰ ਕੌਰ ਸੈਣੀ ਦੇ ਲੈਕਚਰ ਨਾਲ ਹੋਈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਦੇ ਖੇਤਰ ਵਿਚ ਉਪਲਬਧ ਮੌਕਿਆਂ ਤੇ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ। ਉਪਰੰਤ ਡੀਨ ਪ੍ਰੀਖਿਆਵਾਂ ਡਾ. ਅਮਨਦੀਪ ਸਿੰਘ ਨੇ ਪ੍ਰੀਖਿਆ ਪ੍ਰਣਾਲੀ, ਅਕਾਦਮਿਕ ਨਿਯਮਾਂ ਤੇ ਵਿਦਿਆਰਥੀਆਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਫਿਜ਼ਿਕਸ ਦੇ ਪ੍ਰੋਫੈਸਰ ਡਾ. ਜਸਵਿੰਦਰ ਸਿੰਘ ਨੇ ‘ਬ੍ਰਹਿਮੰਡ ਦੀਆਂ ਵਿਗਿਆਨਕ ਖੋਜਾਂ’ ਵਿਸ਼ੇ ’ਤੇ ਬਹੁਤ ਹੀ ਦਿਲਚਸਪ ਤੇ ਗਿਆਨ ਵਰਧਕ ਲੈਕਚਰ ਦਿੱਤਾ। ਉਨ੍ਹਾਂ ਨੇ ਬ੍ਰਹਿਮੰਡ ਨਾਲ ਸੰਬੰਧਿਤ ਵਿਗਿਆਨਕ ਤੱਥਾਂ ਨੂੰ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਇਆ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਸ ਸੈਸ਼ਨ ਵਿਚ ਭਾਗ ਲਿਆ ਅਤੇ ਆਪਣੇ ਸਵਾਲਾਂ ਦੇ ਸੰਤੁਸ਼ਟੀਜਨਕ ਜਵਾਬ ਪ੍ਰਾਪਤ ਕੀਤੇ। ਸ਼ਾਮ ਦੇ ਸੈਸ਼ਨ ਵਿਚ ਇਲੈਕਟ੍ਰੀਕਲ ਵਿਭਾਗ ਦੀ ਪ੍ਰੋਫੈਸਰ ਰਜਨੀ ਬਾਲਾ ਨੇ ਵਿਦਿਆਰਥੀਆਂ ਨੂੰ ਵਿਭਾਗ ਦੀਆਂ ਗਤੀਵਿਧੀਆਂ ਅਤੇ ਪ੍ਰਯੋਗਸ਼ਾਲਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪ੍ਰੋਫੈਸਰ ਅਮਨਜੋਤ ਕੌਰ ਨੇ ਏ.ਆਈ. ਦੇ ਲਾਭਾਂ ਦੇ ਨਾਲ-ਨਾਲ ਇਸ ਨਾਲ ਜੁੜੀਆਂ ਚੁਨੌਤੀਆਂ ਅਤੇ ਨੈਤਿਕ ਪੱਖਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਐਮ. ਬੀ. ਏ. ਵਿਭਾਗ ਵਲੋਂ ਉਦਯੋਗਪਤੀ ਰਤਨ ਟਾਟਾ ਜੀ ਦੇ ਜੀਵਨ ’ਤੇ ਆਧਾਰਿਤ ਪ੍ਰੇਰਣਾਦਾਇਕ ਫ਼ਿਲਮ ਦਿਖਾਈ ਗਈ। ਉਪਰੰਤ ਵਿਦਿਆਰਥੀਆਂ ਨਾਲ ਪ੍ਰਸ਼ਨ-ਉੱਤਰ ਤੇ ਵਿਚਾਰ-ਵਟਾਂਦਰੇ ਦਾ ਸੈਸ਼ਨ ਵੀ ਕਰਵਾਇਆ। ਪ੍ਰੋਗਰਾਮ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਗਿਆਨ ਵਰਧਕ ਸੈਸ਼ਨਾਂ ਤੋਂ ਪੇ੍ਰਨਾ ਲੈ ਕੇ ਆਪਣੇ ਅਕਾਦਮਿਕ ਜੀਵਨ ਵਿਚ ਉੱਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।