14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪੀਸ ਪੋਸਟਰ ਮੁਕਾਬਲੇ ਰਾਹੀਂ ਵਿਦਿਆਰਥੀਆਂ ਨੇ ਦਿੱਤਾ ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼

ਮੰਡੀ ਗੋਬਿੰਦਗੜ੍ਹ, 13 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਕਲੱਬ ਕਵੀਨਜ਼ ਦੇ ਸਹਿਯੋਗ ਨਾਲ ਲਾਇਨਜ਼ ਮਾਡਲ ਸਕੂਲ ਵਿਖੇ ਪ੍ਰਾਜੈਕਟ ਤਹਿਤ ਲਾਇਨਜ਼ ਇੰਟਰਨੈਸ਼ਨਲ ਪੀਸ ਪੋਸਟਰ ਮੁਕਾਬਲਾ 2026-27 ਕਰਵਾਇਆ। ਇਸ ਸਾਲ ਦਾ ਵਿਸ਼ਾ ‘ਮਨੁੱਖਤਾ ਵਿਚ ਸਦਭਾਵਨਾ-ਇਕ ਵਿਸ਼ਵ, ਇਕ ਪਰਿਵਾਰ, ਇਕ ਭਵਿੱਖ’ ਰਿਹਾ।

ਲਾਇਨਜ਼ ਇੰਟਰਨੈਸ਼ਨਲ ਪੀਸ ਪੋਸਟਰ ਮੁਕਾਬਲੇ ਵਿਚ ਹਿੱਸਾ ਲੈਂਦੇ ਵਿਦਿਆਰਥੀ। ਅਜੀਤ ਤਸਵੀਰਾਂ 14-08-2026
ਮੰਡੀ ਗੋਬਿੰਦਗੜ੍ਹ, 13 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਕਲੱਬ ਕਵੀਨਜ਼ ਦੇ ਸਹਿਯੋਗ ਨਾਲ ਲਾਇਨਜ਼ ਮਾਡਲ ਸਕੂਲ ਵਿਖੇ ਪ੍ਰਾਜੈਕਟ ਤਹਿਤ ਲਾਇਨਜ਼ ਇੰਟਰਨੈਸ਼ਨਲ ਪੀਸ ਪੋਸਟਰ ਮੁਕਾਬਲਾ 2026-27 ਕਰਵਾਇਆ। ਇਸ ਸਾਲ ਦਾ ਵਿਸ਼ਾ ‘ਮਨੁੱਖਤਾ ਵਿਚ ਸਦਭਾਵਨਾ-ਇਕ ਵਿਸ਼ਵ, ਇਕ ਪਰਿਵਾਰ, ਇਕ ਭਵਿੱਖ’ ਰਿਹਾ। ਇਸ ਦੌਰਾਨ ਕਲੱਬ ਪ੍ਰਧਾਨ ਸੰਚਿਤ ਸਿੰਗਲਾ ਵੀ ਖ਼ਾਸ ਤੌਰ ’ਤੇ ਮੌਜੂਦ ਰਹੇ, ਮੁੱਖ ਮਹਿਮਾਨ ਲਾਇਨਜ਼ ਕਲੱਬ ਕਵੀਨਜ਼ ਦੀ ਰੀਟਾ ਗੋਇਲ ਸਨ। ਵਿਸ਼ੇਸ਼ ਮਹਿਮਾਨਾਂ ਵਿਚ ਸੰਗੀਤਾ ਗੁਪਤਾ, ਜ਼ਿਲ੍ਹਾ ਪੀਸ ਪੋਸਟਰ ਚੇਅਰਪਰਸਨ ਤੇ ਦਵਿੰਦਰ ਸ਼ਾਮਿਲ ਸਨ। ਐਸ. ਪੀ. ਕਾਂਸਲ ਕੋਆਰਡੀਨੇਟਰ ਤੇ ਸਾਬਕਾ ਪ੍ਰਧਾਨ, ਅਭਿਨਵ ਕਾਂਸਲ ਪ੍ਰਾਜੈਕਟ ਚੇਅਰਮੈਨ ਤੇ ਲਲਿਤ ਗਰਗ ਰੀਜਨ ਚੇਅਰਪਰਸਨ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਸੁਰਿੰਦਰ ਗਰਗ ਨੇ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਰਮੇਸ਼ ਗੋਇਲ ਸਾਬਕਾ ਪ੍ਰਧਾਨ, ਓ. ਪੀ. ਵਰਮਾ ਸਕੱਤਰ ਤੇ ਗੋਪਾਲ ਕ੍ਰਿਸ਼ਨ ਬਾਂਸਲ ਖ਼ਜ਼ਾਨਚੀ ਨੇ ਪ੍ਰਬੰਧਾਂ ਵਿਚ ਸਹਿਯੋਗ ਦਿੱਤਾ। ਮੁਕਾਬਲੇ ਵਿਚ ਲਾਇਨਜ਼ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੇ ਵਰਗ ਵਿਚ ਸ਼ਾਲੂ ਨੇ ਪਹਿਲਾ, ਸਿਫ਼ਤਾਂ ਨੇ ਦੂਜਾ ਤੇ ਸ਼ਿਵਾਨੀ ਨੇ ਤੀਜਾ ਸਥਾਨ ਹਾਸਿਲ ਕੀਤਾ। ਦੂਜੇ ਵਰਗ ਵਿਚ ਰੌਸ਼ਨੀ ਨੇ ਪਹਿਲਾ, ਸੰਧਿਆ ਨੇ ਦੂਜਾ ਤੇ ਸ਼ਿਖਾ/ਆਦਿਅਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ-ਅਫ਼ਜਾਈ ਕੀਤੀ ਗਈ। ਇਸ ਮੌਕੇ ਆਏ ਪਤਵੰਤੇ ਸੱਜਣਾਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੀ ਰਚਨਾਤਮਿਕ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ ਉਨ੍ਹਾਂ ਵਿਚ ਸ਼ਾਂਤੀ, ਪਿਆਰ, ਭਾਈਚਾਰੇ, ਸਤਿਕਾਰ ਅਤੇ ਏਕਤਾ ਦੀ ਭਾਵਨਾ ਮਜ਼ਬੂਤ ਕਰਦੇ ਹਨ। ਪੋਸਟਰਾਂ ਰਾਹੀਂ ਵਿਦਿਆਰਥੀਆਂ ਨੇ ‘ਮਨੁੱਖਤਾ ਵਿਚ ਸਦਭਾਵਨਾ ਇਕ ਵਿਸ਼ਵ, ਇਕ ਪਰਿਵਾਰ, ਇਕ ਭਵਿੱਖ’ ਦਾ ਪ੍ਰੇਰਨਾਦਾਇਕ ਸੰਦੇਸ਼ ਦਿੱਤਾ। ਸਮਾਗਮ ‘ਅਸੀਂ ਸੇਵਾ ਕਰਦੇ ਹਾਂ’ ਦੀ ਭਾਵਨਾ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਦਿਨੇਸ਼ ਸਿੰਘ, ਸੁਰੇਸ਼ ਗੁਪਤਾ, ਵਰਿੰਦਰ ਸ਼ੁਕਲਾ, ਕਮਲਾ ਸਿੰਘੀ, ਆਕਾਸ਼ ਚੋਪੜਾ, ਸੁਮਿਤ ਗਰਗ, ਪੱਲਵੀ ਸਿੰਗਲਾ, ਮਮਤਾ ਵਰਮਾ, ਸ਼ਿਖਾ ਬਾਂਸਲ, ਸਵਿਤਾ ਰਾਣੀ, ਰੀਟਾ ਗੋਇਲ ਤੇ ਵੰਸ਼ਿਕਾ ਖੱਟਰ (ਡਾਇਟੀਸ਼ੀਅਨ) ਸਮੇਤ ਹੋਰ ਪਤਵੰਤੇ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।