09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪੰਥਕ ਧਿਰਾਂ ਨੂੰ ਘੱਟ ਗਿਣਤੀ ਵਰਗਾਂ ਤੇ ਬਹੁਜਨ ਸਮਾਜ ਨੂੰ ਨਾਲ ਲੈ ਕੇ ਇਕ ਪਲੇਟਫ਼ਾਰਮ ’ਤੇ ਇਕੱਤਰ ਹੋਣ ਦੀ ਲੋੜ-ਮਾਧੋਪੁਰ

ਬਸੀ ਪਠਾਣਾਂ, 8 ਅਗਸਤ (ਰਜਿੰਦਰ ਸ਼ਰਮਾ)-ਸਾਰੀਆਂ ਪੰਥਕ ਧਿਰਾਂ ਨੂੰ ਘੱਟ ਗਿਣਤੀ ਵਰਗਾਂ ਤੇ ਬਹੁਜਨ ਸਮਾਜ ਨੂੰ ਨਾਲ ਲੈ ਕੇ ਇਕ ਪਲੇਟਫ਼ਾਰਮ ’ਤੇ ਇਕੱਤਰ ਹੋਣ ਦੀ ਲੋੜ ਹੈ। ਇਹ ਪ੍ਰਗਟਾਵਾ ਘੱਟ ਗਿਣਤੀ ਤੇ ਦਲਿਤ ਦਲ ਦੀ ਮੀਟਿੰਗ ’ਚ ਜਥੇਬੰਦੀ ਦੇ ਸੂਬਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਜਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ।

ਅਜੀਤ ਡੈਸਕ 09-08-2026
ਬਸੀ ਪਠਾਣਾਂ, 8 ਅਗਸਤ (ਰਜਿੰਦਰ ਸ਼ਰਮਾ)-ਸਾਰੀਆਂ ਪੰਥਕ ਧਿਰਾਂ ਨੂੰ ਘੱਟ ਗਿਣਤੀ ਵਰਗਾਂ ਤੇ ਬਹੁਜਨ ਸਮਾਜ ਨੂੰ ਨਾਲ ਲੈ ਕੇ ਇਕ ਪਲੇਟਫ਼ਾਰਮ ’ਤੇ ਇਕੱਤਰ ਹੋਣ ਦੀ ਲੋੜ ਹੈ। ਇਹ ਪ੍ਰਗਟਾਵਾ ਘੱਟ ਗਿਣਤੀ ਤੇ ਦਲਿਤ ਦਲ ਦੀ ਮੀਟਿੰਗ ’ਚ ਜਥੇਬੰਦੀ ਦੇ ਸੂਬਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਜਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੁਖਬੀਰ ਸਿੰਘ ਬਾਦਲ ’ਚ ਹੋਈ ਮੀਟਿੰਗ ਨੇ ਦੋਵੇਂ ਰਾਜਨੀਤਕ ਪਾਰਟੀਆਂ ’ਚ ਚੋਣ ਸਮਝੌਤੇ ਦੀ ਚਰਚਾ ਛੇੜ ਕੇ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਲਈ ਮਜਬੂਰ ਕਰ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਦੇ 10 ਸਾਲਾਂ ਦੇ ਸਮੇਂ ਦੌਰਾਨ ਪੰਥ ਅਤੇ ਸਿੱਖ ਵਿਰੋਧੀ ਭੂਮਿਕਾ ਨਿਭਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਤਾਂ ਡਿਗਾ ਦਿੱਤੀ, ਹੁਣ ਫਿਰ ਜੇਕਰ ਭਾਜਪਾ ਜਿਸ ਦਾ ਪੰਜਾਬ ’ਚ ਬਹੁਤਾ ਆਧਾਰ ਨਹੀਂ, ਨਾਲ ਜੇਕਰ ਚੋਣ ਸਮਝੌਤਾ ਹੋਵੇਗਾ ਤਾਂ ਸ਼੍ਰੋਮਣੀ ਅਕਾਲੀ ਦਲ (ਬ) ਹੋਰ ਨਿਘਾਰ ਵੱਲ ਚਲਾ ਜਾਵੇਗਾ। ਮੀਟਿੰਗ ’ਚ ਪੰਜਾਬ ਪੁਲਿਸ ਵਲੋਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਤੇ ਪਟਿਆਲਾ ਵਿਖੇ, ਮਗਨਰੇਗਾ ਕਰਮਚਾਰੀਆਂ ਤੇ ਖੰਨਾ ਅਤੇ ਸਫ਼ਾਈ ਕਰਮਚਾਰੀਆਂ ਤੇ ਬਰਨਾਲਾ ਵਿਖੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਘਟਨਾਵਾਂ ਦੀ ਨਿਆਇਕ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜਾਵਾਂ ਦਿੱਤੀਆਂ ਜਾਣ। ਮੀਟਿੰਗ ਨੂੰ ਸੂਬਾ ਮੀਤ ਪ੍ਰਧਾਨ ਕ੍ਰਿਸ਼ਨ ਚੰਦ, ਦਰਸ਼ਨ ਸਿੰਘ ਅਨਾਇਤਪੁਰਾ ਕੋਰ ਕਮੇਟੀ ਮੈਂਬਰ, ਦਲਬਾਰਾ ਸਿੰਘ ਵਿੱਤ ਸਕੱਤਰ, ਸੂਬੇਦਾਰ ਮੇਜਰ ਸਿੰਘ ਜ਼ਿਲ੍ਹਾ ਸਰਪ੍ਰਸਤ, ਅਜਮੇਰ ਸਿੰਘ ਬਡਲਾ ਚੇਅਰਮੈਨ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਤੇ ਅਨਾਇਤ ਮਲਿਕ, ਮੀਤ ਪ੍ਰਧਾਨ ਗੁਰਨਾਮ ਸਿੰਘ ਨੌਗਾਵਾਂ ਤੇ ਗੁਰਮੀਤ ਸਿੰਘ ਖੇੜੀ, ਜਨਰਲ ਸਕੱਤਰ ਗੁਰਜੰਟ ਸਿੰਘ ਕੋਟਲਾ ਭਾਈਕਾ ਤੇ ਸੁਰਜੀਤ ਸਿੰਘ ਖਾਲਸਪੁਰ,ਪ੍ਰਚਾਰ ਸਕੱਤਰ ਪ੍ਰੇਮ ਸਿੰਘ ਖ਼ਾਲਸਾ, ਬਸੀ ਸਰਕਲ ਪ੍ਰਧਾਨ ਅਮਰਜੀਤ ਸਿੰਘ ਹਾਜੀਪੁਰ, ਹਰਬੰਸ ਸਿੰਘ ਭੜੀ ਸਰਕਲ ਪ੍ਰਧਾਨ, ਪ੍ਰੇਮ ਸਿੰਘ ਪੰਜਕੋਹਾ ਸਰਕਲ ਪ੍ਰਧਾਨ ਸੰਘੋਲ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਕਲ ਪ੍ਰਧਾਨ ਜਗਤਾਰ ਸਿੰਘ ਭੱਟੀਆਂ, ਜੋਧ ਸਿੰਘ ਪ੍ਰਧਾਨ ਕਲੌੜ ਸਰਕਲ, ਸੁੱਚਾ ਸਿੰਘ ਨਬੀਪੁਰ ਸਰਕਲ ਪ੍ਰਧਾਨ ਸਰਹਿੰਦ, ਸੰਪੂਰਨ ਸਿੰਘ, ਗੁਰਨਾਮ ਸਿੰਘ ਬਹੇੜ, ਸੁਰਿੰਦਰ ਸਿੰਘ ਸ਼ਹੀਦਗੜ੍ਹ, ਹਰਬੰਸ ਸਿੰਘ ਬਸੀ, ਸੁਰਧਾਨ ਸਿੰਘ, ਜਸਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ‘ਸੰਗਠਨ ਸ੍ਰਿਜਨ ਅਭਿਆਨ’ ਲਈ ਜ਼ਿਲ੍ਹਾ ਰਾਏਬਰੇਲੀ ਦੇ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਅਮਲੋਹ ਤੋਂ ਤਿੰਨ ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।