09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਜੱਲੋਵਾਲ ਵਿਖੇ ਬਜ਼ੁਰਗਾਂ ਨੂੰ ਸਹਾਇਤਾ ਉਪਕਰਨਾਂ ਦਾ ਸੇਵਾ ਕੈਂਪ ਲਗਾਇਆ

ਖਮਾਣੋਂ, 8 ਅਗਸਤ (ਮਨਮੋਹਣ ਸਿੰਘ ਕਲੇਰ)-ਮਨੁੱਖੀ ਅਧਿਕਾਰ ਮੰਚ ਦੇ ਸਹਿਯੋਗ ਨਾਲ ਬਜ਼ੁਰਗਾਂ ਲਈ ਸਹਾਇਕ ਉਪਕਰਨ ਵੰਡ ਕੈਂਪ ਪਿੰਡ ਜੱਲੋਵਾਲ ਵਿਖੇ ਹਰਭਜਨ ਸਿੰਘ ਜੱਲੋਵਾਲ ਕੌਮੀ ਸਕੱਤਰ ਦੀ ਪ੍ਰਧਾਨਗੀ ਹੇਠ ਲਗਾਇਆ, ਜਿਸ ਵਿਚ ਮਨਜਿੰਦਰ ਸਿੰਘ ਰੋਮੀ ਸੂਬਾ ਪ੍ਰਧਾਨ ਐਨ. ਜੀ.

ਅਜੀਤ ਡੈਸਕ 09-08-2026
ਖਮਾਣੋਂ, 8 ਅਗਸਤ (ਮਨਮੋਹਣ ਸਿੰਘ ਕਲੇਰ)-ਮਨੁੱਖੀ ਅਧਿਕਾਰ ਮੰਚ ਦੇ ਸਹਿਯੋਗ ਨਾਲ ਬਜ਼ੁਰਗਾਂ ਲਈ ਸਹਾਇਕ ਉਪਕਰਨ ਵੰਡ ਕੈਂਪ ਪਿੰਡ ਜੱਲੋਵਾਲ ਵਿਖੇ ਹਰਭਜਨ ਸਿੰਘ ਜੱਲੋਵਾਲ ਕੌਮੀ ਸਕੱਤਰ ਦੀ ਪ੍ਰਧਾਨਗੀ ਹੇਠ ਲਗਾਇਆ, ਜਿਸ ਵਿਚ ਮਨਜਿੰਦਰ ਸਿੰਘ ਰੋਮੀ ਸੂਬਾ ਪ੍ਰਧਾਨ ਐਨ. ਜੀ. ਓ. ਸੈੱਲ ਭਾਜਪਾ, ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਪਹੁੰਚੇ। ਭਾਰਤ ਸਰਕਾਰ ਦੀ ਐਡਿਪ ਤੇ ਰਾਸ਼ਟਰੀ ਵਿਯੋਗਸ਼੍ਰੀ ਦੀ ਯੋਜਨਾ ਦੇ ਅਧੀਨ ਸਹਾਇਕ ਉਪਕਰਨਾਂ ਦੀ ਮੁਫ਼ਤ ਸੇਵਾ ਭਾਰਤੀ ਕਿਰਤਰਮ ਅੰਗ ਨਿਰਮਾਣ ਨਿਗਮ (ਐਲੀਮਕੋ) ਵਲੋਂ ਵਿਸ਼ਾਲ ਕੈਂਪ ਰਾਹੀਂ ਬਜ਼ੁਰਗਾਂ ਨੂੰ ਸਹਾਇਤਾ ਉਪਲਬਧ ਕਰਵਾਈ ਗਈ। ਕੈਂਪ ਵਿਚ ਵੀਲ੍ਹ ਚੇਅਰਾਂ, ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ, ਬਾਕਿੰਗ ਸਟਿੱਕਾਂ, ਬਾਕਰ, ਬੈਲਟਾਂ ਤੇ ਹੋਰ ਉਪਕਰਨ ਬਜ਼ੁਰਗਾਂ ਨੂੰ ਕਾਫ਼ੀ ਵੱਡੀ ਗਿਣਤੀ ਵਿਚ ਮੁਫ਼ਤ ਵੰਡੇ ਗਏ। ਕੈਂਪ ਦੌਰਾਨ ਗੁਰਦੁਆਰਾ ਕਮੇਟੀ ਵਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਬਜ਼ੁਰਗਾਂ ਦੀ ਸਹਾਇਤਾ ਕਰਨ ਤੇ ਸਰਕਾਰ ਅਤੇ ਸਹਿਯੋਗੀ ਸੱਜਣਾਂ ਦੀ ਖ਼ੂਬ ਪ੍ਰਸੰਸਾ ਕੀਤੀ। ਸਿਮਰਨਜੀਤ ਕੌਰ ਨੇ ਸਮਝੌਤਾ ਸਦਨ ਵਲੋਂ ਮਿਲ ਰਹੀਆਂ ਸੇਵਾਵਾਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਤੇ ਪੰਪਲੇਟ ਵੀ ਵੰਡੇ ਗਏ। ਇਸ ਮੌਕੇ ਗੁਰਵਿੰਦਰ ਸਿੰਘ ਸੋਹੀ, ਤਰਲੋਚਨ ਸਿੰਘ ਲਾਲੀ, ਗ਼ਰੀਬ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਲਖਵੀਰ ਸਿੰਘ ਪੰਚ, ਬਲਰਾਮ ਸਿੰਘ, ਮਧੁਰ ਸ਼ਰਮਾ, ਸੁਖਦੇਵ ਸਿੰਘ ਸਰਪੰਚ ਜਲਣਪੁਰ, ਮਨੋਜ਼ ਕੁਮਾਰ, ਬਲਜਿੰਦਰ ਸਿੰਘ ਸੇਖੋਂ, ਹਰਸ਼ਦੀਪ ਸ਼ਰਮਾ, ਬਲਦੇਵ ਸਿੰਘ ਮੀਤ ਪ੍ਰਧਾਨ, ਜਗਦੀਸ਼ ਸਿੰਘ, ਸਿਮਰਨਜੀਤ ਕੌਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸਿਮਰਨਜੀਤ ਕੌਰ ਜੋਤੀ, ਮੁਖਤਿਆਰ ਸਿੰਘ ਕੁੰਭ, ਸਤਨਾਮ ਸਿੰਘ ਪ੍ਰਧਾਨ, ਦਰਸ਼ਨ ਸਿੰਘ ਬੂਟਾ, ਬਿੰਦਾ ਸਿੰਘ, ਕੁਲਵੰਤ ਸਿੰਘ ਫ਼ਤਹਿਗੜ੍ਹ ਨਿਊਆ, ਕੁਲਤਾਰ ਸਿੰਘ ਨਿਊਆ ਨੇ ਵੀ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਅਮਲੋਹ ਤੋਂ ਤਿੰਨ ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਅਗਲੀ ਖ਼ਬਰ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਲੋਕਾਂ ’ਤੇ ਲਾਠੀਚਾਰਜ ਕਰਨ ਵਾਲੀ ‘ਆਪ’ ਸਰਕਾਰ ਤੋਂ ਲੋਕ ਦੁਖੀ-ਕਿਰਨਦੀਪ ਕੌਰ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।