11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਾਬਕਾ ਵਿਧਾਇਕ ਜੀ. ਪੀ. ਨੇ ਅਨਮੋਲ ਬਿਹਾਰੀ ਦੇ ਦਰਬਾਰ ’ਚ ਲਗਾਈ ਹਾਜ਼ਰੀ

ਬਸੀ ਪਠਾਣਾਂ, 10 ਅਗਸਤ (ਰਜਿੰਦਰ ਸ਼ਰਮਾ)-ਸ੍ਰੀ ਜੀ ਕਿਰਪਾ ਮੰਡਲ ਵਲੋਂ ਪੰਜ ਰੋਜ਼ਾ ਸ੍ਰੀ ਭਗਤ ਮਾਲ ਕਥਾ ਸਮਾਗਮ ਦੌਰਾਨ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ.

ਅਜੀਤ ਡੈਸਕ 11-08-2026
ਬਸੀ ਪਠਾਣਾਂ, 10 ਅਗਸਤ (ਰਜਿੰਦਰ ਸ਼ਰਮਾ)-ਸ੍ਰੀ ਜੀ ਕਿਰਪਾ ਮੰਡਲ ਵਲੋਂ ਪੰਜ ਰੋਜ਼ਾ ਸ੍ਰੀ ਭਗਤ ਮਾਲ ਕਥਾ ਸਮਾਗਮ ਦੌਰਾਨ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਨੇ ਠਾਕੁਰ ਅਨਮੋਲ ਬਿਹਾਰੀ ਜੀ ਦੇ ਦਰਬਾਰ ’ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਥਾ ਦੇ ਪ੍ਰਬੰਧਕਾਂ ਨੂੰ ਇਸ ਧਾਰਮਿਕ ਆਯੋਜਨ ਕਰਵਾਉਣ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਸੰਬੋਧਨ ’ਚ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਜਿੱਥੇ ਸਮਾਜ ’ਚ ਆਪਸੀ ਮਿਲਵਰਤਨ ਤੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਉਥੇ ਹੀ ਸਾਡੀ ਨੌਜਵਾਨ ਪੀੜੀ ਨੂੰ ਭਗਵਾਨ ਕ੍ਰਿਸ਼ਨ ਨਾਲ ਸਾਡੇ ਦੇਵੀ ਦੇਵਤਿਆਂ ਦੇ ਭਗਤਾਂ ਦੀ ਬਾਣੀ ਤੇ ਆਧਾਰਿਤ ਗ੍ਰੰਥ ਭਗਤ ਮਾਲ ਰਾਹੀਂ ਸੁਣਨ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਸਾਨੂੰ ਆਪਣੇ ਗੁਰੂਆਂ, ਸੰਤਾਂ ਤੇ ਮਹਾਂਪੁਰਸ਼ਾਂ ਵਲੋਂ ਦਰਸਾਏ ਮਾਰਗ ’ਤੇ ਚੱਲਣ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਵੀ ਪੇ੍ਰਰਨਾ ਦਿੰਦੇ ਹਨ। ਸਾਬਕਾ ਵਿਧਾਇਕ ਜੀ. ਪੀ. ਨੇ ਕਥਾ ਵਿਆਸ ਅਤੁਲ ਕ੍ਰਿਸ਼ਨ ਮਹਾਰਾਜ ਵਰਿੰਦਾਵਨ ਧਾਮ ਵਾਲਿਆਂ ਤੋਂ ਵਿਸ਼ੇਸ਼ ਤੌਰ ’ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭੀਮ ਸੈਨ ਸੇਤੀਆ, ਗਊਸ਼ਾਲਾ ਕਮੇਟੀ ਦੇ ਸਾਬਕਾ ਚੇਅਰਮੈਨ ਅਨੂਪ ਸਿੰਗਲਾ, ਭਰਤ ਸ਼ਰਮਾ, ਪੰਡਿਤ ਲਕਸ਼ਮੀ ਕਾਂਤ ਝਾਅ, ਨਰਿੰਦਰ ਕੁਮਾਰ, ਪ੍ਰੇਮ ਵਧਵਾ, ਪਵਨ ਕੁਮਾਰ ਬਿੱਟਾ ਵਲੋਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਦਾ ਸਨਮਾਨ ਵੀ ਕੀਤਾ।
ਪਿਛਲੀ ਖ਼ਬਰ ਸਰਵਹਿਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਨੇ ਜ਼ੋਨਲ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਮਲਕਪੁਰ ਵਿਖੇ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।