10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਭਾਕਿਯੂ ਡਕੌਂਦਾ ਬਲਾਕ ਸਨੌਰ ਵਲੋਂ ਕਿਸਾਨੀ ਮਸਲਿਆਂ ’ਤੇ ਅਹਿਮ ਮੀਟਿੰਗ

ਪਟਿਆਲਾ, 9 ਅਗਸਤ (ਧਰਮਿੰਦਰ ਸਿੰਘ ਸਿੱਧੂ)-ਭਾਰਤੀ ਕਿਸਾਨ ਯੁੂਨੀਅਨ ਏਕਤਾ ਡਕੌਂਦਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕੱਕੇਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਬਲਾਕ ਦੀਆਂ ਵੱਖ-ਵੱਖ ਇਕਾਈਆਂ ਦੇ ਅਹੁਦੇਦਾਰ ਵੱਡੀ ਗਿਣਤੀ ’ਚ ਸ਼ਾਮਿਲ ਹੋਏ।

ਅਜੀਤ ਡੈਸਕ 10-08-2026
ਪਟਿਆਲਾ, 9 ਅਗਸਤ (ਧਰਮਿੰਦਰ ਸਿੰਘ ਸਿੱਧੂ)-ਭਾਰਤੀ ਕਿਸਾਨ ਯੁੂਨੀਅਨ ਏਕਤਾ ਡਕੌਂਦਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕੱਕੇਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਬਲਾਕ ਦੀਆਂ ਵੱਖ-ਵੱਖ ਇਕਾਈਆਂ ਦੇ ਅਹੁਦੇਦਾਰ ਵੱਡੀ ਗਿਣਤੀ ’ਚ ਸ਼ਾਮਿਲ ਹੋਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ, ਗੁਰਮੇਲ ਸਿੰਘ ਸੁਧੇਵਾਲ ਜ਼ਿਲ੍ਹਾ ਸਕੱਤਰ ਤੇ ਜ਼ਿਲ੍ਹਾ ਖਜ਼ਾਨਚੀ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਗੁਰਬਚਨ ਸਿੰਘ ਕਨਸੂਹਾ ਜ਼ਿਲ੍ਹਾ ਪ੍ਰਧਾਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਕਿਯੂ ਡਕੌਂਦਾ ਵਲੋਂ 12 ਅਗਸਤ ਨੂੰ ਬਰਨਾਲਾ ਵਿਖੇ ਹੋ ਰਹੀ ਸੂਬਾ ਮੀਟਿੰਗ ਵਿਚ ਬਲਾਕ ਦੇ ਅਹੁਦੇਦਾਰ ਹਾਜ਼ਰ ਹੋਣ। ਪ੍ਰਧਾਨ ਕਨਸੂਹਾ ਨੇ ਅੱਗੇ ਕਿਹਾ ਕਿ ਸੰਯੁਕਤ ਮੋਰਚੇ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਪੱਕਾ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ਵਿਚ ਹਰ ਪਿੰਡ ਤੋਂ ਇਕ-ਇਕ ਟਰਾਲੀ ਤੇ ਘੱਟੋ ਘੱਟ ਇਕ ਮਹੀਨੇ ਦਾ ਰਾਸ਼ਨ ਲੈ ਕੈ 10-10 ਕਿਸਾਨਾਂ ਨੂੰ ਤਿਆਰ ਰਹਿਣ ਲਾਮਬੰਦ ਕੀਤਾ। ਗੁਰਮੇਲ ਸਿੰਘ ਸੁਧੇਵਾਲ ਜਿਲ੍ਹਾ ਸਕੱਤਰ ਨੇ ਦੱਸਿਆ ਕਿ ਇਸ ਪੱਕੇ ਧਰਨੇ ਵਿਚ ਮੁੱਖ ਤੌਰ ’ਤੇ ਭਾਖੜਾ ਡੈਮ ਵਿਚ ਪੰਜਾਬ ਦੀ ਹਿੱਸੇਦਾਰੀ, ਪੰਜਾਬ ਨੂੰ ਉਸ ਦੇ ਹਿੱਸੇ ਦਾ ਸਿੰਚਾਈ ਲਈ ਬਣਦਾ ਪੂਰਾ ਨਹਿਰੀ ਪਾਣੀ ਦੇਣ, ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਤੇ ਹੋਰ ਕਿਸਾਨੀ ਮਸਲਿਆਂ ’ਤੇ ਸਰਕਾਰਾਂ ਨੂੰ ਘੇਰਿਆ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕੱਕੇਪੁਰ ,ਬਲਜੀਤ ਸਿੰਘ ਪੰਜੋਲਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਨੌਗਵਾਾਂ ਬਲਾਕ ਮੀਤ ਪ੍ਰਧਾਨ, ਮਹਿੰਦਰ ਸਿੰਘ ਮਰਦਾਹੇੜੀ, ਹਰਦੀਪ ਸਿੰਘ ਕੱਕੇਪੁਰ ਇਕਾਈ ਪ੍ਰਧਾਨ, ਦਰਸ਼ਨ ਸਿੰਘ ਮਰਦਾਂਹੇੜੀ, ਦਲਬੀਰ ਸਿੰਘ ਅਲੀਪੁਰ ਜੱਟਾਂ, ਹਰਦਿਆਲ ਸਿੰਘ ਭਾਨਰਾ, ਰੁਲਦਾ ਸਿੰਘ ਭਾਨਰਾ, ਸੁਖਵਿੰਦਰ ਖਾਨ ਝੰਡੀ, ਹਾਕਮ ਸਿੰਘ ਝੰਡੀ, ਰਾਮਧਾਰੀ ਸੱਸਾ ਗੁਜਰਾਂ, ਬਲਜੀਤ ਸਿੰਘ ਕਰਹਾਲੀ, ਹਰਮੇਲ ਸਿੰਘ ਸਲੇਮਪੁਰ ਜੱਟਾਂ, ਬਲਜਿੰਦਰ ਸਿੰਘ ਅਲੀਪੁਰ ਜੱਟਾਂ ਤੇ ਹੋਰ ਕਿਸਾਨ ਮੌਜੂਦ ਸਨ।
ਪਿਛਲੀ ਖ਼ਬਰ ਸਾਬਕਾ ਮੰਤਰੀ ਧਰਮਸੋਤ ਦੁਰਗਾ ਮੰਦਰ ਭਾਦਸੋਂ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਜਨਮ ਸੰਤ ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ ਮੌਕੇ ਗਤਕਾ ਟੀਮ ਦਾ ਸਨਮਾਨ ਗਲੇਸ਼ੀਅਰਾਂ ਦੇ ਪਿੱਛੇ ਹਟਣ ਤੇ ਪੰਜਾਬ ਵਿਚ ਪਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।