08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪੈਰਾ ਉਲੰਪਿਕ ਸੋਨ ਤਗਮਾ ਜੇਤੂ ਨਿਤਿਨ ਇੰਸਾਂ ਦਾ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਵਲੋਂ ਸਨਮਾਨ

ਮੰਡੀ ਗੋਬਿੰਦਗੜ੍ਹ, 7 ਅਗਸਤ (ਰਾਜੇਸ਼ ਸ਼ਰਮਾ)-ਸਥਾਨਕ ਸ਼ਾਂਤੀ ਨਗਰ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਪੈਰਾ ਉਲੰਪਿਕ ਵਿਚ ਸੋਨ ਤਗਮਾ ਜਿੱਤ ਕੇ ਦੇਸ਼ ਤੇ ਇਲਾਕੇ ਦਾ ਮਾਣ ਵਧਾਉਣ ਵਾਲੇ ਨਿਤਿਨ ਇੰਸਾਂ ਨੂੰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵਲੋ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਨਿਤਿਨ ਇੰਸਾਂ ਨੂੰ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕਰਦਿਆਂ ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।

ਪੈਰਾ ਉਲੰਪਿਕ ਵਿਚ ਸੋਨ ਤਗਮਾ ਜਿੱਤਣ ਵਾਲੇ ਨਿਤਿਨ ਇੰਸਾਂ ਨੂੰ ਸਨਮਾਨਿਤ ਕਰਦੇ ਹੋਏ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨਾਲ ਨਿਤਿਨ ਦੇ ਪਿਤਾ ਦੌਲਤ ਰਾਮ ਰਾਜੂ ਅਤੇ ਹੋਰ। ਅਜੀਤ ਤਸਵੀਰਾਂ 08-08-2026
ਮੰਡੀ ਗੋਬਿੰਦਗੜ੍ਹ, 7 ਅਗਸਤ (ਰਾਜੇਸ਼ ਸ਼ਰਮਾ)-ਸਥਾਨਕ ਸ਼ਾਂਤੀ ਨਗਰ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਪੈਰਾ ਉਲੰਪਿਕ ਵਿਚ ਸੋਨ ਤਗਮਾ ਜਿੱਤ ਕੇ ਦੇਸ਼ ਤੇ ਇਲਾਕੇ ਦਾ ਮਾਣ ਵਧਾਉਣ ਵਾਲੇ ਨਿਤਿਨ ਇੰਸਾਂ ਨੂੰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵਲੋ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਨਿਤਿਨ ਇੰਸਾਂ ਨੂੰ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕਰਦਿਆਂ ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਨਿਤਿਨ ਦੇ ਪਿਤਾ ਦੌਲਤ ਰਾਮ ਰਾਜੂ ਨੂੰ ਵੀ ਪੁੱਤਰ ਦੀ ਸਫਲਤਾ ’ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਜਿਥੇ ਅੱਜ ਦਾ ਨੌਜਵਾਨ ਵਰਗ ਨਸ਼ਿਆਂ ਦੀ ਦਲ-ਦਲ ਵੱਲ ਧੱਕਿਆ ਜਾ ਰਿਹਾ ਹੈ, ਉਥੇ ਨਿਤਿਨ ਵਰਗੇ ਹੋਣਹਾਰ ਖਿਡਾਰੀ ਸਮਾਜ ਲਈ ਪੇ੍ਰਨਾ ਸਰੋਤ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਨਿਤਿਨ ਨੇ ਆਪਣੀ ਸਰੀਰਕ ਅਸਮਰਥਾ ਨੂੰ ਕਮਜ਼ੋਰੀ ਨਹੀਂ, ਸਗੋਂ ਆਪਣੀ ਤਾਕਤ ਬਣਾਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਤੇ ਅਨੇਕਾਂ ਨੌਜਵਾਨਾਂ ਲਈ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੇ ਉਹ ਖ਼ੁਦ ਹਰ ਸਮੇਂ ਨਿਤਿਨ ਦੇ ਨਾਲ ਖੜ੍ਹੇ ਹਨ ਅਤੇ ਭਵਿੱਖ ਵਿਚ ਜੇਕਰ ਕਿਸੇ ਵੀ ਤਰ੍ਹਾਂ ਦੀ ਲੋੜ ਪਈ ਤਾਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵਲੋਂ ਕੀਤੇ ਜਾ ਰਹੇ ਵੱਖ-ਵੱਖ ਮਾਨਵਤਾ ਭਲਾਈ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਸਮਾਗਮ ਵਿਚ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਇੰਸਾਂ ਮੇਵਾ ਸਿੰਘ, ਪਰਦੀਪ, ਹਰਫੂਲ ਸਿੰਘ, ਪੁਸ਼ਪਿੰਦਰ ਪਾਲ, ਜਗਜੀਵਨ ਟੰਡਨ, ਯੋਗੇਸ਼, ਸੁਰਿੰਦਰ ਕੁਮਾਰ, ਸੁਸ਼ੀਲ, ਸੰਦੀਪ, ਰਾਜੇਸ਼, ਵਿਪਨ, ਰਵੀ, ਗੋਪਾਲ, ਮੋਹਨ ਲਾਲ, ਅੰਮ੍ਰਿਤ ਸਿੰਘ, ਮਨੋਜ, ਆਈ.ਟੀ. ਵਿੰਗ ਦੇ ਸੂਬਾ ਮੈਂਬਰ ਅਜੈ, ਜ਼ਿਲ੍ਹਾ ਮੈਂਬਰ ਸਾਹਿਲ ਗੁਪਤਾ, ਜਗਸੀਰ, ਸਾਹਿਲ, ਗੁਰਬਿੰਦਰ, ਕੇਸ਼ਵ, ਕੁਨਾਲ ਕੁਮਾਰ, ਜਿੰਮੀ ਦੀਕਸ਼ਿਤ, ਪ੍ਰਵੀਨ ਕੁਮਾਰ ਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਵਿਚ ਬਾਜ਼ੀਗਰ ਭਾਈਚਾਰੇ ਦੀ ਇਕੱਤਰਤਾ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਪੋਲਾ ਵਿਖੇ ਮਦਰ ਵਰਕਸ਼ਾਪ ਤੇ ਤੀਆਂ ਦਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।