ਸ਼੍ਰੋਮਣੀ ਅਕਾਲੀ ਦਲ ਵਲੋਂ ਬੰਦ ਦਾ ਪੂਰਨ ਸਮਰਥਨ
ਰਾਜਪੁਰਾ, 21 ਅਗਸਤ (ਰਣਜੀਤ ਸਿੰਘ)-ਪੰਜਾਬ ਵਿਚ ਕੋਈ ਇਨਸਾਫ ਮੋਰਚੇ ਦੀ ਕਾਲ ਨੂੰ ਮੁੱਖ ਰੱਖ ਕੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਲ ਦਿਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਬੰਦ ਦਾ ਪੂਰਨ ਸਮਰਥਨ ਕੀਤਾ ਤੇ ਹਲਕਾ ਇਨਚਾਰਜ ਸ਼ੋ੍ਰਮਣੀ ਅਕਾਲੀ ਦਲ ਜਥੇਦਾਰ ਸੁਰਜੀਤ ਸਿੰਘ ਗੜੀ ਦੀ ਅਗਵਾਈ ਵਿਚ ਗਗਨ ਚੌਕ ’ਤੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ। ਇਸ ਮੌਕੇ ਆਵਾਜਾਈ ਪੂਰਨ ਤੌਰ ’ਤੇ ਠੱਪ ਕੀਤੀ ਗਈ ਸੀ।
ਅਜੀਤ ਡੈਸਕ
22-08-2026